ਭਾਰਤ-ਨੇਪਾਲ ਸਰਹੱਦ 'ਤੇ ਫੇਰ ਗੋਲੀ ਚੱਲੀ

ਭਾਰਤ-ਨੇਪਾਲ ਸਰਹੱਦ 'ਤੇ ਫੇਰ ਗੋਲੀ ਚੱਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਿਹਾਰ ਦੇ ਕਿਸ਼ਨਗੰਜ ਵਿਚ ਪੈਂਦੀ ਭਾਰਤ-ਨੇਪਾਲ ਸਰਹੱਦ 'ਤੇ ਅੱਜ ਗੋਲੀ ਚੱਲ ਗਈ ਜਿਸ ਵਿਚ ਇਕ ਭਾਰਤੀ ਦੇ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਨੇਪਾਲ ਦੇ ਸੁਰੱਖਿਆ ਮੁਲਾਜ਼ਮਾਂ ਨੇ ਤਿੰਨ ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ। 

ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਪਿਛਲੇ ਕੁੱਝ ਮਹੀਨਿਆਂ ਤੋਂ ਭਾਰਤ ਅਤੇ ਨੇਪਾਲ ਦਰਮਿਆਨ ਰਿਸ਼ਤੇ ਵਿਗੜ ਗਏ ਹਨ ਜਦਕਿ ਪਹਿਲਾਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਹੁਤ ਸੁਖਾਵੇਂ ਸਨ। ਕੁੱਝ ਦਿਨਾਂ ਵਿਚ ਇਹ ਦੂਜੀ ਅਜਿਹੀ ਘਟਨਾ ਹੈ ਜਦੋਂ ਭਾਰਤ ਨੇਪਾਲ ਸਰਹੱਦ 'ਤੇ ਗੋਲੀ ਚੱਲੀ ਹੈ।