ਸਿੱਖਾਂ ਤੋਂ ਇਲਾਵਾ ਤਾਮਿਲਾਂ ਦੇ ਕਤਲੇਆਮ 'ਚ ਵੀ ਬਰਤਾਨੀਆ ਨੇ ਭਾਰਤ ਦੀ ਮਦਦ ਕੀਤੀ ਸੀ; ਕਿਤਾਬ ਦਾ ਖੁਲਾਸਾ

ਸਿੱਖਾਂ ਤੋਂ ਇਲਾਵਾ ਤਾਮਿਲਾਂ ਦੇ ਕਤਲੇਆਮ 'ਚ ਵੀ ਬਰਤਾਨੀਆ ਨੇ ਭਾਰਤ ਦੀ ਮਦਦ ਕੀਤੀ ਸੀ; ਕਿਤਾਬ ਦਾ ਖੁਲਾਸਾ
ਤਾਮਿਲ ਆਗੂ ਪ੍ਰਭਾਕਰਨ

ਚੰਡੀਗੜ੍ਹ: ਜੂਨ 1984 ਵਿਚ ਸਿੱਖ ਖਿਲਾਫ ਭਾਰਤ ਸਰਕਾਰ ਵੱਲੋਂ ਛੇੜੀ ਜੰਗ ਦੌਰਾਨ ਬਰਤਾਨੀਆ ਸਰਕਾਰ ਵੱਲੋਂ ਭਾਰਤ ਦੀ ਮਦਦ ਕਰਨ ਦੇ ਕਈ ਦਸਤਾਵੇਜ ਸਾਹਮਣੇ ਆ ਚੁੱਕੇ ਹਨ ਤੇ ਸਿੱਖ ਲਗਾਤਾਰ ਇਸ ਦੀ ਜਾਂਚ ਕਰਾਉਣ ਦੀ ਮੰਗ ਕਰ ਰਹੇ ਹਨ। ਪਰ ਹੁਣ ਇਕ ਨਵਾਂ ਖੁਲਾਸਾ ਹੋਇਆ ਹੈ ਕਿ ਸਿਰਫ ਸਿੱਖਾਂ ਦੇ ਕਤਲੇਆਮ ਵਿਚ ਹੀ ਨਹੀਂ ਬਲਕਿ ਤਾਮਿਲਾਂ ਦੇ ਕਤਲੇਆਮ ਵਿਚ ਵੀ ਬਰਤਾਨੀਆ ਨੇ ਭਾਰਤ ਸਰਕਾਰ ਦੀ ਮਦਦ ਕੀਤੀ ਸੀ। ਇਹ ਖੁਲਾਸਾ ਲੰਡਨ ਵਿਚ ਪਿਛਲੇ ਹਫਤੇ ਜਾਰੀ ਹੋਈ ਕਿਤਾਬ, "ਕੀਨੀ ਮੀਨੀ: ਦਾ ਬ੍ਰਿਟਿਸ਼ ਮਰਸਨਰੀਸ ਹੂ ਗੋਟ ਅਵੇ ਵਿਦ ਵਾਰ ਕਰਾਈਮਸ" ਵਿਚ ਕੀਤਾ ਗਿਆ ਹੈ। ਇਹ ਕਿਤਾਬ ਬਰਤਾਨੀਆ ਦੇ ਪੱਤਰਕਾਰ ਫਿਲ ਮਿਲਰ ਵੱਲੋਂ ਲਿਖੀ ਗਈ ਹੈ। 

ਮਿਲਰ ਨੇ ਕਿਹਾ, "ਭਾਵੇਂਕਿ ਭਾਰਤ ਬਾਹਰੀ ਤੌਰ 'ਤੇ ਸ਼੍ਰੀਲੰਕਾ ਵਿਚ ਬਰਤਾਨੀਆ ਦੀ ਦਖਲ ਦਾ ਵਿਰੋਧ ਕਰਦਾ ਸੀ, ਪਰ ਮੇਰੀ ਖੋਜ ਵਿਚ ਸਾਹਮਣੇ ਆਇਆ ਹੈ ਕਿ 1987 ਤਕ ਪਹੁੰਚਦਿਆਂ ਭਾਰਤੀ ਫੌਜ ਜਾਫਨਾ ਵਿਚ ਆਪਣੇ ਆਪਰੇਸ਼ਨਾਂ ਲਈ ਗੋਰੇ ਪਾਇਲਟਾਂ (ਬਰਤਾਨਵੀ ਪਾਇਲਟਾਂ) ਨੂੰ ਹਵਾਈ ਕਵਰ ਦੇਣ ਲਈ ਵਰਤ ਰਹੀ ਸੀ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।