ਸਿੱਖ ਤਵਾਰੀਖ਼  ਦੇ ਤਾਰੀਖ਼ੀ ਪੰਨੇ - "ਸਿੱਖ ਹੈਰੀਟੇਜ਼ ਬਿਔਂਡ ਬਾਰਡਰਜ਼"

ਸਿੱਖ ਤਵਾਰੀਖ਼  ਦੇ ਤਾਰੀਖ਼ੀ ਪੰਨੇ  -

ਇਸ ਪੁਸਤਕ ਦੇ ਕਈ ਕਿੱਸੇ ਦਿਲ ਹਲੂਣ ਦੇਣ ਵਾਲੇ
ਲਹਿੰਦੇ ਪੰਜਾਬ ਤੋਂ ਸਿੱਖ ਵਿਰਾਸਤ ਨਾਲ ਵਾਬਸਤਾ ਡਾ. ਦਲਵੀਰ ਸਿੰਘ ਪੰਨੂ ਦੀ ਪੁਸਤਕ “ਸਿੱਖ ਹੈਰੀਟੇਜ਼ ਬਿਔਂਡ ਬਾਰਡਰਜ਼” 
ਉਨ੍ਹਾਂ ਦੀ ਕੀਤੀ ਸਖ਼ਤ ਮਿਹਨਤ ਇਸ ਵਿੱਚ ਸਾਫ਼ ਝਲਕ ਦੀ ਹੈ ਸਿੱਖ ਤਵਾਰੀਖ਼  ਦੇ ਇਸ ਤਾਰੀਖ਼ੀ ਪੰਨੇ ਨੂੰ ਜੋ ਕਿ ਤਾਰੀਖ਼ੀ ਤਸਵੀਰਾਤ ਨਾਲ ਲੈਸ ਦਸਤਾਵੇਜ਼ ਹੈ ਇਸ ਪੁਸਤਕ ਦੇ ਕਈ ਕਿੱਸੇ ਦਿਲ ਹਲੂਣ ਦਿੰਦੇ ਹਨ!  ਮੁਕੰਮਲ ਤੌਰ ਉੱਤੇ ਆਪਣੇ ਫ਼ਰਜ਼ ਪ੍ਰਤੀ ਸਮਰਪਿਤ ਰਹਿਣ ਵਾਲੀ ਸ਼ਖ਼ਸੀਅਤ ਡਾਕਟਰ ਦਲਵੀਰ ਸਿੰਘ ਪੰਨੂ ਕਿਸੇ ਤਾਰੀਫ਼ ਦੇ ਮੁਥਾਜ ਨਹੀਂ । ਉਹ ਇੰਤਹਾਈ ਸ਼ੀਰੀਂ ਜ਼ੁਬਾਨ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ, ਬਤੌਰ ਡਾਕਟਰੀ ਸੇਵਾਵਾਂ ਨਿਭਾ ਰਹੇ ਅਤੇ ਆਪਣੇ ਫਰਜ਼ਾਂ ਪ੍ਰਤੀ ਬੇਹੱਦ ਦਿਆਨਤਦਾਰ ਵੀ ਹਨ ਅਤੇ ਸੁਚੇਤ ਵੀ। 
 

ਗੂਰ ਨਾਨਕ ਦੇਵ ਜੀ 550ਵੇਂ ਪ੍ਕਾਸ਼ ਗੁਰਪੁਰਬ ਤੇ ਡਾਕਟਰ ਦਲਵੀਰ ਸਿੰਘ ਪਨੂੰ ਵਲੋਂ ਪੁਸਤਕ “ਸਿੱਖ ਹੈਰੀਟੇਜ਼ ਬਿਔਂਡ ਬਾਰਡਰਜ਼” ਨੁਮਾਇਸ਼ ਕੀਤੀ ਗਈ ਸੀ, ਇਹ ਜਿਹਾ ਕੰਮ ਇਕੱਲੇ ਇਕਹਿਰੇ ਇਨਸਾਨ ਦਾ ਨਹੀਂ ਹੁੰਦਾ, ਵੱਡੀਆਂ ਸੰਸਥਾਵਾਂ ਹੀ ਇਹ ਜਿਹੇ ਨਿਵੇਕਲੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ, ਜਿਨ੍ਹਾਂ ਕੋਲ ਇਮਾਨਦਾਰ ਕਿਰਤੀ ਕਾਮੇ ਹੋਣਸੁਚੱਜੀ ਸੁੱਚੀ ਸੋਚ ਹੋਵੇ ਅਤੇ ਕੰਮ ਪੂਰਾ ਕਰਨ ਲਈ ਸਾਬਿਤਕਦਮੀ ਹੋਵੇ ਪਰ ਡਾਕਟਰ ਦਲਵੀਰ ਸਿੰਘ ਪੰਨੂ  ਗੁਜ਼ਸ਼ਤਾ 12 ਸਾਲਾਂ ਤੋਂ ਪੂਰੀ ਲਗਨ, ਮਿਹਨਤ, ਸ਼ਿੱਦਤ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਹੈ ਇਥੇ ਇਕ ਵਾਰ ਫਿਰ ਤਕਨੀਕ ਡਾਕਟਰ ਪੰਨੂ ਲਈ ਰੱਬ ਬਣ ਕੇ ਆਈ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਪਾਕਿਸਤਾਨੀ ਸੱਜਣਾਂ ਅਤੇ ਨਾਮੀ ਇਤਿਹਾਸਕਾਰਾਂ ਦੇ ਰਾਬਤੇ ਵਿਚ ਆਏ ਜਿਨ੍ਹਾਂ ਨੇ ਲੋੜ ਅਤੇ ਜਨੂੰਨ ਨੂੰ ਮੱਦੇਨਜ਼ਰ ਰੱਖਦਿਆਂ ਜੋ ਡਾਕਟਰ ਪੰਨੂ ਨੂੰ ਚਾਹੀਦਾ ਸੀ ਉਹ ਨਿਰ-ਸਵਾਰਥ ਭਾਵਨਾ ਜ਼ਰੀਏ ਕਿਸੇ ਨਾ ਕਿਸੇ ਸਰੋਤ ਰਾਹੀਂ ਪਹੁੰਚਾਉਣਾ ਸ਼ੁਰੂ ਕਰ ਦਿੱਤਾ, ਤਵਾਰੀਖ਼ ਨੂੰ ਲਿਖਣਾ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਦੀ ਪੜਚੋਲ ਕਰਨੀ ਬੜਾ ਕਠਿਨ ਕੰਮ ਹੈ ਜਦ ਕੋਈ ਘਟਨਾ ਵਾਪਰਦੀ ਹੈ ਸਾਡੇ ਤੱਕ ਪਹੁੰਚਦਿਆਂ ਬਹੁਤ  ਸਮਾਂ ਲੰਘ ਜਾਂਦਾ ਹੈ । ਜਿਨ੍ਹਾਂ ਸਾਧਨਾਂ ਅਤੇ ਮਾਧਿਅਮਾਂ ਰਾਹੀਂ ਇਹ ਸਾਡੇ ਤੱਕ ਪੁੱਜੇਗੀ,  ਉਨ੍ਹਾਂ ਮਾਧਿਅਮਾਂ ਦਾ ਰੰਗ ਉਸ ਉੱਤੇ ਚੜ੍ਹ ਚੁੱਕਾ ਹੋਵੇਗਾ । ਹੱਥਲੀ ਕਿਤਾਬ ਇਸ ਸੰਦਰਭ 'ਚ ਪਾਠਕਾਂ ਨੂੰ ਕਈ ਅਹਿਮ ਮਾਲੂਮਾਤ ਪ੍ਰਦਾਨ ਕਰੇਗੀ, ਡਾਕਟਰ  ਦਲਵੀਰ ਸਿੰਘ ਪੰਨੂ  ਉਹਨਾਂ ਲੋਕਾਂ ਵਿਚੋਂ ਹਨ ਜੋ ਤਾਰੀਖ਼ੀ ਵਾਕਿਆਤ ਦੇ ਤੱਥਾਂ  ਨੂੰ ਹੂਬਹੂ ਪੇਸ਼ ਕਰਨ 'ਚ ਯਕੀਨ ਰੱਖਦੇ ਹਨ। ਤਾਰੀਖ਼ੀ ਦਸਤਾਵੇਜ਼ ਪਾਠਕਾਂ ਦੇ ਰੂਬਰੂ ਕੀਤਾ ਹੈ ਆਪਣੀ ਇਸ ਵਡਮੁੱਲੀ ਕਿਰਤ ਦੇ ਰੂਪ ਵਿਚ ਕੀਤੀ ਗਈ ਹੈ ਇਤਿਹਾਸਕ ਸੇਵਾ ਲਈ ਉਹ ਮੁਬਾਰਕਬਾਦ  ਦੇ ਹੱਕਦਾਰ ਹਨ |

 
     ਅਵੀ   ਸੰਧੂ 
  ਸਿਰਸਾ ਹਰਿਆਣਾ