ਕੁਰੂਕਸ਼ੇਤਰ 'ਵਿਚ ਮਿਲਿਆ ਬੰਬ,  ਤਰਨਤਾਰਨ ਦਾ ਗੱਭਰੂ ਗ੍ਰਿਫ਼ਤਾਰ

ਕੁਰੂਕਸ਼ੇਤਰ 'ਵਿਚ ਮਿਲਿਆ ਬੰਬ,  ਤਰਨਤਾਰਨ ਦਾ  ਗੱਭਰੂ ਗ੍ਰਿਫ਼ਤਾਰ

*ਕਰਨਾਲ ਵਿਚ ਫੜੇ ਚਾਰ ਸ਼ੱਕੀ ਬੰਦੇ, ਵਿਸਫੋਟਕ ਬਰਾਮਦ

ਅੰਮ੍ਰਿਤਸਰ ਟਾਈਮਜ਼

ਕੁਰੂਕਸ਼ੇਤਰ,: ਹਰਿਆਣਾ ਦੇ ਕੁਰੂਕਸ਼ੇਤਰਦੇ  ਸ਼ਾਹਬਾਦ 'ਵਿਚ ਜੀਟੀ ਰੋਡ 'ਤੇ ਮਿਰਚੀ ਹੋਟਲ ਨੇੜੇ ਪੁਲਿਸ ਨੇ ਇੱਕ ਆਈਡੀ ਬੰਬ ਬਰਾਮਦ ਕੀਤਾ ਹੈ।  ਇਹ ਮਾਮਲਾ ਤਰਨਤਾਰਨ ਨਾਲ ਜੁੜਿਆ ਹੋਇਆ ਹੈ।ਅੰਬਾਲਾ ਤੋਂ ਪਹੁੰਚੇ ਦਸਤੇ ਨੇ  ਆਈਈਡੀ ਨੂੰ ਨਕਾਰਾ ਕਰ ਦਿੱਤਾ ਸੀ।ਸਪੈਸ਼ਲ ਟਾਸਕ ਫੋਰਸ ਨੇ ਆਈਈਡੀ ਬੰਬ ਧਮਾਕੇ ਦੇ ਮਾਮਲੇ 'ਵਿਚ ਮੁਲਜ਼ਮ ਸ਼ਮਸ਼ੇਰ ਸਿੰਘ  ਤਰਨਤਾਰਨ ਨੂੰ ਪੰਜਾਬ ਵਿਚ ਗ੍ਰਿਫ਼ਤਾਰ ਕੀਤਾ ਹੈ।

ਇਸ ਸਾਲ 5 ਮਈ ਨੂੰ ਬਸਤਾਰਾ ਟੋਲ ਪਲਾਜ਼ਾ 'ਤੇ, ਸਥਾਨਕ ਪੁਲਿਸ ਨੇ ਕੇਂਦਰੀ ਏਜੰਸੀ ਦੇ ਇਨਪੁਟਸ 'ਤੇ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਸਬੰਧ ਪਾਕਿਸਤਾਨ ਨਾਲ ਜੁੜੇ ਪਾਏ ਗਏ ਸਨ। ਪਾਕਿਸਤਾਨ ਵਿਚ ਬੈਠਾ ਖਾੜਕੂ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ। ਇਨ੍ਹਾਂ ਖਾੜਕੂਆਂ ਵਿੱਚ ਪਰਮਿੰਦਰ, ਅਮਨਦੀਪ ਅਤੇ ਗੁਰਪ੍ਰੀਤ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੱਖੂ ਦੇ ਵਸਨੀਕ ਹਨ ਜਦਕਿ ਭੁਪਿੰਦਰ ਲੁਧਿਆਣਾ ਦਾ ਵਸਨੀਕ ਹੈ। ਗੁਰਪ੍ਰੀਤ ਅਤੇ ਅਮਨਦੀਪ ਸਕੇ ਭਰਾ ਹਨ। ਇਨੋਵਾ ਕਾਰ ਵਿਚ ਸਵਾਰ ਅੱਤਵਾਦੀਆਂ ਕੋਲੋਂ ਇਕ ਦੇਸੀ ਪਿਸਤੌਲ, 31 ਜਿੰਦਾ ਕਾਰਤੂਸ, ਬਾਰੂਦ ਨਾਲ ਭਰੇ ਤਿੰਨ ਡੱਬੇ ਅਤੇ ਇਕ ਲੱਖ 30 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਜਾਂਚ 'ਵਿਚ ਸਾਹਮਣੇ ਆਇਆ ਕਿ ਉਸ ਨੇ ਪੰਜਾਬ ਸਮੇਤ ਕਈ ਥਾਵਾਂ 'ਤੇ ਵਿਸਫੋਟਕ ਸਮੱਗਰੀ ਰੱਖੀ ਹੋਈ ਸੀ। ਪੰਜਾਬ ਪੁਲਿਸ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਗਈ ਸੀ। ਫਿਲਹਾਲ ਐਨਆਈਏ ਮਾਮਲੇ ਦੀ ਜਾਂਚ ਕਰ ਰਹੀ ਹੈ।