ਰਾਤੋ-ਰਾਤ ਬਾਜੀ ਪੁੱਠੀ ਪਈ; ਮਹਾਰਾਸ਼ਟਰ ਵਿੱਚ ਐਨਸੀਪੀ ਦੇ ਸਮਰਥਨ ਨਾਲ ਭਾਜਪਾ ਨੇ ਬਣਾਈ ਸਰਕਾਰ

ਰਾਤੋ-ਰਾਤ ਬਾਜੀ ਪੁੱਠੀ ਪਈ; ਮਹਾਰਾਸ਼ਟਰ ਵਿੱਚ ਐਨਸੀਪੀ ਦੇ ਸਮਰਥਨ ਨਾਲ ਭਾਜਪਾ ਨੇ ਬਣਾਈ ਸਰਕਾਰ
ਦਵਿੰਦਰ ਫਡਨਵੀਸ

ਮੁੰਬਈ: ਮਹਾਰਾਸ਼ਟਰ ਦੀ ਸਿਆਸਤ ਅੱਜ ਉਸ ਸਮੇਂ ਇੱਕ ਨਾਟਕੀ ਸਟੇਜ ਬਣ ਗਈ ਜਦੋਂ ਤੜਕੇ ਹੀ ਭਾਜਪਾ ਨੇ ਐਨਸੀਪੀ ਪਾਰਟੀ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਐਲਾਨ ਕਰਦਿਆਂ ਦਵਿੰਦਰ ਫਡਨਵੀਸ ਨੇ ਮੁੱਖ ਮੰਤਰੀ ਅਹੁਦੇ ਦੀ ਸੋਂਹ ਵੀ ਚੁੱਕ ਲਈ। ਐਨਸੀਪੀ ਪਾਰਟੀ ਦੇ ਆਗੂ ਅਜੀਤ ਪਵਾਰ ਨੂੰ ਉੱਪ ਮੁੱਖ ਮੰਤਰੀ ਬਣਾਇਆ ਗਿਆ ਹੈ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਇਹਨਾਂ ਦੋਵਾਂ ਨੂੰ ਅੱਜ ਸਵੇਰੇ ਅਹੁਦਿਆਂ ਦੀ ਸਹੁੰ ਚੁਕਾ ਦਿੱਤੀ।

ਇਸ ਸਹੁੰ ਚੁੱਕਣ ਤੋਂ ਕੁਝ ਮਿੰਟਾਂ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਵਿੰਦਰ ਫਡਨਵੀਸ ਨੂੰ ਮੁਬਾਰਕਾਂ ਦਾ ਬਿਆਨ ਵੀ ਜਾਰੀ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਚੱਲ ਰਹੇ ਸਿਆਸੀ ਗਠਜੋੜ ਦੀਆਂ ਬੈਠਕਾਂ ਮਗਰੋਂ ਬੀਤੀ ਸ਼ਾਮ ਹੀ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਐਲਾਨ ਕੀਤਾ ਸੀ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਸਾਂਝੇ ਤੌਰ 'ਤੇ ਸਰਕਾਰ ਬਣਾਉਣਗੇ ਅਤੇ ਸ਼ਿਵ ਸੈਨਾ ਆਗੂ ਉਧਵ ਠਾਕਰੇ ਮੁੱਖ ਮੰਤਰੀ ਹੋਣਗੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।