ਭਾਜਪਾ ਐਮਐਲਏ ਨੇ ਮੁਸਲਮਾਨਾਂ ਨੂੰ ਕਤਲੇਆਮ ਦੀ ਧਮਕੀ ਦਿੱਤੀ

ਭਾਜਪਾ ਐਮਐਲਏ ਨੇ ਮੁਸਲਮਾਨਾਂ ਨੂੰ ਕਤਲੇਆਮ ਦੀ ਧਮਕੀ ਦਿੱਤੀ
ਐਮਐਲਏ ਲੀਲਾ ਰਾਮ ਗੁਰਜਰ

ਚੰਡੀਗੜ੍ਹ: ਹਰਿਆਣਾ ਨਾਲ ਸਬੰਧਿਤ ਭਾਜਪਾ ਦੇ ਐਮਐਲਏ ਨੇ ਮੁਸਲਿਮਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਜਿਹੜੇ ਲੋਕ ਸੀਏਏ ਅਤੇ ਐਨਆਰਸੀ ਦਾ ਵਿਰੋਧ ਕਰ ਰਹੇ ਹਨ ਉਹਨਾਂ ਦਾ ਇੱਕ ਘੰਟੇ ਵਿੱਚ ਸਫਾਇਆ ਕਰ ਸਕਦੇ ਹਾਂ।

ਹਰਿਆਣਾ ਦੇ ਕੈਥਲ ਤੋਂ ਐਮਐਲਏ ਲੀਲਾ ਰਾਮ ਗੁਰਜਰ ਆਪਣੇ ਹਲਕੇ ਵਿੱਚ ਇੱਕ ਸਭਾ ਦੌਰਾਨ ਬੋਲ ਰਹੇ ਸਨ। ਉਹਨਾਂ ਕਿਹਾ, "ਆਜ ਯੇਹ ਜਵਾਹਰ ਲਾਲ ਨਹਿਰੂ ਕਾ ਹਿੰਦੁਸਤਾਨ ਨਹੀਂ ਹੈ, ਆਜ ਯੇਹ ਗਾਂਧੀ ਵਾਲਾ ਨਹੀਂ ਹੈ। ਆਜ ਯੇਹ ਹਿੰਦੁਸਤਾਨ ਹੈ, ਨਰਿੰਦਰ ਮੋਦੀ ਜੀ ਜਾ। ਮੀਆ ਜੀ, ਅਬ ਯੇਹ ਹਿੰਦੁਸਤਾਨ, ਨਰਿੰਦਰ ਮੋਦੀ ਜੀ ਕਾ ਹੈ, ਅਗਰ ਇਸ਼ਾਰਾ ਹੋ ਗਿਆ ਨਾ, ਤੋ ਏਕ ਘੰਟੇ ਮੇਂ ਸਫਾਇਆ ਕਰ ਦੇਂਗੇ।"

ਆਪਣੇ ਭਾਸ਼ਣ ਦੌਰਾਨ ਉਹਨਾਂ ਇਹ ਗੱਲ ਭਾਰਤ ਦੇ ਨਵੇਂ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਕਹੀ। 

ਐਮਐਲਏ ਨੇ ਕਿਹਾ, "ਅੱਜ ਦਾ ਭਾਰਤ ਮੋਦੀ ਦਾ ਭਾਰਤ ਹੈ, ਜੇ ਸਾਨੂੰ ਇਸ਼ਾਰਾ ਮਿਲ ਗਿਆ, ਅਸੀਂ ਇਹਨਾਂ ਸਾਰਿਆਂ ਦਾ ਇੱਕ ਘੰਟੇ ਵਿੱਚ ਸਫਾਇਆ ਕਰ ਦਵਾਂਗੇ।"

ਜ਼ਿਕਰਯੋਗ ਹੈ ਕਿ ਪਹਿਲਾਂ ਹੀ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਰਤ ਵਿੱਚ ਇੱਕ ਵੱਡੀ ਨਸਲਕੁਸ਼ੀ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਭਾਜਪਾ ਦੇ ਆਗੂਆਂ ਦੇ ਇਹ ਬਿਆਨ ਇਸ ਗੱਲ ਨੂੰ ਹੋਰ ਪੁਖਤਾ ਕਰ ਰਹੇ ਹਨ। 
ਟਵਿੱਟਰ 'ਤੇ ਸਾਂਝਾ ਕੀਤਾ ਗਿਆ ਭਾਜਪਾ ਆਗੂ ਦਾ ਭਾਸ਼ਣ ਸੁਣੋ:
 

"This is not the India of Gandhi, Nehru & Manmohan Singh. It is the India of @narendramodi & @AmitShah. Through news & WhatsApp u have heard of people coming and threatening. Miya ji this is Modi's India and we will wip€ out within an hour if asked to," BJP MLA Leela Ram Gurjar pic.twitter.com/on21bhwLt2

— Mohammed Zubair (@zoo_bear) December 24, 2019

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।