ਸਹੁੰ ਚੁੱਕਣ ਲਈ ਆਰਜ਼ੀ ਰਿਹਾਈ ਦੀ ਮੰਗ ਕਰਨਗੇ ਭਾਈ ਅੰਮਿ੍ਤਪਾਲ ਸਿੰਘ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ-ਹਾਲ ਹੀ 'ਚ ਸੰਸਦ ਮੈਂਬਰ ਚੁਣੇ ਗਏ ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਭਾਈ ਅੰਮਿ੍ਤਪਾਲ ਸਿੰਘ ਸੰਸਦ ਮੈਂਬਰ ਵਜੋਂ ਸਹੰੁ ਚੁੱਕਣ ਲਈ ਆਰਜ਼ੀ ਰਿਹਾਈ ਦੀ ਮੰਗ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਣਗੇ | ਇਸ ਸੰਬੰਧੀ ਉਨ੍ਹਾਂ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਇਕ ਜਾਂ ਦੋ ਦਿਨ 'ਚ ਉਹ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਦੀ ਧਾਰਾ 15, ਜੋ ਨਜ਼ਰਬੰਦੀ ਤੋਂ ਅਸਥਾਈ ਰਿਹਾਈ ਨਾਲ ਸੰਬੰਧਿਤ ਹੈ, ਤਹਿਤ ਅਸਥਾਈ ਰਿਹਾਈ ਦੀ ਮੰਗ ਕਰਨ ਲਈ ਲਿਖਣਗੇ ।
Comments (0)