ਰੂਸ 'ਤੇ ਓਲੰਪਿਕਸ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਭਾਗ ਲੈਣ ਦੀ ਪਾਬੰਦੀ ਲਗਾਈ

ਰੂਸ 'ਤੇ ਓਲੰਪਿਕਸ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਭਾਗ ਲੈਣ ਦੀ ਪਾਬੰਦੀ ਲਗਾਈ

ਚੰਡੀਗੜ੍ਹ: ਦੁਨੀਆ ਦੇ ਖਿਡਾਰੀਆਂ ਦੇ ਲਹੂ ਵਿੱਚ ਨਸ਼ੀਲੇ ਪਦਾਰਥਾਂ ਦੀ ਮੋਜੂਦਗੀ ਦੀ ਜਾਂਚ ਕਰਨ ਵਾਲੀ ਸੰਸਥਾ ਵਰਲਡ ਐਂਟੀ ਡੋਪਿੰਗ ਅਜੈਂਸੀ ਨੇ ਅੱਜ ਰੂਸ ਦੇ ਅਥਲੀਟਾਂ ਦੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਮੂਲੀਅਤ 'ਤੇ ਚਾਰ ਸਾਲਾਂ ਦੀ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਦੇ ਚਲਦਿਆਂ ਹੁਣ ਰੂਸ ਦਾ ਕੋਈ ਵੀ ਖਿਡਾਰੀ ਅਗਲੇ ਸਾਲ ਜਪਾਨ ਦੇ ਸ਼ਹਿਰ ਟੋਕੀਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਭਾਗ ਨਹੀਂ ਲੈ ਸਕੇਗਾ। ਰੂਸ ਦੇ ਖਿਡਾਰੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਭਾਗ ਨਹੀਂ ਲੈ ਸਕਣਗੇ।

ਪਿਛਲੇ ਮਹੀਨੇ ਵਾਡਾ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਕਿਹਾ ਸੀ ਕਿ ਰਸ਼ੀਅਨ ਪ੍ਰਬੰਧਕਾਂ ਨੇ ਮੋਸਕੋ ਸਥਿਤ ਲੈਬੋਰਟਰੀ ਦੇ ਡਾਟਾਬੇਸ ਨਾਲ ਛੇੜਖਾਨੀ ਕਰਕੇ ਡੋਪਿੰਗ ਕੇਸਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।