ਕੋਰੋਨਾ ਵਾਇਰਸ ਸੰਕਟ, ਮੋਦੀ ਸਰਕਾਰ ਤੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਤਣਾਅ (ਅਰੁੰਧਤੀ ਰਾਏ)

ਕੋਰੋਨਾ ਵਾਇਰਸ ਸੰਕਟ, ਮੋਦੀ ਸਰਕਾਰ ਤੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਤਣਾਅ (ਅਰੁੰਧਤੀ ਰਾਏ)

ਅਰੁੰਧਤੀ ਰਾਏ

ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਵਾਇਰਸ ਸੰਕਟ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਤਣਾਅ ਭੜਕਾਉਣ ਲਈ ਵਰਤ ਰਹੀ ਹੈ। ਹਿੰਦੂ ਰਾਸ਼ਟਰਵਾਦੀ ਸਰਕਾਰ ਇਸ ਕਥਿਤ ਰਣਨੀਤੀ ਨੂੰ 'ਇਸ ਬਿਮਾਰੀ ਨਾਲ ਜੋੜ ਕੇ ਕੁਝ ਹੋਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ' ਤੇ ਵਿਸ਼ਵ ਨੂੰ ਧਿਆਨ ਰੱਖਣਾ ਚਾਹੀਦਾ ਹੈ '। ਸਥਿਤੀ ਨਸਲਕੁਸ਼ੀ ਵੱਲ ਵਧ ਰਹੀ ਹੈ।

ਮੈਨੂੰ ਲਗਦਾ ਹੈ ਕਿ ਕੋਵਿਡ -19 ਨੇ ਭਾਰਤ ਬਾਰੇ ਬਹੁਤ ਸਾਰੀਆਂ ਗੱਲਾਂ ਦਾ ਪਰਦਾਫਾਸ਼ ਕੀਤਾ ਹੈ ਜੋ ਅਸੀਂ ਪਹਿਲਾਂ ਹੀ ਜਾਣਦੇ ਸੀ। ਅਸੀਂ ਨਾ ਸਿਰਫ ਕੋਵਿਡ ਬਲਕਿ ਨਫ਼ਰਤ ਅਤੇ ਭੁੱਖ ਦੇ ਸੰਕਟ ਹੰਢਾ ਚੁਕੇ ਹਾਂ। ਕੋਵਿਡ -19 ਦੀ ਆੜ ਵਿੱਚ ਸਰਕਾਰ ਨੌਜਵਾਨ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ, ਵਕੀਲਾਂ, ਸੀਨੀਅਰ ਸੰਪਾਦਕਾਂ, ਕਾਰਕੁਨਾਂ ਅਤੇ ਬੁੱਧੀਜੀਵੀਆਂ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ। ਕੁਝ ਨੂੰ ਹਾਲ ਹੀ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਵਿਸ਼ਾਣੂ ਸੰਕਟ ਨੂੰ ਰਾਜਨੀਤਕ ਸ਼ਸਤਰ ਵਜੋਂ ਇਸਤੇਮਾਲ ਕਰ ਰਹੀ ਹੈ ਜੋ ਨਾਜ਼ੀਆਂ ਦੇ ਸਰਬਨਾਸ਼ ਯਤਨਾਂ ਦੀ ਯਾਦ ਦਿਵਾਉਂਦੀ ਹੈ ।ਆਰਐਸਐਸ ਸੰਗਠਨ (ਰਾਸ਼ਟਰੀ ਸਵੈਮ ਸੇਵਕ ਸੰਘ) ਜਿਸ ਵਿਚ ਮੋਦੀ ਖੁਦ ਆਉਂਦੇ ਹਨ ਅਤੇ ਜੋ ਕਿ ਭਾਜਪਾ ਦੀ ਮਾਂ ਹੈ, ਨੇ ਹਮੇਸ਼ਾ ਕਿਹਾ ਹੈ ਕਿ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਹੈ।' ‘ਇਸ ਦੇ ਚਿੰਤਕ ਭਾਰਤ ਦੇ ਮੁਸਲਮਾਨਾਂ ਨੂੰ ਜਰਮਨੀ ਦੇ ਯਹੂਦੀਆਂ ਵਾਂਗ ਸਮਝਦੇ ਹਨ ਅਤੇ ਜੇ ਤੁਸੀਂ ਵੇਖਦੇ ਹੋ ਕਿ ਉਹ ਕੋਵਿਡ ਦੀ ਵਰਤੋਂ ਕਰ ਰਹੇ ਹਨ, ਤਾਂ ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਟਾਈਫਸ ਨੂੰ ਯਹੂਦੀਆਂ ਦੇ ਖ਼ਿਲਾਫ਼ ਅਲੱਗ ਥਲੱਗ ਕਰਨ ਅਤੇ ਦਾਗੀ ਬਣਾਉਣ ਲਈ ਵਰਤਿਆ ਜਾਂਦਾ ਸੀ. 'ਭਾਰਤ ਵਿੱਚ ਇਸ ਸਮੇਂ ਲਗਭਗ 1.3 ਬਿਲੀਅਨ ਲੋਕ ਛੇ ਹਫ਼ਤੇ ਲੰਬੇ ਦੇਸ਼ ਵਿਆਪੀ ਤਾਲਾਬੰਦੀ ਵਿੱਚ ਹਨ। ਜੌਨਸ ਹਾਪਕਿਨਜ਼ ਇੰਸਟੀਚਿਊਟ . ਦੇ ਅਨੁਸਾਰ, ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 13,835 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਕਾਰਨ 452 ਮੌਤਾਂ ਹੋਈਆਂ ਹਨ। ਭਾਰਤ ਅਕਸਰ ਉਨ੍ਹਾਂ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ ਜਿਥੇ ਅਧਿਕਾਰਤ ਅੰਕੜਿਆਂ ਅਤੇ ਸੰਕਰਮਿਤ ਲੋਕਾਂ ਦੀ ਅਸਲ ਗਿਣਤੀ ਵਿੱਚ ਬਹੁਤ ਅੰਤਰ ਹੁੰਦਾ ਹੈ।  ਮੈਂ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ’ਤੇ ਕਿਸੇ ਵੀ ਤਰ੍ਹਾਂ ਦੀ ਰੋਕ ਦੇ ਵਿਰੁੱਧ ਹਾਂ। ਇਕ ਵਾਰ ਰੋਕ ਲੱਗ ਜਾਣ ਦੇ ਬਾਵਜੂਦ  ਉਹਨਾਂ ਦੀਆਂ ਵਿਆਖਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ ਅਤੇ ਇਹ ਵਿਆਖਿਆਵਾਂ ਹਮੇਸ਼ਾ ਸੂਬੇ ਜਾਂ ਸੱਤਾ ਦੇ ਪੱਖ ਵਿਚ ਹੁੰਦੀਆਂ ਹਨ। ਇਸ ਲਈ ਮੈਂ ਪੂਰੀ  ਤਰ੍ਹਾਂ ਨਾਲ ਰੋਕਾਂ ਦੇ ਵਿਰੁੱਧ ਹਾਂ।ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਫ਼ਾਸੀਵਾਦ ਦੀ ਸ਼ੁਰੂਆਤ ਭਾਸ਼ਣਾਂ ਨਾਲ ਹੁੰਦੀ ਹੈ। ਵੱਖ-ਵੱਖ ਦੇਸ਼ਾਂ ਵਿਚ ਕਈ ਕਾਰਨਾਂ ਕਰਕੇ ਫ਼ਾਸੀਵਾਦ ਦੀ ਸ਼ੁਰੂਆਤ ਹੋਈ। ਭਾਸ਼ਣ ਤਾਂ ਬਸ ਵਿਚਾਰ ਰੱਖਣ ਦਾ ਇਕ ਤਰੀਕਾ ਸੀ। ਮੈਨੂੰ ਨਹੀਂ ਲੱਗਦਾ ਕਿ ਜੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ‘ਤੇ ਕਿਸੇ  ਤਰ੍ਹਾਂ ਦੀ ਪਾਬੰਦੀ ਲਾਈ ਗਈ ਹੁੰਦੀ ਤਾਂ ਫ਼ਾਸੀਵਾਦ ਨਾ ਹੁੰਦਾ। ਹਿੰਦੁਸਤਾਨ ਵਿਚ ਨਫ਼ਰਤ ਫੈਲਾਉਣ ਵਾਲੇ ਭੜਕਾਊ ਭਾਸ਼ਣ ਸਮੱਸਿਆ ਨਹੀਂ ਹਨ। ਸਮੱਸਿਆ ਤਾਂ ਉਦੋਂ ਪੈਦਾ ਹੁੰਦੀ ਹੈ, ਜਦੋਂ ਸੰਪਰਦਾਇਕ ਹਿੰਸਾ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ, ਜਦੋਂ ਰਾਜ ਖੁਸ਼ੀ-ਖੁਸ਼ੀ ਹੱਤਿਆਵਾਂ ਅਤੇ ਸਮੂਹਿਕ ਹੱਤਿਆਵਾਂ ਕਰਵਾਉਂਦਾ ਹੈ ਅਤੇ ਫਿਰ ਕੁੱਝ ਨਹੀਂ ਹੁੰਦਾ।ਸਮੱਸਿਆ ਵਿਚਾਰ ਰੱਖਣ ਜਾਂ ਭਾਸ਼ਣ ਦੇਣ ਦੀ ਨਹੀਂ ਹੈ, ਸਮੱਸਿਆ ਤਾਂ ਕਾਰਵਾਈ ਦੀ ਹੈ। ਜੇ ਤੁਸੀਂ ਕਹੋ ਕਿ ਤੁਸੀਂ ਅਜਿਹੇ ਸਮਾਜ ਵਿਚ ਰਹਿੰਦੇ ਹੋ, ਜਿਸ ਵਿਚ ਹੱਤਿਆਵਾਂ, ਸਮੂਹਿਕ ਹੱਤਿਆਵਾਂ, ਲੋਕਾਂ ਨੂੰ ਜਿਉਂਦਿਆਂ ਸਾੜ ਦੇਣਾ ਜਾਂ ਬਲਾਤਕਾਰ ਵਰਗੇ ਅਪਰਾਧਾਂ ਲਈ ਕਾਨੂੰਨ ਹੈ ਅਤੇ ਤੁਸੀਂ ਇਹਨਾਂ ‘ਤੇ ਕੋਈ ਕਾਰਵਾਈ ਨਹੀਂ ਕਰਦੇ, ਉਸ ਪਿਛੋਂ ਤੁਸੀਂ ਭੜਕਾਊ ਭਾਸ਼ਣ ‘ਤੇ ਕਾਨੂੰਨ ਰਾਹੀਂ ਕਾਬੂ ਪਾਉਣਾ ਚਾਹੁੰਦੇ ਹੋ, ਤਾਂ ਸਿੱਧੀ ਜਿਹੀ ਗੱਲ ਹੈ ਕਿ ਕਾਨੂੰਨ ਦੀ ਗ਼ਲਤ ਵਰਤੋਂ ਕੀਤੀ ਜਾਵੇਗੀ।ਮੈਨੂੰ ਲੱਗਦਾ ਹੈ ਕਿ ਭਾਰਤ ਵਿਚ ਕੁੱਝ ਗੱਲਾਂ ਵਾਪਰ ਰਹੀਆਂ ਹਨ। ਇਕ ਤਾਂ ਇਹ ਕਿ ਇਥੇ ਹੱਲਾ-ਗੁੱਲਾ ਬਹੁਤ ਜ਼ਿਆਦਾ ਹੈ। ਸ਼ਾਇਦ ਇਸ ਲਈ ਕਿ ਸਾਡੇ ਦੇਸ਼ ਵਿਚ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਟੀਵੀ ਚੈਨਲ ਮੌਜੂਦ ਹਨ। ਇਹਨਾਂ ਟੀਵੀ ਚੈਨਲਾਂ ਨੂੰ ਲਗਾਤਾਰ ਵੱਡੇ-ਵੱਡੇ ਕਾਰਪੋਰੇਸ਼ਨ ਹਥਿਆਈ ਜਾ ਰਹੇ ਹਨ। ਜਿਨ੍ਹਾਂ ਦਾ ਕਿ  ਉਹਨਾਂ ਵਿਚ ਪ੍ਰਤੀਕੂਲ ਹਿੱਤ ਹੈ, ਕਿਉਂਕਿ ਇਹ ਉਹੀ ਨਿਗਮ ਹਨ, ਜਿਹੜੇ ਕਿ ਦੂਰ-ਸੰਚਾਰ ਆਦਿ ਖੇਤਰਾਂ ਵਿਚ ਨਿੱਜੀਕਰਨ ਦੇ ਚੱਲਦਿਆਂ ਬਹੁਤ ਪੈਸੇ ਬਣਾ ਰਹੇ ਹਨ। ਹੁਣ ਉਹ ਜਾਂ ਤਾਂ ਸਿੱਧੇ-ਸਾਦੇ ਜਾਂ ਇਸ਼ਤਿਹਾਰ ਰਾਹੀਂ ਪੂਰੀ ਤਰ੍ਹਾਂ ਮੀਡੀਆ ਨੂੰ ਕੰਟਰੋਲ ਕਰਨ ਦੀ ਸਥਿਤੀ ਵਿਚ ਹਨ। ਇਹ ਤਾਂ ਹੋਇਆ ਕੰਟਰੋਲ ਕਰਨ ਦਾ ਪਹਿਲਾ ਤਰੀਕਾ ਜਿਹੜਾ ਕਿ ਦੇਖਿਆ ਜਾ ਰਿਹਾ ਹੈ।

ਕੰਟਰੋਲ ਕਰਨ ਦਾ ਦੂਜਾ ਤਰੀਕਾ ਉਹ ਹੈ, ਜਦੋਂ ਰਾਜ ਖੁਦ ਹੀ ਆਪਣੀ ਮਰਜ਼ੀ ਖ਼ਿਲਾਫ਼ ਬੋਲ ਰਹੇ ਲੋਕਾਂ ਦੇ ਪਿੱਛੇ ਪੈ ਜਾਂਦਾ ਹੈ ਅਤੇ ਤੀਜਾ ਇਹ ਕਿ ਵੱਡੇ ਪੈਮਾਨੇ ‘ਤੇ ਸੈਂਸਰਸ਼ਿਪ ਦੀ ਆਊਟਸੋਰਸਿੰਗ ਕੀਤੀ ਜਾਣ ਲੱਗੀ ਹੈ। ਸਿਆਸੀ ਦਲ ਭਾੜੇ ਦੇ ਬਦਮਾਸ਼ਾਂ ਤੋਂ ਆਪਣਾ ਗੁੱਸਾ ਕਢਵਾਉਂਦੇ ਹਨ। ਇਹ ਭਾੜੇ ਦੇ ਬਦਮਾਸ਼ ਲੋਕਾਂ ਦੀ ਮਾਰਕੁੱਟ, ਘਰਾਂ ‘ਤੇ ਹਮਲੇ ਅਤੇ ਭੰਨ-ਤੋੜ ਕਰਦੇ ਹਨ ਅਤੇ ਅਜਿਹਾ ਮਾਹੌਲ ਬਣਾ ਦਿੰਦੇ ਹਨ ਕਿ ਕੋਈ ਗੱਲ ਕਹਿਣ ਤੋਂ ਪਹਿਲਾਂ ਤੁਸੀਂ ਦੋ ਵਾਰ ਸੋਚਣਾ ਸ਼ੁਰੂ ਕਰ ਦਿੰਦੇ ਹੋ ਅਤੇ ਉਹ ਵੀ ਡਰ ਕਾਰਨ। 

ਇਹ ਆਊਟਸੋਰਸਿੰਗ ਸਰਕਾਰ ਦੇ ਇਸ ਭਰਮ ਨੂੰ ਬਣਾਈ ਰੱਖਣ ਵਿਚ ਮਦਦ ਕਰਦੀ ਹੈ ਕਿ ਉਹ ਲੋਕਤੰਤਰਿਕ ਹੈ ਅਤੇ ਆਜ਼ਾਦ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਦਿੰਦੀ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਇਹਨਾਂ ਸਾਰੇ ਢੰਗਾਂ ਨਾਲ ਕੰਟਰੋਲ ਹੀ ਸਥਾਪਤ ਕੀਤਾ ਜਾਂਦਾ ਹੈ, ਨਿਗਮਾਂ ਰਾਹੀਂ, ਭਾੜੇ ਦੇ ਬਦਮਾਸ਼ਾਂ ਰਾਹੀਂ ਅਤੇ ਅਦਾਲਤਾਂ ਰਾਹੀਂ ਵੀ। ਸਿਆਸੀ ਦਲ ਨਿਆਂਪਾਲਿਕਾ ਦੀ ਵੀ ਵੱਡੇ ਪੱਧਰ ‘ਤੇ ਦੁਰਵਰਤੋਂ ਕਰਦੇ ਹਨ। ਉਦਾਹਰਣ ਲਈ ਜਦੋਂ ਵੀ ਮੈਂ ਬੋਲਦੀ ਹਾਂ, ਮੇਰੇ ਵਿਰੁੱਧ ਸਾਰੇ ਮੁਕੱਦਮੇ ਦਾਖ਼ਲ ਕੀਤੇ ਜਾਂਦੇ ਹਨ, ਤਾਂ ਕਿ ਆਖਰਕਾਰ ਉਹ ਤੁਹਾਨੂੰ ਡਰਾ ਸਕਣ ਜਾਂ ਐਨਾ ਥਕਾ ਦੇਣ ਕਿ ਤੁਸੀਂ ਆਪਣਾ ਮੂੰਹ ਬੰਦ ਰੱਖਣ ਲਈ ਮਜ਼ਬੂਰ ਹੋ ਜਾਵੋਂ। ਤੇ ਹੁਣ ਤਾਂ ਉਹ ਇੰਟਰਨੈਟ ਨੂੰ ਵੀ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਇਸ ਵਜ੍ਹਾ ਕਾਰਨ ਇੰਟਰਨੈਟ ‘ਤੇ ਸਿਕੰਜਾ ਕੱਸਣਾ ਚਾਹੁੰਦੀ ਹੈ ਕਿਉਂਕਿ ਵੱਡੇ ਖਿਡਾਰੀਆਂ ਨੂੰ ਲੱਗਣ ਲੱਗਿਆ ਹੈ ਕਿ ਭਾਵੇਂ  ਉਹਨਾਂ ਟੀਵੀ ਅਤੇ ਅਖਬਾਰਾਂ ਨੂੰ ਕਾਬੂ ਵਿਚ ਰੱਖਣ ਦਾ ਪ੍ਰਬੰਧ ਕਰ ਲਿਆ ਹੈ, ਪਰ ਇੰਟਰਨੈਟ ਅਜੇ ਵੀ ਜਨਤਾ ਨੂੰ ਅਜਿਹੀ ਥਾਂ ਮੁਹੱਈਆ ਕਰਵਾ ਰਿਹਾ ਹੈ, ਜਿਥੇ ਕਿ ਉਹ ਇਹ ਗੱਲ ਕਹਿ ਸਕਦੀ ਹੈ, ਜਿਹੜੀ ਕਹੀ ਜਾਣੀ ਚਾਹੀਦੀ ਹੈ। ਪਰ ਸਿਰਫ ਮੀਡੀਆ ਹੀ ਨਹੀਂ, ਸਗੋਂ ਸਾਰੇ ਗੰਭੀਰ ਮਸਲਿਆਂ ਵਿਚ ਵੀ ਅਸਲੀ ਹੱਲ ਉਦੋਂ ਨਿਕਲੇਗਾ, ਜਦੋਂ ਕਾਰੋਬਾਰ ਦੇ ਉਲਟ ਮਾਲਕੀ ਨੂੰ, ਕ੍ਰਾਸ ਆਨਰਸ਼ਿਪ (ਇੱਕ ਦੂਜੇ ਦੀਆਂ ਮਾਲਕੀਆਂ) ਨੂੰ ਖਤਮ ਕੀਤਾ ਜਾਵੇ। ਵੱਡੇ-ਵੱਡੇ ਕਾਰਪੋਰੇਸ਼ਨ ਜਿਹੜੇ ਹੌਲੀ-ਹੌਲੀ ਪਾਣੀ, ਬਿਜਲੀ, ਖਣਿਜ, ਦੂਰਸੰਚਾਰ ਆਦਿ ਸਾਰੇ ਖੇਤਰਾਂ ਵਿਚ ਆਪਣੀ ਪਕੜ ਮਜ਼ਬੂਤ ਕਰਦੇ ਜਾ ਰਹੇ ਹਨ, ਉਹਨਾਂ ਨੂੰ ਤੁਸੀਂ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਸਕਦੇ ਕਿ ਉਹ ਮੀਡੀਆ ਨੂੰ ਵੀ ਇਸੇ ਢੰਗ ਨਾਲ ਕੰਟਰੋਲ ਕਰੇ। ਇਸ ਬਾਬਤ ਕੋਈ ਕਾਨੂੰਨ ਬਣਾਇਆ ਜਾਣਾ ਚਾਹੀਦਾ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੀਡੀਆ ਨੂੰ ਵੀ ਇਸ ਤਰ੍ਹਾਂ ਕੰਟਰੋਲ ਨਹੀਂ ਕੀਤਾ ਜਾ ਸਕਦਾ। ਮੈਨੂੰ ਲੱਗਦਾ ਹੈ ਕਿ ਇਹ ਸਮਝਦਾਰੀ ਦੀ ਲੜਾਈ ਹੈ ਅਤੇ ਇਹ ਆਪਣੀ ਚਾਲਾਕੀ ਵਿਚ ਬ੍ਰਹਮਣਵਾਦੀ ਹੈ। ਪਰ ਇਹ ਮਨੁਸਮ੍ਰਿਤੀ ਦੇ ਜ਼ਮਾਨੇ ਤੋਂ ਬਹੁਤ ਅੱਗੇ ਵੱਧ ਚੁੱਕਿਆ ਹੈ। ਜਦੋਂ ਦਲਿਤ ਵਿਅਕਤੀ ਦੇ ਕੁੱਝ ਸੁਣ ਲੈਣ ‘ਤੇ ਉਸ ਦੇ ਕੰਨ ਵਿਚ ਸ਼ੀਸ਼ਾ ਪਾ ਦਿੱਤਾ ਜਾਂਦਾ ਸੀ। ਇਹ ਅੱਗੇ ਭਾਵੇਂ ਵੱਧ ਗਈ ਹੈ, ਪਰ ਭਾਵਨਾ ਉਸ ਤੋਂ ਵੱਖਰੀ ਨਹੀਂ ਹੈ। ਗੰਭੀਰਤਾ ਨਾਲ ਦੇਖੋ, ਧਾਰਮਿਕ ਸੱਜੇ ਪੱਖੀਆਂ ਦਾ ਸਿੱਧਾ ਸੰਬੰਧ ਨਿੱਜੀਕਰਨ ਤੇ ਸੰਸਾਰੀਕਰਨ ਨਾਲ ਹੈ। ਜਦੋਂ ਦੇਸ਼ ਦੇ ਸਮੁੱਚੇ ਵਸੀਲੇ ਵਿਦੇਸ਼ੀ ਕੰਪਨੀਆਂ ਨੂੰ ਦੇਣ ਦੀ ਗੱਲ ਦਾ ਵਜ਼ਨ ਵਧ ਜਾਂਦਾ ਹੈ ਤਾਂ ਭਾਰਤੀ ਸਿਆਸਤ 'ਚ ਗਰਮੀ ਆ ਜਾਂਦੀ ਹੈ। ਸਿਆਸੀ ਹਾਲਾਤ ਅਸੁਖਾਵੇਂ ਹੋ ਜਾਂਦੇ ਹਨ। ਅਜਿਹੇ ਮੌਕੇ ਹਿੰਦੂ ਸੱਜੇ ਪੱਖੀ ਧਰਮ ਦੇ ਜਾਨੂੰਨੀ ਨਾਹਰੇ ਲਾਉਣ ਲੱਗ ਪੈਂਦੇ ਹਨ। ਇਹ ਇੱਕ ਭੱਦੀ ਖੇਡ ਹੈ, ਇਹ ਤਿੰਨੇ ਇੱਕੋ ਪਾਸੇਂ ਜਾ ਰਹੇ ਹਨ। ਬਾਬਰੀ ਮਸਜਿਦ ਢਹਿਣਾ, ਮੰਦਰ ਦੇ ਬਣਨ ਜਾਂ ਨਾਂ ਬਣਨ ਵਰਗੇ ਸਾਰੇ ਮੁੱਦੇ ਸਰਮਾਏਦਾਰੀ ਦੀ ਕੋਝੀ ਖੇਡ ਦੇ ਹੀ ਹਿੱਸੇ ਸਨ। ਸਾਨੂੰ ਇਹ ਸਭ ਕੁਝ ਸਮਝਣਾ ਚਾਹੀਦਾ ਹੈ ਕਿ ਇੱਕ ਪਾਸੇ ਤਾਂ ਅਸੀਂ ਸੰਸਾਰੀਕਰਨ ਜਾਂ ਦੁਨੀਆਂ ਨੂੰ ਇਕ ਪਿੰਡ ਬਣਾਉਣ ਦੇ ਨਾਂਅ ਉੱਤੇ ਦੇਸ਼ ਨੂੰ ਪੱਛਮ ਦੀਆਂ ਬਹੁ-ਕੌਮੀ ਕੰਪਨੀਆਂ ਨੂੰ ਵੇਚਣ ਉੱਤੇ ਤੁਲੇ ਹੋਏ ਹਾਂ। ਦੂਜੇ ਪਾਸੇ ਅਸੀਂ ਸਰਹੱਦਾਂ ਦੀ ਰਾਖੀ ਲਈ ਮਾਰੂ ਹੱਥਿਆਰ ਬਣਾ ਰਹੇ ਹਾਂ। ਜਦ ਸੰਸਾਰ ਨੇ ਪਿੰਡ ਬਣਨਾ ਹੈ ਤਾਂ ਇਹ ਲੜਾਈਆਂ ਕਿਉਂ? ਹੱਥਿਆਰਾਂ ਦੀ ਤਾਂ ਲੋੜ ਹੀ ਨਹੀਂ। ਕਿਉਂ ਕਰੋੜਾਂ ਰੁਪਏ ਬਰਬਾਦ ਕਰ ਰਹੇ ਹਾਂ।ਭਾਰਤ ਇੱਕੋ ਸਮੇਂ ਕਈ ਸਦੀਆਂ 'ਚੋਂ ਗੁਜ਼ਰ ਰਿਹਾ ਹੈ। ਮੈਂ ਕਈ ਰਾਤਾਂ ਤੋਂ ਆਪਣੇ ਘਰ ਦੇ ਬਾਹਰ ਦੇਖਦੀ ਸਾਂ ਕਿ ਕੁਝ ਮਜ਼ਦੂਰ ਫਾਇਬਰ ਅਪਟੀਕਲ ਦੀ ਕੇਬਲ (ਅਤੀ-ਆਧੁਨਿਕ ਬਿਜਲਈ ਤਾਰ) ਵਿਛਾਉਣ ਲਈ ਖੱਡੇ ਪੁੱਟ ਰਹੇ ਸਨ। ਪਰ ਇਹ ਕੰਮ ਉਹ ਦੇਸੀ ਮੋਮਬੱਤੀਆਂ, ਦੀਵਿਆਂ ਤੇ ਲਾਲਟੈਣਾਂ ਦੀ ਲੋਅ 'ਚ ਕਰ ਰਹੇ ਸਨ। ਇਹ ਕੁੱਝ ਹੋ ਰਿਹਾ ਹੈ। ਅੱਜ ਭਾਰਤ ਵਿੱਚ। ਜਿਹੜੀਆਂ ਰੌਸ਼ਨੀਆਂ ਹਨੇਰੇ 'ਚ ਪਿਘਲ ਰਹੀਆਂ ਹਨ ਉਨ੍ਹਾਂ ਦੀ ਕੋਓੀ ਸਾਰ ਨਹੀਂ ਲੈ ਰਿਹਾ। ਕੋਈ ਉਨ੍ਹਾਂ ਦੀ ਆਵਾਜ਼ ਨਹੀਂ ਸੁਣ ਰਿਹਾ। ਉਨ੍ਹਾਂ ਲਈ ਟੈਲੀਵੀਜ਼ਨ ਦੇ ਪਰਦੇ ਉੱਤੇ ਜਾਂ ਅਖ਼ਬਾਰਾਂ ਦੇ ਸਫ਼ਿਆਂ ਉੱਤੇ ਕੋਈ ਥਾਂ ਨਹੀਂ। ਕੀ ਉਨਾਂ ਦਾ ਇਸ ਸਭ ਕਾਸੇ 'ਚ ਹਿੱਸਾ ਨਹੀਂ। ਜਿਹੜੇ ਕੁਝ ਲੋਕਾਂ ਕੋਲ ਰੋਸ਼ਨੀ ਹੈ ਅਤੇ ਉੱਚੇ ਥਾਂ ਉੱਤੇ ਖੜੇ ਹਨ ਉਨਾਂ ਦੀ ਨਿਗਾਹ ਥੱਲੇ ਹਨੇਰੇ 'ਚ ਪਏ ਸ਼ੁਮਾਰ ਲੋਕਾਂ ਨੂੰ ਦੇਖਣ ਤੋਂ ਅਸਮੱਰਥ ਹੋ ਗਈ ਹੈ। ਦਿੱਲੀ 'ਚ ਸੋਹਣੀਆਂ ਤੇ ਵੱਡੀਆਂ ਕਾਰਾਂ ਦੇ ਕਾਫ਼ਲੇ ਵਧ ਰਹੇ ਹਨ। ਹੋਟਲਾਂ ਦੇ ਦਰਵਾਜੇ ਹੋਰ ਖੂਬਸੂਰਤ ਤੇ ਮੋਕਲੇ ਹੋ ਰਹੇ ਹਨ। ਪਰ ਉਥੋਂ ਬੁੱਢੇ ਚੌਂਕੀਦਾਰ ਅਲੋਪ ਹੋ ਰਹੇ ਹਨ ਉਨ੍ਹਾਂ ਦੀ ਥਾਂ ਰਾਈਫਲਾਂ ਵਾਲੇ ਪਹਿਰੇਦਾਰ ਲੈ ਰਹੇ ਹਨ। ਇਨ੍ਹਾਂ ਸ਼ਹਿਰਾਂ 'ਚ ਗ਼ਰੀਬ ਨੂੰ ਸਿਰ ਦੀ ਜੂੰਅ ਬਣਾਇਆ ਜਾ ਰਿਹਾ ਹੈ। ਜਿਹੜੇ ਕਿਸੇ ਨੂੰ ਦਿਖਾਈ ਹੀ ਨਹੀਂ ਦੇ ਰਹੇ। ਅੱਜ ਭਾਰਤ 'ਚ ਜੋ ਚਮਕ ਰਿਹਾ ਹੈਉਸ ਦੇ ਆਸ-ਪਾਸ ਘੁੱਪ ਹਨੇਰਾ ਹੈ। ਪਰ ਕੋਈ ਜਾਣਨਾ ਹੀ ਨਹੀਂ ਚਾਹੁੰਦੇ ਕੀ ਹਨੇਰੇ 'ਚ ਕੀ ਹੋ ਰਿਹਾ ਹੈ। ਜਿਹੜੇ ਲੋਕ ਅਮੀਰ ਉਹ ਇਹ ਕਲਪਨਾ ਵੀ ਨਹੀਂ ਕਰਦੇ ਕਿ ਸੰਸਾਰ ਕਿੰਨਾ ਸੋਹਣਾ ਹੈ ਤੇ ਲੋਕ ਕਿੰਨੇ ਦੁਖੀ ਹਨ। ਉਸ ਦੀ ਭਾਵੁਕਤਾ ਨੂੰ ਭਾਂਪਦਿਆਂ ਮੈਂ ਉਸ ਨੂੰ ਸੁਆਲ ਕੀਤਾ ਕਿ ਕੀ ਤੁਸੀਂ ਲੋਕ ਮੁਕਤੀ ਦਾ ਕੋਈ ਵੱਡਾ ਕਾਰਵਾਂ ਬਣਾਉਗੇ ਜਾਂ ਕਿਸੇ ਵੱਡੇ ਕਾਰਵਾਂ 'ਚ ਸ਼ਾਮਲ ਹੋਵੋਗੇ।ਮੈਨੂੰ ਲੱਗਦਾ ਹੈ ਕਿ ਮੇਰੀਆਂ ਅੱਖਾਂ ਹੁਣ ਏਨੀਆਂ ਖੁੱਲ੍ਹ ਚੁੱਕੀਆਂ ਹਨ ਕਿ ਹੁਣ ਇਹ ਬੰਦ ਹੋਣੀਆਂ ਮੁਸ਼ਕਲ ਹਨ। ਕਦੇ-ਕੁਦਾਈਂ ਸੋਚਦੀ ਹਾਂ ਕਿ ਅੱਖਾਂ ਬੰਦ ਕਰ ਲਵਾਂ ਜਾਂ ਕਿਸੇ ਹੋਰ ਪਾਸੇ ਦੇਖਣ ਲੱਗ ਜਾਵਾਂ। ਸਦਾ ਇਹੋ ਕੰਮ ਹੀ ਨਾ ਕਰੀਂ ਜਾਵਾਂ ਸਦਾ ਸੌੜੀ ਸੋਚ ਵਾਲੇ ਲੋਕਾਂ ਦਾ ਨਿਸ਼ਾਨਾ ਹੀ ਨਾ ਬਣੀ ਰਹਾਂ। ਪਰ ਜਿੱਥੇ ਮੈਂ ਅੱਜ ਖੜੀ ਹਾਂ ਭਾਰਤ ਵਿੱਚ ਮੈਂ ਅੱਜ ਜਿੱਥੇ ਹਾਂ। ਹਮੇਸ਼ਾ ਲੋਕ ਕਾਜ਼ ਨਾਲ ਜੁੜੀ ਰਹਿਣਾ ਚਾਹੁੰਦੀ ਹਾਂ, ਪਰ ਮੈਂ ਇਹ ਵੀ ਸਮਝਦੀ ਹਾਂ ਕਿ ਮੈਂ ਇਕੱ਼ਲੀ ਸਭ ਕੁਝ ਨਹੀਂ ਕਰ ਸਕਦੀ ਤੇ ਨਾ ਹੀ ਮੈਂ ਇਕੱਲੀ ਲੋਕ ਹਿੱਤਾਂ ਨਾਲ ਜੁੜਨ ਵਾਲੀ ਹਾਂ। ਹੋਰ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਇਸ ਕਾਜ਼ ਲਈ ਸਮਰਪਿਤ ਕਰ ਚੁੱਕੇ ਹਨ। ਪਰ ਮੈਂ ਆਪਣੇ ਆਲੇ-ਦੁਆਲੇ ਅਜਿਹਾ ਤਾਣਾ ਬਾਣਾ ਨਹੀਂ ਬੁਣਨਾ ਚਾਹੁੰਦੀ ਜਿੱਥੇ ਫਸ ਕੇ ਮੇਰੀ ਸਮਝ ਤੇ ਸੋਚ ਦਮ ਤੋੜ ਜਾਵੇ। ਇੱਕ ਸਮੇਂ ਤੁਸੀਂ ਸਭ ਕੁਝ ਨਹੀਂ ਦੇਖ ਸਕਦੇ, ਕੁਝ ਚੀਜ਼ਾਂ ਹੀ ਦੇਖ ਸਕਦੇ ਹੋ, ਪਰ ਜੋ ਕੁਝ ਤੁਸੀਂ ਦੇਖ ਰਹੇ ਹੋ ਉਸ ਨੂੰ ਰਾਜਸੀ ਅੱਖ ਨਾਲ ਨਾ ਦੇਖੋ ਉਸ ਨੂੰ ਉਸੇ ਰੂਪ ਵਿੱਚ ਦੇਖੋ ਜਿਸ ਰੂਪ ਵਿੱਚ ਉਹ ਹੈ।ਮੈਂ ਤਾਂ ਇਥੇ ਖੜ੍ਹੀ ਹਾਂ ਕਿ ਤੁਸੀਂ ਜੋ ਕੁਝ ਲਿਖਦੇ ਹੋ ਉਸ ਨੂੰ ਜੀਵਿਆ ਜਾਵੇ। ਮੈਂ ਤਾਂ ਆਪਣੀਆਂ ਲਿਖਤਾਂ ਪਿੱਛੇ ਹੀ ਤੁਰ ਰਹੀ ਹਾਂ। ਹਾਂ ਏਨਾਂ ਜ਼ਰੂਰ ਹੈ ਕਿ ਜਦੋਂ ਤੁਹਾਨੂੰ ਪ੍ਰਸਿੱਧੀ ਮਿਲ ਜਾਂਦੀ ਹੈ ਇਹ ਕੰਮ ਜ਼ਰਾ ਸੌਖਾ ਹੋ ਜਾਂਦਾ ਹੈ ਪਰ ਮੈਨੂੰ ਪ੍ਰਸਿੱਧੀ ਦੋਵਾਂ ਤਰ੍ਹਾਂ ਦੀ ਹੀ ਮਿਲੀ ਹੈ ਬਹੁਤ ਸਾਰੇ ਹੱਕ 'ਚ ਹਨ, ਬਹੁਤ ਸਾਰੇ ਮੇਰੇ ਵਿਰੋਧ 'ਚ ਵੀ ਹਨ। ਪਰ ਵੱਡੀ ਗੱਲ ਤਾਂ ਇਹੋ ਕਿ ਤੁਹਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਖੜੇ ਹੋ। ਹਰ ਕੰਮ ਆਪਣੇ ਵਿੱਤ ਮੁਤਾਬਿਕ ਹੀ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੀ ਸ਼ਕਤੀ ਤੇ ਸਮਰੱਥਾ ਦਾ ਪਤਾ ਹੋਣਾ ਚਾਹੀਦਾ ਹੈ। ਪਰ ਆਪਣੀ ਸ਼ਕਤੀ ਦੀ ਸੁਚੱਜੀ ਵਰਤੋਂ ਵੀ ਕਰਨੀ ਚਾਹੀਦੀ ਹੈ ਇਸ ਨਾਲ ਤੁਹਾਡਾ ਆਪਣਾ ਸੰਤੁਲਨ ਵੀ ਬਣਿਆ ਰਹਿੰਦਾ ਹੈ। ਨਹੀਂ ਤਾਂ ਦੂਜੇ ਲੋਕ ਹੀ ਤੁਹਾਡੀ ਸ਼ੋਹਰਤ ਤੇ ਸ਼ਕਤੀ ਦਾ ਦੁਰ-ਉਪਯੋਗ ਕਰਨ ਲੱਗ ਜਾਂਦੇ ਹਨ। ਸੋਂ ਮੈਂ ਨਾ ਘੜੇ ਦੀ ਮੱਛੀ ਬਣਨਾ ਚਾਹੁੰਦੀ ਹਾਂ ਤੇ ਨਾ ਹੀ ਅਵਾਜ਼ਹੀਣ ਲੋਕਾਂ ਦਾ ਧੁੜੂ ਬਣਨਾ ਚਾਹੁੰਦੀ ਹਾਂ। ਪਰ ਕੁਝ ਲੋਕ ਮੇਰੇ ਨਾਲ ਇਸੇ ਲਈ ਗੁੱਸੇ ਹਨ ਕਿ ਮੇਰੇ ਕੋਲ ਹੁਣ ਉਹ ਥਾਂ ਹੈ ਜਿਹੜੀ ਉਹ ਖੁਦ ਚਾਹੁੰਦੇ ਸਨ। ਪਰ ਮੇਰੇ ਵਾਂਗ ਸੋਚਦੇ ਨਹੀਂ ਸਨ।