ਫੇਸਬੁੱਕ ਨੇ ਜੀਓ ਦੀ 9.99 ਫੀਸਦੀ ਹਿੱਸੇਦਾਰੀ ਖਰੀਦੀ

ਫੇਸਬੁੱਕ ਨੇ ਜੀਓ ਦੀ 9.99 ਫੀਸਦੀ ਹਿੱਸੇਦਾਰੀ ਖਰੀਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਫੇਸਬੁੱਕ ਨੇ ਰਿਲਾਇੰਸ ਇੰਡਸਟਰੀ ਦੀ ਜੀਓ ਕੰਪਨੀ ਦੀ 9.99 ਫੀਸਦੀ ਹਿੱਸੇਦਾਰੀ ਖਰੀਦ ਲਈ ਹੈ। ਇਹ ਸੌਦਾ 43,574 ਕਰੋੜ ਰੁਪਏ ਵਿਚ ਤੈਅ ਹੋਇਆ ਹੈ। ਇਹ ਇਕ ਤਰ੍ਹਾਂ ਨਾਲ ਭਾਰਤ ਵਿਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੈ। 

ਇਸ ਸੌਦੇ ਲਈ ਜੀਓ ਕੰਪਨੀ ਦੀ ਕੁੱਲ ਕੀਮਤ 4.62 ਲੱਖ ਕਰੋੜ ਰੁਪਏ ਮੰਨੀ ਗਈ, ਜਿਸ ਵਿਚੋਂ 43,574 ਕਰੋੜ ਰੁਪਏ ਦੀ ਕੀਮਤ ਨਾਲ ਫੇਸਬੁੱਕ ਨੇ 9.99 ਫੀਸਦੀ ਹਿੱਸੇਦਾਰੀ ਖਰੀਦ ਲਈ ਹੈ।