ਭਾਰਤ ਉਲੰਪਿਕ ਦੀ ਮੇਜ਼ਬਾਨੀ ਕਰਨ ਦਾ ਇਛੁੱਕ

ਭਾਰਤ ਉਲੰਪਿਕ  ਦੀ ਮੇਜ਼ਬਾਨੀ ਕਰਨ  ਦਾ ਇਛੁੱਕ

ਮੇਜ਼ਬਾਨੀ ਦਾ ਇੱਛੁਕ ਦੇਸ਼ ਆਪਣੇ ਇਥੇ ਖੇਡਾਂ ਵਿਚ ਦਿਲਚਸਪੀ ਪੈਦਾ ਕਰਨ ਦਾ ਯਤਨ ਕਰੇ

ਭਾਰਤ ਨੇ ਪਹਿਲਾਂ ਏਸ਼ੀਅਨ ਖੇਡਾਂ (1951) ਦੀ ਮੇਜ਼ਬਾਨੀ ਕੀਤੀ ਸੀ ਫਿਰ ਇਨ੍ਹਾਂ ਖੇਡਾਂ ਦਾ ਉਸ ਨੇ 1982 ਵਿਚ ਵੀ ਦੁਬਾਰਾ ਸਫਲਤਾਪੂਰਵਕ ਪ੍ਰਬੰਧ ਕੀਤਾ। ਫਿਰ ਭਾਰਤ ਨੇ 2010 ਵਿਚ ਰਾਸ਼ਟਰਮੰਡਲ ਖੇਡਾਂ ਵੀ ਕਰਵਾਈਆਂ, ਜਿਸ ਦੀ ਸ਼ਾਨਦਾਰ ਕਾਮਯਾਬੀ ਲਈ ਉਸ ਦੀ ਦੁਨੀਆ ਭਰ ਵਿਚ ਵੱਡੀ ਪ੍ਰਸੰਸਾ ਹੋਈ। ਇਨ੍ਹਾਂ ਮੁਕਾਬਲਿਆਂ ਤੋਂ ਏਨਾ ਤਾਂ ਸਪੱਸ਼ਟ ਹੋ ਗਿਆ ਕਿ ਭਾਰਤ ਵਿਚ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦਾ ਪ੍ਰਬੰਧ ਕਰਨ ਦੀ ਸਮਰੱਥਾ ਅਤੇ ਯੋਗਤਾ ਹੈ ਪਰ ਉਲੰਪਿਕ ਕਰਵਾਉਣ ਦਾ ਉਸ ਨੂੰ ਅਜੇ ਤੱਕ ਮੌਕਾ ਨਹੀਂ ਮਿਲਿਆ ਹੈ। ਜਦਕਿ ਅਜਿਹਾ ਕਰਨ ਦੀ ਇੱਛਾ ਭਾਰਤੀ ਖੇਡ ਪ੍ਰੇਮੀਆਂ ਦੇ ਦਿਲ ਵਿਚ ਧੜਕਦੀ ਹੈ। ਇਸ ਲਈ ਸਵਾਲ ਇਹ ਹੈ ਕਿ ਕੀ ਭਾਰਤ ਨੂੰ ਉਲੰਪਿਕ ਦੀ ਮੇਜ਼ਬਾਨੀ ਦਾ ਮੌਕਾ ਮਿਲੇਗਾ? ਭਾਰਤ ਨੇ 2036 ਵਿਚ ਅਹਿਮਦਾਬਾਦ ਵਿਚ ਉਲੰਪਿਕ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ ਹੈ। ਇਸ ਖਾਹਿਸ਼ ਦੇ ਪੂਰੇ ਹੋਣ ਦੀ ਸੰਭਾਵਨਾ ਹੈ, ਜਿਸ ਦੇ ਚੰਗੇ ਸੰਕੇਤ ਮਿਲ ਰਹੇ ਹਨ।

ਸਾਲ 2036 ਉਲੰਪਿਕ ਦੀ ਮੇਜ਼ਬਾਨੀ ਕਿਸ ਨੂੰ ਮਿਲੇਗੀ, ਇਹ 2025 ਜਾਂ 2029 'ਚ ਤੈਅ ਹੋ ਜਾਵੇਗਾ ਪਰ ਇਸ ਦੇ ਲਈ ਤਿਆਰੀਆਂ ਹੁਣ ਤੋਂ ਸ਼ੁਰੂ ਕਰਨੀਆਂ ਹੋਣਗੀਆਂ, ਜੋ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਭਾਰਤ 40 ਸਾਲ ਬਾਅਦ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਦੇ ਪੱਧਰ ਦਾ ਪ੍ਰਬੰਧ ਕਰੇਗਾ, ਜੋ ਕਿ ਅਗਲੇ ਸਾਲ ਮਈ ਜਾਂ ਜੂਨ 'ਚ ਮੁੰਬਈ 'ਚ ਹੋਵੇਗਾ। 19 ਫਰਵਰੀ, 2022 ਨੂੰ ਬੀਜਿੰਗ 'ਚ ਆਈ.ਸੀ.ਓ. ਦੇ 139ਵੇਂ ਪੱਧਰ 'ਚ ਵੋਟਾਂ ਦੇ ਜ਼ਰੀਏ ਤੈਅ ਹੋਇਆ ਹੈ। ਜੋ ਕੁੱਲ 76 ਵੋਟਾਂ ਪਈਆਂ, ਜਿਨ੍ਹਾਂ ਵਿਚੋਂ 75 ਮੁੰਬਈ ਦੇ ਹੱਕ ਵਿਚ ਸਨ, ਜਦਕਿ ਛੇ ਮੈਂਬਰਾਂ ਨੇ ਚੋਣਾਂ 'ਚ ਹਿੱਸਾ ਨਹੀਂ ਲਿਆ। ਭਾਰਤ 'ਵਿਚ ਆਈ.ਓ.ਸੀ. ਦਾ ਪਹਿਲੀ ਵਾਰ ਪੱਧਰ 1983 ਵਿਚ ਨਵੀਂ ਦਿੱਲੀ ਵਿਚ ਹੋਇਆ ਸੀ। 2023 ਦਾ ਆਈ.ਓ.ਸੀ. ਸਤਰ ਜੀਓ ਵਰਲਡ ਕੁਨੈਕਸ਼ਨ ਸੈਂਟਰ ਵਿਚ ਕਰਵਾਇਆ ਜਾਵੇਗਾ, ਜੋ ਕਿ ਮੁੰਬਈ ਦੇ ਕਮਰਸ਼ੀਅਲ ਬਾਂਦਰਾ ਕੁਰਲਾ ਕੰਪਲੈਕਸ 'ਚ ਸਥਿਤ ਹੈ। ਵੋਟਾਂ ਤੋਂ ਪਹਿਲਾਂ ਜੀ ਵਰਚੂਅਲ ਬਿਡ ਪ੍ਰੋਜੈਂਟੇਸ਼ਨ ਹੋਇਆ ਸੀ, ਉਸ ਵਿਚ ਭਾਰਤ ਦੇ ਮੈਂਬਰਾਂ ਵਿਚ ਸ਼ਾਮਿਲ ਹੋਏ ਆਈ.ਸੀ.ਓ. ਮੈਂਬਰ ਨੀਤਾ ਅੰਬਾਨੀ, ਭਾਰਤ ਦੇ ਉਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ 2008 ਬੀਜਿੰਗ ਉਲੰਪਿਕ ਦੇ ਨਿਸ਼ਾਨੇਬਾਜ਼ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ ਸੀ।

ਆਪਣੇ ਭਾਸ਼ਣਾਂ ਵਿਚ ਭਾਰਤੀ ਦਲ ਦੇ ਮੈਂਬਰਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਉਲੰਪਿਕ ਦੀ ਮੇਜ਼ਬਾਨੀ ਕਰਨ ਦੀ ਇੱਛਾ ਰੱਖਦਾ ਹੈ, ਇਸ ਲਈ ਉਲੰਪਿਕ ਅੰਦੋਲਨ ਨੂੰ 40 ਸਾਲ ਦੇ ਫਰਕ ਦੇ ਬਾਅਦ ਵਾਪਸ ਦੇਸ਼ 'ਚ ਲਿਆਉਣ ਲਈ ਉਠਾਇਆ ਗਿਆ ਮਹੱਤਵਪੂਰਨ ਕਦਮ ਹੋਵੇਗਾ। ਬੱਤਰਾ ਨੇ ਕਿਹਾ, 'ਸਾਡਾ ਮੁੱਖ ਉਦੇਸ਼ ਭਾਰਤ 'ਵਿਚ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨਾ ਹੈ। ਇਹ ਮੁੱਖ ਮਕਸਦ ਹੈ, ਪਰ ਸਾਨੂੰ ਯਕੀਨ ਹੈ ਕਿ ਅਸੀਂ ਇਸ ਨੂੰ ਅੰਜਾਮ ਦੇ ਸਕਦੇ ਹਾਂ।' ਭਾਰਤੀ ਦਲ ਵਿਚ ਸਭ ਤੋਂ ਮਹੱਤਵਪੂਰਨ ਨਾਂਅ ਨੀਤਾ ਅੰਬਾਨੀ ਦਾ ਸੀ। ਉਨ੍ਹਾਂ ਦੀ ਮੌਜੂਦਗੀ ਹੀ ਇਸ ਸੰਭਾਵਨਾ ਨੂੰ ਪੂਰਾ ਕਰਦੀ ਹੈ ਕਿ ਭਾਰਤ ਨੂੰ ਉਲੰਪਿਕ ਮੇਜ਼ਬਾਨੀ ਦਾ ਅਵਸਰ ਮਿਲ ਸਕਦਾ ਹੈ। ਦਰਅਸਲ ਉਲੰਪਿਕ ਮੇਜ਼ਬਾਨੀ ਹਾਸਲ ਕਰਨ ਦੇ ਲਈ ਵੱਡੇ ਪੈਮਾਨੇ 'ਤੇ ਜ਼ਬਰਦਸਤ ਲਾਬੀਇੰਗ ਕਰਨੀ ਪੈਂਦੀ ਹੈ, ਜਿਸ ਦੇ ਲਈ ਕਾਫੀ ਵੱਡੇ ਫੰਡਾਂ ਦੀ ਲੋੜ ਪੈਂਦੀ ਹੈ। ਪਰ ਦੁਨੀਆ ਦੀ ਸਭ ਤੋਂ ਅਮੀਰ ਔਰਤਾਂ 'ਚੋਂ ਇਕ ਤੁਹਾਡੇ ਮਿਸ਼ਨ ਨਾਲ ਹੈ ਤਾਂ ਫੰਡ ਦੀ ਕਮੀ ਨਹੀਂ ਹੋਣੀ ਚਾਹੀਦੀ।

ਦਰਅਸਲ ਨੀਤਾ ਅੰਬਾਨੀ ਭਾਰਤ ਦੀ ਪਹਿਲੀ ਔਰਤ ਹੈ ਜੋ 2016 ਰੀਓ ਖੇਡਾਂ ਵਿਚ ਪਹਿਲਾਂ ਆਈ.ਓ.ਸੀ. ਦੀ ਵਿਅਕਤੀਗਤ ਮੈਂਬਰ ਚੁਣੀ ਗਈ ਸੀ। ਵੋਟਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨੀਤਾ ਅੰਬਾਨੀ ਨੇ ਕਿਹਾ, 'ਮੈਨੂੰ ਯਕੀਨ ਹੈ ਕਿ ਮੁੰਬਈ ਭਾਰਤ 'ਚ ਖੇਡ ਐਕਲੀਲੈਂਸ ਦਾ ਨਵਾਂ ਅਧਿਆਏ ਆਰੰਭ ਹੋਵੇਗਾ।' ਮੁੰਬਈ ਸਤਰ ਤੋਂ ਪਹਿਲਾਂ ਨੀਤਾ ਅੰਬਾਨੀ ਨੌਜਵਾਨਾਂ ਦੇ ਲਈ ਕਈ ਖੇਡ ਪ੍ਰੋਗਰਾਮ ਸ਼ੁਰੂ ਕਰੇਗੀ ਜੋ ਕਿ ਵੱਖ-ਵੱਖ ਵਰਗਾਂ ਦੇ ਲਈ ਹੋਣਗੇ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਆਈ.ਓ.ਸੀ. ਦੇ 134ਵੇਂ ਸਤਰ ਵਿਚ 24 ਜੂਨ, 2019 ਦੀ ਲੁਸਾਨੇ, ਸਵਿਟਜ਼ਰਲੈਂਡ ਵਿਚ ਉਲੰਪਿਕ ਦੀ ਮੇਜ਼ਬਾਨੀ ਕਰਨ ਦੇ ਲਈ ਜੋ ਬਿਡਿੰਗ ਪ੍ਰਕਿਰਿਆ ਤੈਅ ਕੀਤੀ ਗਈ, ਉਸ ਦੀਆਂ ਸ਼ਰਤਾਂ ਵਿਚ ਇਕ ਸ਼ਰਤ ਇਹ ਵੀ ਹੈ ਕਿ ਮੇਜ਼ਬਾਨੀ ਦਾ ਇੱਛੁਕ ਦੇਸ਼ ਆਪਣੇ ਇਥੇ ਖੇਡਾਂ ਵਿਚ ਦਿਲਚਸਪੀ ਪੈਦਾ ਕਰਨ ਦਾ ਯਤਨ ਕਰੇ। ਨੀਤਾ ਅੰਬਾਨੀ ਦੇ ਪ੍ਰਸਤਾਵਿਤ ਪ੍ਰੋਗਰਾਮ ਇਸੇ ਦਿਸ਼ਾ ਵਿਚ ਚੁੱਕੇ ਗਏ ਕਦਮ ਪ੍ਰਤੀਤ ਹੁੰਦੇ ਹਨ।

 

ਸਾਹਿਮ ਅੰਨਾ