ਸੰਘਰਸ਼ ਦਰਮਿਆਨ ਵਿਦਵਾਨ ਪੁਰਸ਼ਾ ਦੀ ਗੈਰ - ਹਾਜ਼ਰੀ ਜਾਂ ( ਬਿਰਤਾਂਤ ਦੀ ਜੰਗ )

ਸੰਘਰਸ਼ ਦਰਮਿਆਨ ਵਿਦਵਾਨ ਪੁਰਸ਼ਾ ਦੀ ਗੈਰ - ਹਾਜ਼ਰੀ ਜਾਂ ( ਬਿਰਤਾਂਤ ਦੀ ਜੰਗ )

ਕੁਲਬੀਰ ਸਿੰਘ

ਹੁਣ ਬਿਰਤਾਂਤ ਦੀ ਜੰਗ ਹੈ ਪਹਿਲਾਂ। ਕਿਸਾਨੀ ਸੰਘਰਸ਼ ਨੇ ਆਪਣੇ ਬਿਰਤਾਂਤ ਦਾ ਪਰਫੁੱਲਣ ਕਰਕੇ ਆਮ ਲੋਕ ਸੂਝ ਵਿਚ ਘਰ ਕਰਨਾ ਹੈ ਅਤੇ ਬਿਰਤਾਂਤ ਪਰਵਾਨਗੀ ਤੋਂ ਬਾਅਦ ਹੀ ਦੇਹ ਰੂਪ ਵਿੱਚ ਵਿਅਕਤੀ ਸ਼ਮੂਲੀਅਤ ਕਰਦਾ ਹੈ ਜਾਂ ਸ਼ਮੂਲੀਅਤ ਵਿਚ ਪ੍ਰਵਿਰਤ ਵਿਅਕਤੀਆਂ ਨੂੰ ਸਰਗਰਮ ਰੱਖਦਾ ਹੈ । ਸਰਕਾਰ ਨੇ ਆਪਣਾ ਉਲਟ ਬਿਰਤਾਂਤ ਚਲਾਉਣਾ ਹੈ ਜੋਕਿ ਸੰਘਰਸ਼ ਨਾਲੋ ਆਮ ਲੋਕ ਸੂਝ ਦਾ ਸਮਰਥਨ ਤੋੜਨ ਵਿਚ ਕਿਰਿਆਸ਼ੀਲ ਹੋਵੇਗਾ। ਸੋ ਹੁਣ ਸਮਾਂ ਹੈ ਕੇ ਹਰੇਕ ਵਿਅਕਤੀ ਪੁਰਸ਼ ਜਿਸਦੇ ਹੱਥ ਵਿਚ ਕੋਈ ਕੋਮਲ ਹੁਨਰ ਦੀ ਦਾਤ ਹੋਵੇ , ਉਸਨੂੰ ਨਿਤਰ ਕੇ ਬਿਰਤਾਂਤਕਾਰੀ ਦੀ ਸੂਖਸ਼ਮ ਜੰਗ ਵਿਚ ਉਤਰਨਾ ਚਾਹੀਦਾ ਹੈ। ਅਕੈਡਮਿਕਸ ਦੇ ਖੇਤਰ ਵਿਚ ਸਥਾਪਿਤ ਵਿਦਵਾਨ ਪੁਰਸ਼ਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਆਪਣੀ ਕਲਮ ਨੂੰ ਹਰੇਕ ਕਿਸਮ ਦੇ ਭੈਅ ਤੋ ਮੁਕਤ ਕਰ ਮੈਦਾਨੇ ਜੰਗ ਵਿਚ ਨਿੱਤਰ ਆਉਣਾ ਚਾਹੀਦਾ ਹੈ। ਸੰਗੀਤਕਾਰ ਆਪਣੀ ਭੂਮਿਕਾ ਸੰਗੀਤ ਦੇ ਮਾਧਿਅਮ ਰਾਹੀ ਸੇਧ ਦੇਣ ਲਈ ਸੁਚੱਜੀ ਨਿਭਾਅ ਰਹੇ ਹਨ। 

ਪੰਜਾਬ ਦੀ ਧਰਤੀ ਤੇ ਵਸਣ ਵਾਲੇ ਵਿਦਵਾਨ ਪੁਰਸ਼ਾਂ ਨੂੰ ਹੁਣ ਆਪਣਾ ਫਰਜ ਸਮਝਦਿਆ ਹੋਇਆ ਕਿਸਾਨੀ ਸੰਘਰਸ਼ ਲਈ ਆਪਣੀ ਕਲਮ ਨਾਲ ਕੁਝ ਯੋਗਦਾਨ ਪਾਉਣਾ ਚਾਹੀਦਾ ਹੈ। ਦਿੱਲੀ ਖਿਲਾਫ ਇਨ੍ਹਾਂ ਜੰਗ ਦੇ ਦਿਨਾਂ ਵਿਚ ਪੰਜਾਬ ਦਾ ਹਰੇਕ ਮਨੁੱਖ ਕੁਝ ਨਾ ਕੁਝ ਯੋਗਦਾਨ ਪਾਉਣ ਦਾ ਯਤਨ ਕਰ ਰਿਹਾ ਹੈ , ਕੋਈ ਪੈਸੇ ਤੇ ਸਾਧਨਾ ਨਾਲ , ਕੋਈ ਸਰੀਰ ਨਾਲ ਸੇਵਾ ਕਰਕੇ, ਸੋ ਸਿਰਫ ਵਿਦਵਾਨ ਪੁਰਸ਼ ਹੀ ਅਜੇ ਤੱਕ ਮੈਦਾਨ ਵਿੱਚ ਨਹੀ ਆਏ। ਵਿਦਵਾਨ ਪੁਰਸ਼ਾ ਨੂੰ ਆਪਦੇ ਆਪਦੇ ਵਿਸ਼ੇ ਵਿਚ ਮਹਾਰਤ ਦੀ ਸਮਰੱਥਾ ਦੇ ਹਿਸਾਬ ਨਾਲ ਕਿਸਾਨੀ ਸੰਘਰਸ਼ ਨੂੰ ਸਿਧਾਤਬੰਦ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਪੋਲੀਟੀਕਲ ਸਾਇੰਸ ਦੇ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਇਸਦੇ ਰਾਜਨੀਤਿਕ ਪੱਖਾ ਨੂੰ ਸਿਧਾਂਤਬੰਦ ਕਰਨਾ ਚਾਹੀਦਾ ਹੈ। 

ਸੰਘਰਸ਼ ਦੀ ਪ੍ਰਕਿਰਿਆ ਵਿਚ ਤਿੰਨ ਪਰਤਾ ਹੁੰਦੀਆ ਹਨ । ਪਹਿਲੀ ਵਿਦਵਾਨ ਸੱਜਣਾ ਦੀ, ਦੂਜੀ ਐਕਟੀਵਿਸਟਾ ਦੀ , ਤੀਜੀ ਆਮ ਲੋਕਾ ਦੀ। ਸਭ ਤੋਂ ਪਹਿਲਾ ਵਿਦਵਾਨ ਪੁਰਸ਼ਾ ਦਾ ਕੰਮ ਹੁੰਦਾ ਹੈ ਕੇ ਘਟਨਾਵਾਂ ਦੀ ਪੜਚੋਲ ਕਰ ਕੋਈ ਰਣ-ਨੀਤੀ ਤਿਆਰ ਕਰਨ, ਫਿਰ ਐਕਟਵਿਸਟ ਧਿਰ ਦਾ ਕੰਮ ਹੁੰਦਾ ਹੈ ਕੇ ਉਸ ਨਿਤੀ ਨੂੰ ਲਾਗੂ ਕਿਸ ਤਰਾ ਕਰਵਾਉਣਾ ਹੈ , ਅਤੇ ਤੀਜੀ ਧਿਰ ਆਮ ਲੋਕਾਈ ਜੋਕਿ ਸੰਘਰਸ਼ ਦੀ ਤਾਕਤ ਹੁੰਦੀ ਹੈ ਨੂੰ ਕਿਸ ਤਰ੍ਹਾਂ ਲਾਮਬੰਦ ਕਰਨਾ ਹੈ। ਬਾਕੀ ਧਿਰਾਂ ਤਾਂ ਆਪਣਾ ਕੰਮ ਕਰ ਰਹੀਆ ਹਨ ਪਰ ਵਿਦਵਾਨ ਸੱਜਣਾ ਦੀ ਕਮੀ ਹੈ। ਸਿਧਾਤਕਾਰੀ ਦੀ ਮਜਬੂਤੀ ਤੋਂ ਬਿਨਾਂ ਸਟੇਟ ਸੰਘਰਸ਼ ਨੂੰ ਕਿਸੇ ਵੀ ਪੱਲ , ਜਦੋ ਉਨ੍ਹਾਂ ਨੂੰ ਮੋਕਾ ਮਿਲਿਆ ਖਤਮ ਕਰਨ ਦਾ ਯਤਨ ਕਰੇਗੀ। ਸਿਧਾਤਕਾਰੀ ਤੋਂ ਬਿਨਾਂ ਲੜਾਈ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਜੋਤ ਤੋਂ ਸੱਖਣੇ ਨੇਤਰ ।

 ਸ਼ੋਸ਼ਲ ਮੀਡੀਆ ਮੌਜੂਦਾ ਸਮੇਂ ਵਿੱਚ ਜੋਕਿ ਜਿੰਦਗੀ ਦਾ ਇਕ ਅਨਿੱਖੜ ਹਿੱਸਾ ਬਣ ਚੁੱਕਾ ਹੈ ਇਸਨੂੰ ਅਸੀ ਅੱਖੋ ਪਰੋਖੇ ਨਹੀ ਕਰ ਸਕਦੇ। ਮੌਜੂਦਾ ਆਧੁਨਿਕ ਅਤੇ AI ਦੇ ਯੁੱਗ ਵਿਚ ਸ਼ੌਸ਼ਲ ਮੀਡੀਆ ਇਕ ਮਹੱਤਵਪੂਰਨ ਚੈਨਲ ਹੈ ਜਿਸਦੀ ਬਦੋਲਤ ਕੋਈ ਵੀ ਆਪਣੀ ਨਿੱਜੀ ਜਾਂ ਸਾਝੀ ਭਾਵਨਾ ਜਾਂ ਸਮੱਸਿਆ ਪ੍ਰਗਟ ਕਰ ਸਕਦਾ ਹੈ। ਹਰੇਕ ਆਮ ਵਿਅਕਤੀ ਦੇ ਹੱਥ ਵਿਚ ਉਪਲਬਧ ਇਹ ਸੰਧ ਸਰਕਾਰ ਲਈ ਕਈ ਦਫਾ ਸਮੱਸਿਆ ਵੀ ਬਣ ਜਾਂਦਾ ਹੈ। ਸੋ ਇਸਦੀ ਤੋੜ ਵਜੋਂ ਸਰਕਾਰਾਂ ਨੇ ਆਪਣੇ IT Cell ਦੇ ਵਿੰਗ ਬਣਾਏ ਹੋਏ ਹਨ ਜੋਕਿ ਆਮ ਲੋਕ ਰਾਏ ਵਿਚ ਆਪਣਾ ਦਖਲ ਕਰ ਉਨ੍ਹਾਂ ਦੀ ਰਾਏ ਨੂੰ ਪ੍ਰਭਾਵਿਤ ਕਰਦੇ ਹਨ , ਅਤੇ ਨਾਲ ਹੀ ਜਿਨ੍ਹਾਂ ਸਥਿਤੀਆਂ ਵਿਚ ਉਨ੍ਹਾਂ ਦੀ ਚੇਤਨਾ ਨੂੰ ਘੜਨਾ ਹੁੰਦਾ ਹੈ ਉਸਨੂੰ ਘੜਨ ਵਿਚ ਵੀ ਆਪਣਾ ਕਾਰਜ ਨਿਭਾਉਦੇ ਹਨ। ਮੌਜੂਦਾ ਸਮੇਂ ਵਿੱਚ ਚੱਲ ਰਿਹਾ ਕਿਸਾਨੀ ਸੰਘਰਸ਼ ਵਿੱਚ ਸਰਕਾਰ ਦੇ ਇਸ IT Cell ਦੇ ਨਿਸ਼ਾਨੇ ਤੇ ਹੈ।  ਸਰਕਾਰ ਇਸ ਲਹਿਰ ਨਾਲੋ ਲੋਕ ਜਾਂ ਸਮਾਜ ਦੀ ਹਮਾਇਤ ਨੂੰ ਤੋੜਨਾ ਜਾ ਕਮਜੋਰ ਕਰਨਾ ਚਾਹੀਦੀ ਹੈ , ਕਿਉਂਕਿ ਲੋਕ ਹਮਾਇਤ ਕਿਸੇ ਵੀ ਲਹਿਰ ਦੀ ਰੀੜ ਦੀ ਹੱਡੀ ਹੁੰਦੀ ਹੈ। ਸਮਾਜ ਦੀ ਹਮਾਇਤ ਤੋਂ ਬਿਨਾਂ ਲਹਿਰਾਂ ਪਲ ਵਿਚ ਹੀ ਡਿੱਗ ਪੈਦੀਆ ਹਨ , ਅਤੇ ਸਰਕਾਰ ਲਈ ਇਸਨੂੰ ਬਦਨਾਮ ਕਰ ਸੁਟਣਾ ਵੀ ਸੋਖਾ ਹੋ ਜਾਂਦਾ ਹੈ।