"ਤਖਤਿ ਬਹੈ ਤਖਤੈ ਕੀ ਲਾਇਕ"

      ਸਰਬਜੀਤ ਕੌਰ 'ਸਰਬ'

ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ "ਤਖਤਿ ਬਹੈ ਤਖਤੈ ਕੀ ਲਾਇਕ" ਭਾਵ ਤਖਤ 'ਤੇ ਉਹ ਹੀ ਬੈਠ ਸਕਦਾ ਜੋ ਉਸ ਤਖ਼ਤ ਦੇ ਲਾਇਕ ਹੋਵੇ ਪਰ ਸਮੇਂ ਦੇ ਹੁਕਮਰਾਨਾਂ ਦੀ ਤਸਵੀਰ ਜੋ ਸਾਹਮਣੇ ਹੈ ਉਸ ਨੂੰ ਦੇਖ ਕੇ ਆਪਣੇ ਆਪ 'ਤੇ ਸ਼ਰਮ ਆਉਂਦੀ ਏ ਕਿ ਅਸੀਂ ਕਿਹੜੇ ਲੋਕਾਂ ਨੂੰ ਤਖਤ 'ਤੇ ਚੜਾ ਦਿੱਤਾ ਹੈ ਜੋ ਉਸ ਤਖ਼ਤ ਦੇ ਲਾਇਕ ਹੀ ਨਹੀਂ ਸੀ। ਅਸੀਂ ਅੱਜ ਜੋ ਹਾਲਾਤ ਦੇਖ ਰਹੇ ਆ, ਉਸ ਦੇ ਜ਼ਿੰਮੇਵਾਰ ਅਸੀਂ ਕਿਤੇ ਨ ਕਿਤੇ ਖੁਦ ਵੀ ਹਾਂ ਕਿਉਂਕਿ ਅਸੀਂ ਉਨ੍ਹਾਂ ਹੱਥ ਦੇਸ਼ ਦੇ ਦਿੱਤਾ ਜੋ ਕੇਵਲ ਆਪਣਾ ਸੋਚ ਦੇ ਨੇ, ਲੋਕਾਈ ਤੋਂ ਸਿਰਫ਼ ਇਨ੍ਹਾਂ ਨੂੰ ਵੋਟ ਚਾਹੀਦੀ ਹੈ । ਅਜਿਹੇ ਹੁਕਮਰਾਨ ਦੇਸ਼ ਨੂੰ ਇਕ ਨਹੀਂ ਰਹਿਣ ਦੇਂਦੇ ਆਪਣੇ ਹਿੱਤ ਲਈ ਇਹ ਧਰਮ ਦੇ ਨਾਮ ਉੱਤੇ ਵੰਡੀਆਂ ਪਾ ਦਿੰਦੇ ਨੇ, ਲੋਕਾਂ ਵਿਚ ਆਪਸੀ ਦੁਸ਼ਮਣੀ ਪਵਾ ਕੇ ਰਾਜਨੀਤੀ ਦੀਆ ਰੋਟੀਆਂ ਸੇਕਦੇ ਨੇ, ਜੋ ਇਨ੍ਹਾਂ ਬਾਰੇ ਲਿਖਦੇ ਜਾਂ ਗੀਤਾਂ ਰਾਹੀ ਸਮੇਂ ਦੇ ਹਾਲਾਤਾ ਨੂੰ ਬਿਆਨ ਕਰਦੇ ਜਾਂ ਵੰਗਾਰਦੇ ਨੇ ਉਨ੍ਹਾਂ ਨੂੰ ਦੇਸ਼ ਵਿਚ ਅਸ਼ਾਤੀ ਫੈਲਾਉਣ ਵਾਲੇ ਦਸਦੇ ਆ, ਜਿਨਾਂ ਭ੍ਰਿਸ਼ਟਾਚਾਰ ਰਾਜਨੀਤੀ ਵਿਚ ਆ ਦੇਸ਼ ਨੂੰ ਬਰਬਾਦ ਕਰਨ ਦਾ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਖੇਤਰ ਵਿਚ ਹੋਵੇਗਾ। ਸਰਕਾਰ ਆਮ ਵਰਗ ਦੀ ਨਹੀਂ, ਇਹ ਸਮੇਂ ਨੇ ਦੱਸ ਦਿੱਤਾ ਏ, ਪਰ ਹੁਣ ਵਾਰੀ ਸਾਡੀ ਆ ਇਹ ਦੱਸਣ ਦੀ ਕਿ ਜੇ ਸਰਕਾਰ ਕਿਸਾਨੀ ਵਰਗ ਨਾਲ ਨਹੀਂ ਤਦ ਉਹ ਸਰਕਾਰ ਕਹਾਉਣ ਦੇ ਲਾਇਕ ਨਹੀਂ ਉਸ ਲਈ ਫੇਰ ਅਸੀਂ ਗੁਰ ਬੁਜ਼ (ਧੋਖੇਬਾਜ) ਲੋਕਾਂ ਦੀ ਪਾਰਟੀ ਕਹਿ ਸਕਦੇ ਆ। 

'ਲੋਕਤੰਤਰ' ਸ਼ਬਦ ਦਾ ਗਿਆਨ ਸਾਡੇ ਲੀਡਰਾਂ ਨੂੰ ਹੈ ਨਹੀਂ, ਵੱਡੇ ਅਹੁਦੇ ਉਨ੍ਹਾਂ ਨੂੰ ਦਿੱਤੇ ਗਏ ਜਿਨ੍ਹਾਂ ਨੂੰ ਉਸ ਖੇਤਰ ਦੀ ਸੋਝੀ ਹੀ ਨਹੀਂ, ਉਹ ਕਿਵੇਂ ਇਨਸਾਫ਼ ਕਰੂ ਉਸ ਕਿੱਤੇ ਨਾਲ ਜੁੜੇ ਲੋਕਾਂ ਦਾ ਤੇ ਕਿਵੇਂ ਅਸੀਂ ਅਜਿਹੇ ਲੀਡਰਾਂ ਤੋਂ  ਸੱਚ ਦੀ ਉਮੀਦ ਕਰ ਸਕਦੇ ਜੋ ਪਲ-ਪਲ ਝੂਠ 'ਤੇ ਚਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਨੇ। ਇਸ ਲਈ ਅੱਜ ਦੀ ਮੰਗ ਏ ਹੈ ਕਿ ਅਜਿਹੇ ਕਿਸੇ ਵੀ ਨੇਤਾ ਨੂੰ ਉਹ ਅਹੁਦਾ ਨਾ ਦਿੱਤਾ ਜਾਵੇ ਜਿਸ ਨੂੰ ਉਸ ਦਾ ਗਿਆਨ ਹੀ ਨਹੀਂ ਏ।  ਲੋਕਤੰਤਰ ਨੂੰ ਲੋਕਤੰਤਰ ਬਣਾਉਣਾ ਏ ਨਾ ਕਿ ਸ਼ਬਦਾ ਦੇ ਡੱਬੇ ਵਿਚ ਬੰਦ ਕਰ ਕੇ ਰੱਖਣਾ, ਕਿਸਾਨੀ ਸੰਘਰਸ਼ ਕਿਸਾਨਾਂ ਦਾ ਨਾ ਰਹਿ ਕੇ ਉਸ ਹਰ ਇਨਸਾਨ ਦਾ ਏ ਜੋ ਰੋਟੀ ਖਾ ਰਿਹਾ ਨਾ ਕਿ ਰੁਪਏ ਨੂੰ ਵੇਖ ਕੇ ਢਿੱਡ ਭਰ ਰਿਹਾ। ਸਾਨੂੰ ਅਜਿਹੀ ਸਰਕਾਰ ਨੂੰ ਅਗਾਂਹ ਕਦੇ ਨਹੀਂ ਲਿਆਉਣਾ ਚਾਹੀਦਾ ਜੋ ਆਮ ਲੋਕਾਈ ਦੇ ਹਿੱਤਾ ਦੀ ਰੱਖਿਆ ਹੀ ਨ ਕਰ ਸਕੇ। ਅਜਿਹੇ ਲੀਡਰਾਂ ਨੂੰ ਰਾਜਨੀਤੀ ਵਿਚ ਹੀ ਨਹੀਂ ਲਿਆਉਣਾ ਚਾਹੀਦਾ ਜੋ ਆਮ ਵਰਗ ਦੇ ਹਿੱਤ ਵਿਚ  ਅਵਾਜ਼ ਹੀ ਨਾ ਚੁੱਕ ਸਕਣ, ਲੋੜ ਏ ਸਾਨੂੰ ਆਪਣੇ ਹਿੱਤਾ ਦੀ ਰੱਖਿਆ ਲਈ ਆਪਣੇ ਵਿਚੋਂ ਲੀਡਰ ਚੁਨਣ ਦੀ ਤਾਂ ਹੀ ਅਸੀਂ ਆਪਣੀ ਆਣ ਵਾਲੀ ਪੀੜ੍ਹੀ ਨੂੰ ਅਜਿਹੇ ਮੁਹੀਲ (ਮੱਕਾਰ) ਲੋਕਾਂ ਤੋਂ ਬਚਾ ਸਕੀਏ ਤਾਂ ਜੋ ਹਾਲਾਤ ਅਸੀਂ ਦੇਖ ਰਹੇ ਹਾਂ ਜਾਂ ਹੰਢਾ ਰਹੇ ਹਾਂ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ 'ਤੇ ਨਾ ਹਢਾਉਂਣੇ ਪੈਣ।