ਬੰਦੀ ਸਿੰਘਾਂ ਦੀ ਗੱਲ ਅੰਤਰਰਾਸ਼ਟਰੀ ਪੱਧਰ 'ਤੇ

ਬੰਦੀ ਸਿੰਘਾਂ ਦੀ ਗੱਲ ਅੰਤਰਰਾਸ਼ਟਰੀ ਪੱਧਰ 'ਤੇ

     ਮਨੁੱਖੀ ਅਧਿਕਾਰ ਦਿਵਸ 

    ਬਿੱਟੂ ਅਰਪਿੰਦਰ ਸਿੰਘ

ਹਿੰਦੁਸਤਾਨ ਦੀ ਸਰਜ਼ਮੀਨ ਤੇ ਪ੍ਰਗਟ ਹੋਏ ਅਕਾਲ ਰੂਪੀ ਗੁਰੂ ਬਾਬਾ ਨਾਨਕ ਪਾਤਸ਼ਾਹ ਜੀ ਨੇ ਮਨੁੱਖੀ ਹੱਕਾਂ ਦੀ ਗੱਲ ਲੱਗਭਗ ਪੰਜ ਸੌ ਸਾਲ ਪਹਿਲਾਂ ਕਰਕੇ ਇਕ ਨਵੇਂ ਇਨਕਲਾਬ ਦੀ ਨੀੰਹ ਰੱਖ ਦਿੱਤੀ ਸੀ। ਉਸਤੋਂ ਪਹਿਲਾਂ ਹਾਕਮ ਲੋਕਾਈ ਨਾਲ ਘੋਰ ਅੰਨਿਆਂ ਕਰਦੇ ਆ ਰਹੇ ਸਨ । ਕਾਜ਼ੀ ਬ੍ਰਾਹਮਣ ਜਿਨਾਂ ਲੋਕਾਂ ਨੂੰ ਜਾਗਰੂਕ ਕਰਨਾਂ ਸੀ ਉਹ ਵੀ ਵੀ ਮਨੁੱਖੀ ਸ਼ੋਸ਼ਣ ਚ, ਭਾਗੀਦਾਰ ਬਣੇ ਹੋਏ ਸਨ ਮੁਸਲਮਾਨ ਬੀਬੀਆਂ ਵੀ ਕਸ਼ਟ ਚ, ਖ਼ੁਦਾ ਨੂੰ ਯਾਦ ਕਰ ਰਹੀਆਂ ਸਨ 

ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ  ॥“ 

ਨਿਰਭਉ ਨਿਰਵੈਰ ਸੱਚੇ ਪਾਤਸ਼ਾਹ ਜੀ ਨੇ ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ ਲੋਕਾਈ ਨੂੰ ਮਨੁੱਖੀ ਹੱਕਾਂ ਪ੍ਰਤੀ ਜਿੱਥੇ ਜਾਗਰੂਕ ਕੀਤਾ ! ਉੱਥੇ ਇਕ ਪਿਤਾ (ਅਕਾਲ) ਦੇ ਸੱਭ ਪੁੱਤਰ ਕਹਿ ਕੇ ਲੋਕਾਈ ਨੂੰ ਇਕ ਲੜ ਲਾ ਬਰਾਬਰਤਾ ਦਾ ਉਪਦੇਸ਼ ਦਿੱਤਾ ! ਵਕਤ ਗੁਜ਼ਰਦਾ ਗਿਆ ਸਤਿਗੁਰਾਂ ਦੀ ਬਾਣੀ ਤਪਦੇ ਹਿਰਦਿਆਂ ਨੂੰ ਠਾਰਦੀ ਗਈ ! ਲੰਗਰ ਦੀ ਪੰਗਤ ਮਨੁੱਖੀ ਅਧਿਕਾਰਾਂ ਦੀ ਬਰਾਬਰਤਾ ਦੀ ਬਾਤ ਪਾਉੰਦਾ ਗਈ (ਤੇ ਸਦੈਵ ਪਾਂਉਦੀ ਰਹੇਗੀ) ਵਾਰੀ ਆਈ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਮਹਾਂਰਾਜ ਦੀ ਜਿਸ ਨਾਨਕ ਜੀ ਨੇ ਨੌਂ ਸਾਲ ਦੀ ਉਮਰ ਚ, ਵਿੱਚ ਜਨੇਊ ਪਾਉਣ ਤੋ ਇਨਕਾਰ ਕਰ ਦਿੱਤਾ ਸੀ ! ਅੱਜ ਨੌਂ ਸਾਲ ਦੇ ਦਸਵੇਂ ਨਾਨਕ ਬਾਲਕ ਗੋਬਿੰਦ ਰਾਏ ਜੀ, ਨੌਵੇਂ ਪਾਤਸ਼ਾਹ ਗੁਰੂ ਪਿਤਾ ਨੂੰ ਤਿਲਕ ਜੰਝੂ ਦੀ ਰਾਖੀ ਲਈ ਕੁਰਬਾਨੀ ਦੇਣ ਤੋਰ ਰਹੇ ਹਨ ! ਅੱਜ ਗੱਲ ਤਿਲਕ ਤੇ ਜੰਝੂ ਦੀ ਨਹੀਂ ਧਾਰਮਿਕ ਅਜ਼ਾਦੀ ਭਾਵ ਮਨੁੱਖੀ ਅਧਿਕਾਰਾਂ ਦੀ ਏ ! ਬੇਸ਼ਕ ਗੁਰੂ ਸਾਹਿਬਾਨ ਵੱਖ ਵੱਖ ਜਾਮਿਆਂ ਚ, ਮਨੁੱਖੀ ਅਧਿਕਾਰਾਂ ਦੀ ਗੱਲ ਬੇਬਾਕੀ ਨਾਲ ਕਰਦੇ ਰਹੇ ਪਰ ਨੌਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਪ੍ਰਤੱਖ ਰੂਪ ਵਿੱਚ ਅਦੁੱਤੀ ਕੁਰਬਾਨੀ ਮਨੁੱਖੀ ਅਧਿਕਾਰਾਂ ਲਈ ਦਿੱਤੀ ! ਸੰਸਾਰ ਦੇ ਇਤਹਾਸ ਵਿੱਚ ਇਹ ਪਹਿਲੀ ਘਟਨਾਂ ਸੀ ਜਦੋਂ ਦੂਜਿਆਂ ਦਾ ਧਰਮ ਬਚਾਉਣ ਲਈ ਸਾਕਾ ਹੋਇਆ ਹੋਵੇ ! 

ਅਫ਼ਸੋਸ ! ਚਹੀਦਾ ਤਾਂ ਇਹ ਸੀ ਕਿ ਨੌਵੇਂ ਸਤਿਗੁਰ ਦੀ ਸ਼ਹਾਦਤ ਨੂੰ ਦੁਨੀਆਂ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਉੰਦੀ ! ਪਰ ਦੁੱਖ ਦੀ ਗੱਲ ਜਿਨਾਂ ਲੋਕਾਂ ਲਈ ਗੁਰੂ ਨੇ ਸ਼ਹਾਦਤ ਦਿੱਤੀ ਉਹ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਚ, ਨੰਬਰ ਇਕ ਤੇ ਹਨ । ਗੱਲ ਕਸ਼ਮੀਰ ਦੀ ਹੋਵੇ ਜਾਂ ਝਾਰਖੰਡ, ਪੰਜਾਬ ਤੇ ਨਾਂਗਾਲੈੰਡ ਦੀ ਹਰ ਪਾਸੇ ਕੋਹਰਾਮ ਮੱਚਿਆ ਹੋਇਆ ਹੈ । ਅਜੇ ਤਿੰਨ ਦਿਨ ਪਹਿਲਾਂ ਦੀ ਖ਼ਬਰ ਹੈ ਨਾਂਗਾਲੈੰਡ ਚ, ਫੌਜ ਵੱਲੋਂ ਨਾਗਰਿਕਾਂ ਦਾ ਕਤਲੇਆਮ ਤੇ ਅੱਜ ਲ਼ੋਕ ਅਧਿਕਾਰ ਦਿਵਸ ਦਾ ਪਖੰਡ! ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਕੱਥਾ ਕਹਾਣੀ ਹਿੰਦੁਸਤਾਨ ਦੀ ਧਰਤੀ ਤੇ ਆਏ ਦਿਨ ਨਹੀਂ ਪਲ ਪਲ ਦੀ ਗੱਲ ਏ ! ਪਰ ਸ਼ਰਮ ਆਉੰਦੀ ਜਦੋ ਕਿਸੇ ਨੂੰ ਪਿਛੋਕੜ ਹਿੰਦੁਸਤਾਨ ਮੁਲ਼ਕ ਨਾਲ ਦਸੀਦਾ ! ਜਿੱਥੇ ਇਕ ਬਿਮਾਰ ਕੈਦੀ ਨੂੰ ਬਿਮਾਰੀ ਤੇ ਬੇਹੋਸ਼ੀ ਦੀ ਹਾਲਤ ਵਿੱਚ ਸੰਗਲ਼ਾਂ ਨਾਲ ਨੂੜ ਕੇ ਰੱਖਿਆ ਜਾਂਦਾ ! ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਸੱਖਤ ਬਿਮਾਰੀ ਦੀ ਹਾਲਤ ਵਿੱਚ ਛੇ ਜ਼ਰਬ ਛੇ ਦੀ ਕਾਲ ਕੋਠੜੀ ਚ, ਰੱਖਿਆ ਜਾਂਦਾ ! “ਦੁਸ਼ਮਣ ਬਾਤ ਕਰੇ ਅਣਹੋਣੀ” ਉਹਨਾਂ ਨੂੰ ਕੀ ਕਹੀਏ ਗਿਲਾ ਆਪਣਿਆਂ ਤੇ ਆ ਜੋ ਨੌਵੇਂ ਗੁਰੂ ਦੇ ਚੇਲੇ ਤੱਖਤਾਂ ਤੇ ਬਿਰਾਜਮਾਨ ਹਨ ਉਹਨਾਂ ਗੁਰੂ ਦੇ ਸਿੱਖ ਬਣ ਘੱਟ ਗਿਣਤੀਆਂ, ਦਲਿਤਾਂ ਗ਼ਰੀਬਾਂ ਨਿਤਾਣਿਆਂ ਲਈ ਹਾਅ ਦਾ ਨਾਅਰਾ ਕੀ ਮਾਰਨਾ ਜੋ ਆਪਣਿਆਂ ਤੇ ਹੁੰਦੇ ਤਸ਼ਦੱਦ ਤੇ ਮੂੰਹ ਨਹੀਂ ਖੋਹਲਦੇ ! ਧੰਨਵਾਦ ਉਹਨਾਂ ਗੁਰੂ ਪਿਆਰ ਵਾਲੇ ਪੰਥਕ ਤੇ ਸਿੱਖੀ ਸੋਚ ਵਾਲੇ ਸਿੰਘਾਂ ਦਾ ਜਿਨਾਂ ਭਾਈ ਸਾਹਿਬ ਲਈ ਅਰਦਾਸ ਬੇਨਤੀਆਂ ਕੀਤੀ ! 

ਖ਼ੈਰ ਅੱਜ ਲੋੜ ਹੈ ਸਿੱਖ ਪੰਥ ਦੇ ਆਗੂਆਂ ਨੂੰ ਗੁਰੂ ਸਾਹਿਬਾਨ ਦੇ ਮਾਰਗ ਤੇ ਚੱਲਦਿਆਂ ਹੋਇਆਂ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁੱਧ ਝੰਡਾ ਚੁੱਕਣ ਦੀ ! ਲੋਕ ਏਕੇ ਨੇ ਭਾਈ ਰਾਜੋਆਣੇ ਦੀ ਫਾਂਸੀ ਰੁਕਵਾ ਦਿੱਤੀ ! ਸੰਗਤ ਦੇ ਏਕੇ ਨੇ ਕਿਸਾਨ ਮੋਰਚੇ ਦੌਰਾਨ  ਜੋ ਡਸਿਪਲਨ ਦੁਨੀਆਂ ਨੂੰ ਵਿਖਾਇਆ ਗ਼ੈਰ ਸਿੱਖ ਵੀ ਸਿੱਖ ਰਾਜ ਦੀ ਕਲਪਨਾ ਕਰਨ ਲੱਗੇ ! ਦੇਗ, ਤੇਗ, ਸੰਗਤ, ਪੰਗਤ, ਸਰਬੱਤ ਦੇ ਭਲੇ ਤੇ ਸਾਂਝੀ ਵਾਲਤਾ ਦਾ ਪ੍ਰਚਾਰ ਜੋ ਕਿਸਾਨ ਮੋਰਚਾ ਕਰ ਗਿਆ ਓਹ ਲੰਮੇ ਸਮੇਂ ਤੋ ਪਰਚਾਰਿਕ ਭਾਈ ਚਾਰਾ ਵੀ ਨਹੀਂ ਕਰ ਸਕਿਆ ! ਸੋ ਅੱਜ ਲੋੜ ਹੈ ਸਿੱਖ ਪੰਥ ਦੇ ਆਗੂਆਂ ਨੂੰ ਕਿਸਾਨ ਮੋਰਚੇ ਵਾਂਗ ਖਾਲਸਾਈ ਨਿਸ਼ਾਨ ਸਾਹਿਬਾਂ ਦੀ ਛਾਵੇਂ ਪੰਥਕ ਰਵਾਇਤਾਂ ਅਨੁਸਾਰ ਮਨੁੱਖੀ ਅਧਿਕਾਰ ਲਹਿਰ ਚਲਾਉਣ ਦੀ ! ਦੇਸ਼ ਦੇ ਹਰ ਲਿਤਾੜੇ, ਨਿਮਾਣੇ, ਗਰੀਬ, ਅਖੌਤੀ ਦਲਿਤ ਵਰਗ ਤੇ ਘੱਟ ਗਿਣਤੀ ਭਾਈਚਾਰੇ ਲਈ ਹਾਅ ਦਾ ਨਾਹਰਾ ਮਾਰਨ ਦੀ ! ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਗੱਲ ਅੰਤਰਰਾਸ਼ਟਰੀ ਪੱਧਰ ਤੇ ਪ੍ਰਚਾਰਣ ਦੀ ਪ੍ਰਸਾਰਿਣ ਦੀ ਕਿ ਕਿਸ ਤਰਾਂ ਹਿੰਦੁਸਤਾਨ ਵਿੱਚ ਦੋਹਰੇ ਮਾਪ-ਦੰਡ ਵਰਤ ਕੇ ਲੋਕ-ਤੰਤਰ ਦੇ ਨਾਂ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ! ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਲੱਗ ਰਿਹਾ ਕਿ ਲੋਕਾਈ ਦੇ ਭਲੇ ਲਈ ਇਹ ਕਾਰਜ ਵੀ ਸਿੱਖਾਂ ਨੂੰ ਹੀ ਫ਼ਤਿਹ ਕਰਨਾ ਪੈਣਾ ! ਫੇਰ ਹੀ ਮਨੁੱਖੀ ਅਧਿਕਾਰ ਦਿਵਸ ਮੰਨਾਉਣ ਦੀ ਤੁੱਕ ਬਣਦੀ ਹੈ 

ਗੁਰੂ ਖਾਲਸਾ ਪੰਥ ਨੂੰ ਸਮਰੱਥਾ ਬਖ਼ਸ਼ਣ ਤੇ ਗੁਰੂ ਦੇ ਸਿੱਖ ਲੋਕਾਈ ਦਾ ਪਾਰ ਉਤਾਰਾ ਕਰਨ ਲਈ ਗੁਰਮੱਤ ਦੇ ਰਾਹ ਤੇ ਚੱਲ ਕੇ ਸਰਬੱਤ ਦਾ ਭਲਾ ਕਰਨ !