‘ਏਦਾਂ ਨਹੀਂ ਮਿਟਣੀ ਹਸਤੀ ਸਾਡੀ ਸੰਸਾਰ ਵਿੱਚੋਂ, ਖਾਲਸਾ ਪ੍ਰਗਟ ਹੋਇਆ ਖੰਡੇ ਦੀ ਧਾਰ ਵਿੱਚੋਂ’

‘ਏਦਾਂ ਨਹੀਂ ਮਿਟਣੀ ਹਸਤੀ ਸਾਡੀ ਸੰਸਾਰ ਵਿੱਚੋਂ, ਖਾਲਸਾ ਪ੍ਰਗਟ ਹੋਇਆ ਖੰਡੇ ਦੀ ਧਾਰ ਵਿੱਚੋਂ’

‘ ਗੱਲਾਂ ਬਾਬੇ ਦੀਪ ਸਿੰਘ , ਬਾਬੇ ਗੁਰਬਖਸ਼ ਸਿੰਘ ਦੇ ਪੈਰੋ ਕਾਰਾਂ ਨਾਲ

੧੪੬੯ ਤੋਂ ਲੈ ਕੇ ਹੁਣ ਤੱਕ ੫੫੦ ਸਾਲ ਹੋਣ ਲੱਗੇ ਆ ਸ਼ਿੱਖ ਇਤਿਹਾਸ ਨੂੰ ਜੋ ਸੁਨਹਿਰੀ ਵਰਕੇ ਸਿੱਖ ਤੋਂ ਸਿੰਘ ਅਥਵਾ ਖ਼ਾਲਸਾ ਬਣੇ ਲੋਕਾਂ ਨੇ ਸਾਢੇ ਪੰਜ ਸੌ ਸਾਲਾਂ ਚ ਲਿਖੇ ਤੇ ਲਿਖ ਰਹੇ ਹਨ ਉਹ ਸ਼ੰਸਾਰ ਦੇ ਸੱਚ ਨੂੰ ਸਮਰਪਿਤ ਲੋਕਾਂ ਦੇ ਸਨਮੁਖ ਹਨ ਸਾਰੇ ਸਿੱਖ ਪੰਥ ਦੇ ਤੇ ਦੇਸ਼ ਵਿਦੇਸ਼ ਵਿਚਲੇ ਵਿੱਦਵਾਨ ਇਹ ਮੰਨਦੇ ਹਨ ਕਿ ਇਸ ਦਾ ਮੂਲ ਕਾਰਨ ਸਤਿਗੁਰਾਂ ਦੀ ਬਾਣੀ ਤੇ ਅਥਾਹ ਨਿਸ਼ਚਾ ਭਾਵ ਸ਼ਰਧਾ ਤੇ ਪੂਰਵਜਾਂ ਵੱਲੋਂ ਰਚਿਆ ਇਤਿਹਾਸ ਹੈ  ਜੋ ਪੜ ਪੜ ਕੇ ਇਹਨਾਂ ਨੂੰ ਜਲਾਲ ਚੜਦਾ ਹੈ ਕੱਲ ਦੀਆਂ ਗੱਲਾਂ ਨੇ ਸਿੰਘਾਂ ੮੪ ਵਿੱਚ ਸੱਚ ਕਰ ਵਿਖਾਇਆ ਕਿ ਚਮਕੌਰ ਦੀ ਜੰਗ ਲੜਨ ਦੀ ਤਾਕਤ ਅਜੇ ਵੀ ਪੂਰੇ ਜੋਬਨ ਤੇ ਹੈ ਜ਼ਿੰਦੇ ਸੁੱਖੇ ਸਾਡੀ ਪੀੜੀ ਨੇ ਮੱੌਤ ਨੂੰ ਮਸ਼ਖਰੀਆਂ ਕਰਦੇ ਵੇਖੇ ! ਦਿਲਾਵਰ ਦੁਸ਼ਮਣ ਦੇ ਕਿਲੇ ਡੇਗਦੇ ਵੇਖੇ ਗਏ ! ਦੋ ਤਿੰਨ ਦਹਾਕੇ ਪਹਿਲਾਂ ਸਿੱਖ ਬੀਬੀਆਂ ਤੇ ਸਿੰਘਾਂ ਬੰਦ ਬੰਦ ਕਟਾਉਣ ਜਿਹੇ ਜ਼ੁਲਮ ਸਹੇ ! ਤੇ ਹੁਣ ਵੀ ਜਦੋਂ ਵੀਰ ਹਵਾਰੇ ਵਰਗਾ ਦੁਸ਼ਮਣ ਦੇ ਲਾਹੋ ਲਸ਼ਕਰ ਵਿੱਚ ਸੰਗਲ਼ਾਂ ਨਾਲ ਜਕੜਿਆ ਕਚਹਿਰੀ ਵੱਲ ਜਾ ਰਿਹਾ ਹੁੰਦਾ ਤਾਂ ਬਾਬਾ ਬੰਦਾ ਸਿੰਘ ਦਾ ਝੌਲ਼ਾ ਪੈਦਾ ਜਿਵੇਂ ਸਮੇਂ ਦੇ ਹੁਕਮਰਾਨ ਫ਼ਰਖ਼ਸੀਅਰ ਦਾ ਮੂੰਹ ਚਿੜਾ ਰਿਹਾ ਹੋਵੇ ! ਕਥਾ ਲੰਮੀ ਹੋ ਜਾਣੀ ! ਮੁੱਕਦੀ ਗੱਲ ਕੁਝ ਲੱਕੜ ਦਿਮਾਗ ਬੰਦੇ ਸ਼ਰਧਾ ਚ’ ਦੁਬਿਧਾ ਪਾਉਣ ਲਈ ਪੱਬਾਂ ਭਾਰ ਨੇ ! ਆਪਣੇ ਪੱਲੇ ਟੱਕੇ ਦਾ ਸਿੱਖੀ ਵਾਲਾ ਕਰੰਟ ਨਹੀਂ ਨਿਕਲੇ ਲੋਕਾਈ ਨੂੰ ਜਗਾਉਣ ! ਫਿਰ ਲੀੜੇ ਲਿਬੇੜ ਬਹਿੰਦੇ ! ਸਾਰੇ ਲਾਹਨਤੀ ਗਰਭ ਦੀ ਪੈਦਾਇਸ਼ ਨੇ ! ਕੋਈ ਇੱਕ ਕਾਰਨਾਮਾ ਹੀ ਦੱਸ ਦੇਣ ਜੋ ਕੀਤਾ ਹੋਵੇ ! ਤੇ ਗੱਲਾਂ ਬਾਬੇ ਦੀਪ ਸਿੰਘ , ਬਾਬੇ ਗੁਰਬਖਸ਼ ਸਿੰਘ ਦੇ ਪੈਰੋ ਕਾਰਾਂ ਨਾਲ ! ਹੋਣਗੇ ਕੋਈ ਇਕ ਦੋ ਪੰਜ ਬੰਦੇ ਮਾੜੇ ਪਰ ਇਹ ਵਰਾਂਦ ਸਾਰਾ ਇਤਿਹਾਸ ਰੱਦ ਕਰਨ ਤੇ ਹੋਈ ਆ ! ਆਪਣੀ ਨਸਲ ਜਾਂ ਆਪਣੇ ਕਬੀਲੇ ਦਾ ਇਕ ਲਾਹਨਤੀ ਦੱਸ ਦਓ ਜਿੰਨੇ ਚੀਚੀ ਨੂੰ ਲਹੂ ਲਵਾਇਆ ਹੋਵੇ ! ਬਰਗਾੜੀ ਕਾਂਡ ਵੇਲੇ ਕਿਹੜੀ ਮਾਂ ਦੇ ਘੱਗਰੇ ਚ ਜਾ ਵੜੇ ਸੀ ਸਾਂਸੀਆਂ ਦੇ ਬੂਹੇ ਭੰਨੀ ਜਾਂਦੇ ਸੀ ਅਖੇ ਅੰਦਰ ਵਾੜ ਲਓ ! ਸਾਲੇ ਵੱਡੇ ਮਰਜੀਵੜੇ ! ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ! ਗਲਾਂ ਬਾਬੇ ਤੀਰ ਵਾਲੇ ਦੀਆਂ ਤੇ ਮਾਰਨੀਆਂ ਮੋਕਾਂ !

ਇਹਨਾਂ ਦੇ ਸਰਧਾਲੂਆਂ ਲਈ ਸਿਰਫ ਏਨਾਂ ਹੀ :-

ਤੇਰੀ ਨੇਕੀ ਦੇ ਲਿਬਾਸ ਨੇ ਹੀ ਤੇਰੇ ਤਨ ਨੂੰ ਢੱਕਣਾਂ  ਹੈ ਬੰਦਿਆ !

ਸੁਣਿਆ ਹੈ ਕੇ ਉੱਪਰ ਵਾਲੇ ਦੇ ਘਰ ਕੱਪੜੇ ਦੀ ਦੁਕਾਨ ਨਹੀਂ ਹੁੰਦੀ !!

 

 ਅਰਪਿੰਦਰ ਬਿੱਟੂ