ਦਿੱਲੀ ਦੀ ਔਰੰਗਜ਼ੇਬ ਲੇਨ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਕਰਨ ਦੇ ਮੁਕੱਦਮੇ 'ਚ ਅਨੁਰਾਧਾ ਭਾਰਗਵ ਨੂੰ ਮਿਲੀ ਪੱਕੀ ਜ਼ਮਾਨਤ  

ਦਿੱਲੀ ਦੀ ਔਰੰਗਜ਼ੇਬ ਲੇਨ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਕਰਨ ਦੇ ਮੁਕੱਦਮੇ 'ਚ ਅਨੁਰਾਧਾ ਭਾਰਗਵ ਨੂੰ ਮਿਲੀ ਪੱਕੀ ਜ਼ਮਾਨਤ  

 ਐਡਵੋਕੇਟ ਹਰਪ੍ਰੀਤ ਸਿੰਘ ਹੋਰਾ  ਕਰ ਰਹੇ ਹਨ ਮਾਮਲੇ ਦੀ ਅਦਾਲਤ ਚ ਪੈਰਵਾਈ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 5 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਜਨਵਰੀ 2021 ਵਿੱਚ ਦਿੱਲੀ ਚ ਲੱਗੇ ਔਰੰਗਜ਼ੇਬ ਲੇਨ ਨਾਮ ਦੀ ਸੜਕ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਰੱਖਣ ਦੀ ਮੁਹਿੰਮ ਨੂੰ ਲੈ ਕੇ ਪੁਲਿਸ ਨੇ ਅਨੁਰਾਧਾ ਭਾਰਗਵ ਅਤੇ ਉਸਦੇ ਸਾਥੀਆਂ ਤੇ ਪਰਚਾ ਕੀਤਾ ਸੀ। ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਉਹਨਾਂ ਦੀ ਪੱਕੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਕਰਨਾਲ ਦੀ ਵਕੀਲ ਬੀਬੀ ਅਨੁਰਾਧਾ ਭਾਰਗਵ ਤੇ ਉਹਨਾਂ ਦੇ ਸਾਥੀਆਂ ਨੇ ਦਿੱਲੀ ਦੀ ਔਰੰਗਜ਼ੇਬ ਲੇਨ ਸੜਕ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਨਾਮ ਤੇ ਰੱਖਣ ਨੂੰ ਲੈ ਕੇ ਮੁਹਿੰਮ ਛੇੜੀ ਸੀ।

9 ਜਨਵਰੀ 2021 ਨੂੰ ਤੜਕੇ 5 ਵਜੇ ਇਹਨਾਂ ਨੇ ਔਰੰਗਜ਼ੇਬ ਦੇ ਬੋਰਡ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਬੈਨਰ ਲੱਗਾ ਦਿੱਤਾ ਸੀ। ਇਸ ਮਗਰੋਂ ਪੁਲਿਸ ਨੇ ਅਨੁਰਾਧਾ ਭਾਰਗਵ ਤੇ ਇਹਨਾਂ ਦੇ ਸਾਥੀਆਂ ਤੇ ਪਰਚਾ ਕਰ ਦਿੱਤਾ ਸੀ।

ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਅਤੇ ਐਡਵੋਕੇਟ ਕਪਿਲ ਦੀ ਟੀਮ ਨੇ ਅੱਜ ਇਹਨਾਂ ਦੀ ਅਦਾਲਤ ਅੰਦਰ ਪੈਰਵਾਈ ਕੀਤੀ ਤੇ ਜ਼ਮਾਨਤਾਂ ਮਨਜ਼ੂਰ ਕਰਵਾਈਆਂ ।ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਬੜੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਇਸ ਮੰਗ ਨੂੰ ਅੱਗੇ ਰੱਖਣ ਵਾਲੇ ਲੋਕਾਂ ਉੱਤੇ ਹੀ ਸਰਕਾਰ ਨੇ ਪਰਚਾ ਕਰ ਦਿੱਤਾ ਹੈ ਜਿਸਦੀ ਅਗਲੀ ਸੁਣਵਾਈ 17 ਅਕਤੂਬਰ ਪਈ ਹੈ ।