ਅਨਿਲ ਅੰਬਾਨੀ 71.7 ਕਰੋੜ ਡਾਲਰ ਦਾ ਕੇਸ ਹਾਰਿਆ; ਆਰਥਿਕ ਮੰਦਹਾਲੀ ਦਾ ਵਾਸਤਾ ਵੀ ਕੰਮ ਨਹੀਂ ਆਇਆ

ਅਨਿਲ ਅੰਬਾਨੀ 71.7 ਕਰੋੜ ਡਾਲਰ ਦਾ ਕੇਸ ਹਾਰਿਆ; ਆਰਥਿਕ ਮੰਦਹਾਲੀ ਦਾ ਵਾਸਤਾ ਵੀ ਕੰਮ ਨਹੀਂ ਆਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ
ਯੂਕੇ ਦੀ ਅਦਾਲਤ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਚੀਨ ਦੇ ਤਿੰਨ ਬੈਂਕਾਂ ਨੂੰ 71.7 ਕਰੋੜ ਅਮਰੀਕੀ ਡਾਲਰ ਅਦਾ ਕਰਨ ਦੀ ਹਦਾਇਤ ਕੀਤੀ ਹੈ। ਇਹ ਰਕਮ ਇਕ ਕਰਜ਼ਾ ਕਰਾਰ ਦਾ ਹਿੱਸਾ ਹੈ ਤੇ ਅਦਾਇਗੀ ਲਈ ਅੰਬਾਨੀ ਨੂੰ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। 

ਇਸ ਮਾਮਲੇ ਸਬੰਧੀ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਮੁਕੇਸ਼ ਅੰਬਾਨੀ ਵੱਲੋਂ ਕਰਜ਼ੇ ਲਈ ਦਿੱਤੀ ਗਈ ਨਿਜੀ ਗਰੰਟੀ ਮੁਤਾਬਕ ਉਹ ਇਹ ਰਕਮ ਬੈਂਕਾਂ ਨੂੰ ਮੋੜਨ ਲਈ ਪਾਬੰਦ ਹਨ। 

ਇਹ ਕਰਜ਼ਾ ਰਿਲਾਇੰਸ ਕਮਿਊਨੀਕੇਸ਼ਨ ਲਿਮਟਿਡ ਕੰਪਨੀ ਨਾਲ ਸਬੰਧਿਤ ਹੈ। ਇਹ ਕਰਜ਼ 2012 ਵਿਚ ਲਿਆ ਗਿਆ ਸੀ। ਅੰਬਾਨੀ ਨੇ ਇਸ ਵਸੂਲੀ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਸੀ ਕਿ ਇਹ ਕਰਜ਼ਾ ਉਸਨੇ ਨਿਜੀ ਤੌਰ 'ਤੇ ਨਹੀਂ ਲਿਆ ਸੀ ਤੇ ਨਾ ਹੀ ਉਸਨੇ ਇਸ ਕਰਜ਼ੇ ਲਈ ਨਿਜੀ ਗਰੰਟੀ ਭਰੀ ਸੀ। ਪਰ ਅਦਾਲਤ ਵਿਚ ਇਹ ਦਾਅਵਾ ਸਾਬਤ ਨਹੀਂ ਹੋ ਸਕਿਆ। 

ਅਨਿਲ ਅੰਬਾਨੀ ਦੇ ਵਕੀਲ ਨੇ ਅਦਾਲਤ ਵਿਚ ਪੱਖ ਰੱਖਦਿਆਂ ਕਿਹਾ ਸੀ ਕਿ ਅਨਿਲ ਅੰਬਾਨੀ ਕਿਸੇ ਸਮੇਂ ਅਮੀਰ ਵਪਾਰੀ ਸੀ ਪਰ ਹੁਣ ਉਸਦੀ ਹਾਲਤ ਬਹੁਤ ਮਾੜੀ ਹੈ ਕਿਉਂਕਿ ਭਾਰਤ ਵਿਚ ਟੈਲੌਕੋਮ ਵਪਾਰ ਨੂੰ ਵੱਡਾ ਘਾਟਾ ਪਿਆ ਹੈ। ਪਰ ਚੀਨੀ ਬੈਂਕਾਂ ਦੇ ਵਕੀਲ ਨੇ ਇਸ ਗੱਲ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਅਜੇ ਵੀ ਅਨਿਲ ਅੰਬਾਨੀ ਕੋਲ ਅਜਿਹੇ ਵਸੀਲੇ ਹਨ ਜਿਹਨਾਂ ਨਾਲ ਉਹ ਇਸ ਪੈਸਾ ਵਾਪਸ ਮੋੜ ਸਕਦਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।