ਹਿੰਦੂ-ਮੁਸਲਮਾਨ ਵਿਵਾਦ ਭੜਕਾਉਣ ਵਾਲੇ ਹਿੰਦੂ ਤਵੀਆਂ ਵਿਰੁੱਧ ਕਨੂੰਨ ਚੁੱਪ             

 ਹਿੰਦੂ-ਮੁਸਲਮਾਨ ਵਿਵਾਦ ਭੜਕਾਉਣ ਵਾਲੇ ਹਿੰਦੂ ਤਵੀਆਂ ਵਿਰੁੱਧ ਕਨੂੰਨ ਚੁੱਪ             

      ਭਾਰਤ ਵਧ ਰਿਹਾ ਏ ਹਿੰਦੂ ਰਾਸ਼ਟਰਵਾਦ ਦਲ     

    ਰਾਮ ਨੌਮੀ ਹਿੰਸਾ ਮਾਮਲੇ ਵਿਚ ਗੁਜਰਾਤ ਦੇ ਖੰਭਾਤ ਵਿਚ ਮੁਸਲਮਾਨਾਂ ਦੇ ਘਰਾਂ ਉਪਰ ਚਲਿਆ ਸਰਕਾਰੀ ਬੁਲਡੋਜ਼ਰ   

      ਬਦਲਾਖੋਰੀ ਲਈ ਭਾਜਪਾ ਦਾ ਬੁਲਡੋਜ਼ਰ ਘੱਟ ਗਿਣਤੀਆਂ ਦੇ ਘਰਾਂ ਤੱਕ ਪੁੱਜਾ: ਮਹਿਬੂਬਾ         

                                  ਕਵਰ ਸਟੋਰੀ                                           

ਭਾਜਪਾ ਦੀ ਭਾਰਤ ਅੰਦਰ ਭਗਵੀਂ ਖੇਮੇਬੰਦੀ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦੇ ਦਬਾਅ ਹੇਠ ਬਹੁਤ ਸਾਰੀਆਂ ਧਰਮ ਨਿਰਪੱਖ ਅਤੇ ਖੇਤਰੀ ਪਾਰਟੀਆਂ  ਖ਼ਾਮੋਸ਼ੀ ਧਾਰੀ ਬੈਠੀਆਂ  ਹਨ। 2014 ਦੀਆਂ ਲੋਕ ਸਭਾ ਚੋਣਾਂ ਤੋਂ ਪਿੱਛੋਂ ਭਾਜਪਾ ਦੇ ਕੇਂਦਰੀ ਸੱਤਾ ਉੱਤੇ ਕਾਬਜ਼ ਹੋਣ ਤੋਂ ਬਾਅਦ, ਖਾਣ-ਪੀਣ, ਪਹਿਰਾਵੇ, ਲਵ ਜਹਾਦ, ਤਿੰਨ ਤਲਾਕ, ਨਾਗਰਿਕ ਸੋਧ ਬਿਲ ਸਮੇਤ ਹੋਰ ਕਾਰਵਾਈਆਂ ਕਾਰਨ ਭਾਰਤ ਦਾ ਮਾਹੌਲ ਖ਼ਰਾਬ ਹੋਇਆ ਹੈ। ਸਭ ਦਾ ਸਾਥ ਸਭ ਦਾ ਵਿਕਾਸ ਵਰਗੇ ਨਾਅਰਿਆਂ ਦੇ ਦਰਮਿਆਨ ਧਾਰਮਿਕ ਖੇਮੇਬੰਦੀ ਦੀ ਰਣਨੀਤੀ ਨੇ ਭਾਜਪਾ ਨੂੰ ਜਿੱਤ ਦਿਵਾਈ ਹੈ। ਹੁਣੇ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼ ਸਮੇਤ ਚਾਰ ਰਾਜਾਂ ਵਿਚ ਮੁੜ ਸੱਤਾ ਵਿਚ ਆਉਣ ਦਾ ਮੁੱਖ ਕਾਰਨ ਇਸੇ ਭਗਵੀਂ ਫਿਰਕੂ ਰਣਨੀਤੀ ਨੂੰ ਮੰਨਿਆ ਜਾ ਰਿਹਾ ਹੈ। ਮੁਸਲਮਾਨ ਭਾਈਚਾਰੇ ਨਾਲ ਹੋ ਰਹੇ ਵਿਤਕਰਿਆਂ ਦੇ ਸੰਦਰਭ ਵਿਚ ਉੱਤਰ ਪ੍ਰਦੇਸ਼ ਦੀ ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਕਈ ਆਗੂਆਂ ਨੇ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਖ਼ਾਮੋਸ਼ੀ ਉੱਤੇ ਸਵਾਲ ਉਠਾਏ ਹਨ।

ਹੁਣੇ ਜਿਹੇ ਰਾਮ ਨੌਵੀਂ ਵਾਲੇ ਦਿਨ ਕਈ ਥਾਵਾਂ ਉੱਤੇ ਖ਼ਾਸ ਤੌਰ ਉੱਤੇ ਮੱਧ ਪ੍ਰਦੇਸ਼ ਵਿਚ ਹੋਏ ਹਿੰਦੂ-ਮੁਸਲਿਮ ਟਕਰਾਅ ਤੋਂ ਪਿੱਛੋਂ ਕੇਵਲ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਲੋਕਾਂ ਉੱਤੇ ਮੁਕੱਦਮੇ ਹੋਣ ਅਤੇ ਉਨ੍ਹਾਂ ਦੇ ਘਰਾਂ ਤੇ ਦੁਕਾਨਾਂ ਨੂੰ ਤੋੜਨ ਦੇ ਬਾਵਜੂਦ ਅਖਿਲੇਸ਼ ਨਹੀਂ ਬੋਲੇ।ਇਥੇ ਜ਼ਿਕਰਯੋਗ ਹੈ ਕਿ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੇ ਖੰਭਾਤ ਕਸਬੇ ਵਿਚ ਰਾਮ ਨੌਮੀ ਵਾਲੇ ਦਿਨ ਹੋਈ ਫਿਰਕੂ ਹਿੰਸਾ ਤੋਂ ਬਾਅਦ ਸ਼ਕਰਪੁਰਾ ਇਲਾਕੇ ਵਿਚ ਨਾਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਨੇ  ਉੱਥੇ ਬੁਲਡੋਜ਼ਰ ਚਲਵਾਇਆ ਸੀ। ਜ਼ਿਕਰਯੋਗ ਹੈ ਕਿ 10 ਅਪਰੈਲ ਨੂੰ ਰਾਮ ਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਸ਼ਕਰਪੁਰਾ ਇਲਾਕੇ ਵਿਚ ਹਮਲਾ ਹੋਇਆ ਸੀ ਤੇ ਭਗਵਿਆਂ ਨੇ ਮਸੀਤਾਂ ਅਗੇ ਡਾਂਸ ਕਰਕੇ ਇਸਲਾਮ ਵਿਰੋਧੀ ਨਾਰੇ ਲਗਾਏ ਸਨ ਜਿਸ ਕਾਰਣ ਮੁਸਲਮਾਨਾਂ ਤੇ ਭਗਵਿਆਂ ਵਿਚ ਹਿੰਸਕ ਝੜਪਾਂ ਹੋਈਆਂ। ਆਨੰਦ ਜ਼ਿਲ੍ਹੇ ਦੇ ਕੁਲੈਕਟਰ ਐਮਵਾਈ ਦਕਸ਼ਿਨੀ ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ, ਲੱਕੜ ਤੇ ਕੰਕਰੀਟ ਦੀਆਂ ਨਾਜਾਇਜ਼ ਉਸਾਰੀਆਂ ਸਮੇਤ ਸੜਕਾਂ ਕਿਨਾਰੇ ਖੜ੍ਹੀਆਂ ਝਾੜੀਆਂ ਤੇ ਵੀ ਬੁਲਡੋਜ਼ਰ ਚਲਵਾਇਆ ਜਾ ਰਿਹਾ ਹੈ ਕਿਉਂਕਿ ਰਾਮ ਨੌਮੀ ਦੀ ਸ਼ੋਭਾ ਯਾਤਰਾ ਤੇ ਪਥਰਾਅ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਝਾੜੀਆਂ ਵਿਚ ਹੀ  ਲੁਕ ਕੇ ਹੀ ਸ਼ੋਭਾ ਯਾਤਰਾ ਤੇ ਹਮਲਾ ਕੀਤਾ। ਆਨੰਦ ਦੇ ਐੱਸਪੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਖੰਭਾਤ ਕਸਬੇ ਵਿਚ ਹੋਈ ਹਿੰਸਾ ਕਸਬੇ ਵਿਚ ਮੁਸਲਮਾਨਾਂ ਦਾ ਪ੍ਰਭਾਵ ਕਾਇਮ ਕਰਨ ਲਈ ਸਲੀਪਰ ਮੋਡਿਊਲਵੱਲੋਂ ਰਚੀ ਗਈ ਸਾਜ਼ਿਸ਼ ਦਾ ਹਿੱਸਾ ਹੈ                                       ਸਮਾਜਵਾਦੀ ਪਾਰਟੀ  ਇਸ ਬਾਰੇ  ਰਣਨੀਤਕ ਖਾਮੋਸ਼ੀ ਧਾਰੀ ਬੈਠੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਪਿੱਛੋਂ ਪਾਰਟੀ ਨੇ ਕਾਰਕੁਨਾਂ ਦੀ ਸਿਖਲਾਈ ਵਰਕਸ਼ਾਪ ਦੌਰਾਨ ਅਜਿਹੀਆਂ ਘਟਨਾਵਾਂ ਉੱਤੇ ਪ੍ਰਤੀਕਰਮ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ ਸੀ। ਇਸ ਪਿੱਛੇ ਤਰਕ ਸੀ ਕਿ ਅਜਿਹਾ ਕਰਨ ਨਾਲ ਭਾਜਪਾ ਦੀ  ਹਿੰਦੂ ਭਾਈਚਾਰੇ ਨੂੰ ਨਾਲ ਜੋੜਨ ਦੀ ਰਣਨੀਤੀ ਸਫ਼ਲ ਹੋ ਜਾਵੇਗੀ। ਸਮਾਜਵਾਦੀ ਪਾਰਟੀ ਦੇ ਕੁਝ ਹੋਰ ਆਗੂਆਂ ਦਾ ਕਹਿਣਾ ਹੈ ਕਿ ਨਾ ਬੋਲਣ ਦੀ ਰਣਨੀਤੀ ਨੇ ਵੀ ਸਮਾਜਵਾਦੀ ਪਾਰਟੀ ਨੂੰ ਕੋਈ ਲਾਭ ਨਹੀਂ ਦਿੱਤਾ ਹੈ। ਕਾਂਗਰਸ ਪਾਰਟੀ ਵੀ ਲੰਮੇ ਸਮੇਂ ਤੋਂ ਭਾਜਪਾ ਦੇ ਇਸੇ ਸਿਆਸੀ ਜਾਲ ਵਿਚ ਫਸੀ ਦਿਖਾਈ ਦੇ ਰਹੀ ਹੈ।ਪੰਜਾਬ ਦੀ ਪ੍ਮੁੱਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਅਜਿਹੇ ਮੁੱਦਿਆਂ ਉੱਤੇ ਕਈ ਦਹਾਕਿਆਂ ਤੋਂ ਖ਼ਾਮੋਸ਼ ਹੈ। ਪੰਥਕ ਦਾਅਵੇਦਾਰੀ ਵਾਲੀਆਂ ਸੰਸਥਾਵਾਂ ਦੂਸਰੀਆਂ ਘੱਟ ਗਿਣਤੀਆਂ ਜਾਂ ਹੋਰਾਂ ਖ਼ਿਲਾਫ਼ ਹੋ ਰਹੇ ਅੱਤਿਆਚਾਰਾਂ ਬਾਰੇ ਬੋਲਣ ਤੋਂ ਕਤਰਾਅ ਰਹੀਆਂ ਹਨ। 

ਪੀਪਲਜ਼ ਡੈਮੋਕਰੈਟਿਕ ਪਾਰਟੀ  ਦੀ ਮੁਖੀ ਮਹਿਬੂਬਾ ਮੁਫਤੀ ਨੇ ਭਾਜਪਾ ਤੇ ਸੰਵਿਧਾਨ ਨੂੰ ਮਧੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਦਲਾਖੋਰੀ ਲਈ ਭਾਜਪਾ ਦਾ ਬੁਲਡੋਜ਼ਰ ਘੱਟ ਗਿਣਤੀਆਂ ਦੇ ਘਰਾਂ ਤੱਕ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵਾ ਪਾਰਟੀ ਦੇ ਆਗੂ ਮੁਸਲਮਾਨਾਂ ਤੋਂ ਉਨ੍ਹਾਂ ਦੇ ਘਰ ਤੇ ਰੋਜ਼ੀ-ਰੋਟੀ ਖੋਹਣ ਲਈ ਇਕ-ਦੂਜੇ ਨੂੰ ਵੀ ਪਿੱਛੇ ਛੱਡਣ ਲੱਗੇ ਹਨ। ਸਾਬਕਾ ਮੁੱਖ ਮੰਤਰੀ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਰਾਮਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ ਤੇ ਪੱਥਰਬਾਜ਼ੀ ਕਰਨ ਵਾਲੇ ਲੋਕਾਂ ਦੀਆਂ 50 ‘ਗੈਰਕਾਨੂੰਨੀਉਸਾਰੀਆਂ ਢਾਹੁਣ ਦੇ ਹਵਾਲੇ ਨਾਲ ਬੋਲ ਰਹੇ ਸਨ। ਦੱਸ ਦੇਈਏ ਕਿ ਖਰਗੋਨ ਹਿੰਸਾ ਮਗਰੋਂ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਕਿਹਾ ਸੀ ਕਿ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪੁੱਜੇ ਨੁਕਸਾਨ ਦੀ ਭਰਪਾਈ ਦੰਗਾਕਾਰੀਆਂ ਤੋਂ ਕੀਤੀ ਜਾਵੇਗੀ। ਮੁਫ਼ਤੀ ਨੇ ਲੜੀਵਾਰ ਕੀਤੇ ਟਵੀਟਾਂ ਵਿੱਚ ਕਿਹਾ, ‘‘ਭਾਜਪਾ ਜਿਸ ਬਦਲਾਖੋਰੀ ਨਾਲ ਭਾਜਪਾ ਦੇ ਸੰਵਿਧਾਨ ਨੂੰ (ਬੁਲਡੋਜ਼ਰ ਹੇਠ) ਮਧੋਲ ਰਹੀ ਹੈ, ਉਹ ਹੁਣ ਘੱਟ ਗਿਣਤੀਆਂ ਦੇ ਘਰਾਂ ਤੱਕ ਪੁੱਜ ਗਿਆ ਹੈ। ਭਾਜਪਾ ਆਗੂ ਮੁਸਲਮਾਨਾਂ ਤੋਂ ਹਰੇਕ ਚੀਜ਼, ਫਿਰ ਚਾਹੇ ਉਹ ਘਰ, ਰੋਜ਼ੀ-ਰੋਟੀ ਤੇ ਸਨਮਾਨ ਹੀ ਹੋਵੇ, ਖੋਹਣ ਵਿੱਚ ਇਕ ਦੂਜੇ ਨੂੰ ਮਾਤ ਪਾ ਰਹੇ ਹਨ।’’ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਹੁਗਿਣਤੀ ਭਾਈਚਾਰੇ ਵੱਲੋਂ ਧਾਰੀ ਖਾਮੋਸ਼ੀਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ। ਮੁਫ਼ਤੀ ਨੇ ਕਿਹਾ, ‘‘ਕਸ਼ਮੀਰੀ ਮੁਸਲਮਾਨ ਹੋਣ ਕਰਕੇ, ਸਾਡੇ ਤੇ ਅਕਸਰ ਇਹ ਦੋਸ਼ ਲੱਗਦਾ ਹੈ ਕਿ ਕਸ਼ਮੀਰੀ ਪੰਡਿਤਾਂ ਨੂੰ ਜਬਰੀ ਹਿਜਰਤ ਲਈ ਮਜਬੂਰ ਕਰਨ ਮੌਕੇ ਅਸੀਂ ਮੂਕ ਦਰਸ਼ਕ ਬਣੇ ਰਹੇ। ਪਰ ਅੱਜ ਦੇ ਭਾਰਤ ਵਿੱਚ ਜਦੋਂ ਭਾਜਪਾ ਵੱਲੋਂ ਭਾਰਤ ਦੇ ਵਿਚਾਰ/ਸੰਕਲਪ ਨੂੰ ਤਬਾਹ ਕੀਤਾ ਜਾ ਰਿਹੈ, ਬਹੁਗਿਣਤੀ ਭਾਈਚਾਰੇ ਵੱਲੋਂ ਧਾਰੀ ਅਪਰਾਧਿਕ ਚੁੱਪ ਸ਼ੱਕੀ ਤੇ ਵੱਡੀ ਚਿੰਤਾ ਦਾ ਵਿਸ਼ਾ ਹੈ  ।                                                                 

    ਮਛਰੇ ਹੋਏ ਨੇ ਭਗਵੇਂ ਤੇ ਕਨੂੰਨ ਚੁੱਪ

 

ਹੈਦਰਾਬਾਦ ਵਿੱਚ ਭਾਜਪਾ ਦੇ ਇੱਕ ਵਿਧਾਇਕ ਨੇ ਪੂਰੀ ਬੇਫਿਕਰੀ ਦਿਖਾਉਂਦਿਆਂ ਇੱਕ ਵਾਰ ਫਿਰ ਭੜਕਾਊ ਬਿਆਨ ਦਿੱਤਾ। ਉਨ੍ਹਾਂ 'ਤੇ 2020 ਵਿੱਚ ਦਿੱਤੀ ਇੱਕ ਹੇਟ ਸਪੀਚ ਲਈ ਫੇਸਬੁਕ ਨੇ ਰੋਕ ਲਗਾ ਦਿੱਤੀ ਸੀ।ਆਪਣੇ ਇਸ ਭਾਸ਼ਣ ਦੌਰਾਨ ਭਾਜਪਾ ਦੇ ਇਸ ਵਿਧਾਇਕ ਨੇ ਇੱਕ ਗੀਤ ਗਾਇਆ ਜਿਸ ਦੇ ਬੋਲ ਕੁਝ ਇਸ ਤਰ੍ਹਾਂ ਸੀ: ''ਜੇਕਰ ਕਿਸੇ ਨੇ ਹਿੰਦੂ ਦੇਵਤਾ ਰਾਮ ਦਾ ਨਾਂ ਨਹੀਂ ਲਿਆ ਤਾਂ ਉਸ ਨੂੰ ਬਹੁਤ ਜਲਦੀ ਹੀ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ ਜਾਵੇਗਾ।''ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਇੱਕ ਹਿੰਦੂ ਪੁਜਾਰੀ ਬਜਰੰਗ ਮੁਨੀ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਸ਼ਰੇਆਮ ਮੁਸਲਿਮ ਔਰਤਾਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦਾ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਗਈ।ਇਸ ਵੀਡੀਓ ਉੱਪਰ ਕਾਫ਼ੀ ਹੰਗਾਮਾ ਹੋਇਆ ਅਤੇ 11 ਦਿਨ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ। ਪਿਛਲੇ ਹਫਤੇ ਬਜਰੰਗ ਮੁਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ।ਲਗਭਗ ਇਸੇ ਸਮੇਂ, ਹੇਟ ਸਪੀਚ ਮਾਮਲੇ ਵਿੱਚ ਜ਼ਮਾਨਤ 'ਤੇ ਰਿਹਾਅ ਇੱਕ ਹੋਰ ਪੁਜਾਰੀ ਯਤੀ ਨਰਸਿੰਘਾਨੰਦ ਸਰਸਵਤੀ ਨੇ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਹਿੰਦੂਆਂ ਨੂੰ ਆਪਣੇ ਬਚਾਅ ਲਈ ਹਥਿਆਰ ਚੁੱਕਣ ਦੀ ਮੰਗ ਕੀਤੀ।ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਸਮਾਗਮ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਯਤੀ ਨਰਸਿੰਘਾਨੰਦ ਨੂੰ ਜਿੰਨ੍ਹਾਂ ਸ਼ਰਤਾਂ ਉੱਪਰ ਜ਼ਮਾਨਤ ਦਿੱਤੀ ਗਈ ਸੀ, ਉਨ੍ਹਾਂ ਵਿੱਚੋਂ ਇੱਕ ਸ਼ਰਤ ਦੀ ਉਲੰਘਣਾ ਕੀਤੀ ਹੈ ਪਰ ਉਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਹੈ।ਸਿਆਸੀ ਮਾਹਿਰ ਅਰੁੰਧਤੀ ਰਾਇ ਮੰਨਦੇ ਹਨ ਕਿ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਉੱਪਰ ਛੋਟੇ ਨੇਤਾਵਾਂ ਦੇ ਵੀ ਬਿਆਨ ਅਤੇ ਟਵੀਟ ਨੂੰ ਜ਼ਿਆਦਾ ਅਹਿਮੀਅਤ ਮਿਲਣ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਸੌਖਿਆਂ ਹੀ ਸੁਰਖੀਆਂ ਮਿਲ ਸਕਦੀਆਂ ਹਨ। ਇਸੇ ਕਾਰਨ ਭਗਵੇਂ ਨਫ਼ਰਤ ਫੈਲਾ ਰਹੇ ਹਨ।

ਸਾਲ 2019 ਵਿੱਚ ਐੱਨਡੀਟੀਵੀ  ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਸਰਕਾਰ ਨੇ ਸਾਲ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਬਿਆਨਬਾਜ਼ੀ ਵਿੱਚ ਵੱਡਾ ਵਾਧਾ ਹੋਇਆ ਹੈ।ਕਈ ਭਾਜਪਾ ਨੇਤਾਵਾਂ ਸਮੇਤ ਇੱਕ ਕੇਂਦਰੀ ਮੰਤਰੀ ਉੱਪਰ ਵੀ ਨਫ਼ਰਤ ਭਰੀ ਬਿਆਨਬਾਜ਼ੀ ਕਰਕੇ ਬਚ ਨਿਕਲਣ ਦਾ ਇਲਜ਼ਾਮ ਹੈ।ਪਰੀਮ ਕੋਰਟ ਦੀ ਸੀਨੀਅਰ ਵਕੀਲ ਅੰਜਨਾ ਪ੍ਰਕਾਸ਼, ਜਿੰਨ੍ਹਾਂ ਨੇ ਕੁਝ ਹਿੰਦੂ ਧਾਰਮਿਕ ਨੇਤਾਵਾਂ ਖ਼ਿਲਾਫ ਮੁਸਲਿਮ ਲੋਕਾਂ ਖ਼ਿਲਾਫ਼ ਹਿੰਸਾ ਵਿਰੁੱਧ ਸੁਪਰੀਮ ਕੋਰਟ ਵਿੱਚ ਅਰਜ਼ੀ ਪਾਈ ਸੀ, ਨੇ ਪਿਛਲੇ ਸਾਲ ਦਸੰਬਰ ਵਿੱਚ ਉੱਤਰਾਖੰਡ ਵਿਖੇ ਇੱਕ ਸਮਾਗਮ ਦੌਰਾਨ ਕਿਹਾ, ''ਕਾਰਜਪਾਲਿਕਾ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ ਪਰ ਅਕਸਰ ਉਹ ਕਾਰਵਾਈ ਨਹੀਂ ਕਰਨਾ ਚਾਹੁੰਦੇ।''ਇੱਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸਾਲ 2014 ਵਿਚ ਸਿਆਸੀ ਤੇ ਧਾਰਮਿਕ ਨੇਤਾਵਾਂ ਵੱਲੋਂ ਦਿੱਤੇ ਜਾਣ ਵਾਲੇ ਨਫਰਤ ਭਰੇ ਭਾਸ਼ਣ 'ਤੇ ਰੋਕ ਲਗਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਅਦਾਲਤ ਨੇ ਮੰਨਿਆ ਸੀ ਕਿ ਇਨ੍ਹਾਂ ਨਫਰਤ ਭਰੇ ਭਾਸ਼ਣਾਂ ਦਾ ਆਮ ਲੋਕਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਪਰ ਅਦਾਲਤ ਨੇ ਮੌਜੂਦਾ ਕਾਨੂੰਨਾਂ ਤੋਂ ਬਾਹਰ ਕੋਈ ਵੀ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ।ਹਾਈਕੋਰਟ ਦੇ ਪ੍ਰਸਿੱਧ ਵਕੀਲ ਰਾਜਵਿੰਦਰ ਸਿੰਘ ਬੈਂਸ ਕਹਿੰਦੇ ਹਨ, ''ਜਦੋਂ ਤੱਕ ਤੁਸੀਂ ਨਫਰਤ ਭਰੇ ਭਾਸ਼ਣ ਦੇਣ ਵਾਲੇ ਨੂੰ ਸਜ਼ਾ ਨਹੀਂ ਦਿੰਦੇ ਉਦੋਂ ਤੱਕ ਕਾਨੂੰਨ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਕਿਵੇਂ ਰੋਕ ਸਕਦਾ ਹੈ।''

ਜੇਐਨਯੂ ਵਿਚ ਪੁਲੀਸ ਨੇ ਭਗਵਿਆਂ ਦੇ ਬੈਨਰ ਹਟਾਏ ,ਭਗਵੇਂ ਔਖੇ

ਰਾਮ ਨੌਮੀ ਮੌਕੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ  ਵਿੱਚ ਦੋ ਵਿਦਿਆਰਥੀ ਧਿਰਾਂ ਦਰਮਿਆਨ ਭੜਕੀ ਹਿੰਸਾ ਦੇ ਵਿਰੋਧ ਵਿੱਚ ਹਿੰਦੂ ਸੈਨਾ ਦੇ ਮੈਂਬਰਾਂ ਨੇ ਯੂਨੀਵਰਸਿਟੀ ਕੈਂਪਸ ਨੇੜੇ ਭਗਵਾ ਝੰਡੇ ਅਤੇ ਭਗਵਾ ਜੇਐੱਨਯੂਵਾਲੇ ਬੈਨਰ ਲਗਾਏ। ਪੁਲੀਸ ਨੇ ਜਿਵੇਂ ਹੀ ਝੰਡੇ ਤੇ ਬੈਨਰ ਵੇਖੇ, ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਤੇ  ਉਨ੍ਹਾਂ ਨੂੰ ਹਟਾ ਦਿੱਤਾ। ਡੀਸੀਪੀ (ਦੱਖਣ-ਪੱਛਮੀ) ਮਨੋਜ ਸੀ. ਨੇ ਕਿਹਾ ਕਿ ਇਸ ਬਾਰੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।’’ ਦੱਸ ਦੇਈਏ ਕਿ ਬੀਤੇ ਹਫਤੇ ਜੇਐੱਨਯੂ ਕੈਂਪਸ ਵਿੱਚ ਦੋ ਵਿਦਿਆਰਥੀ ਧਿਰਾਂ ਵਿਚਾਲੇ ਹਿੰਸਾ ਭੜਕ ਗਈ ਸੀ। ਖੱਬੇ ਪੱਖੀ ਵਿਦਿਆਰਥੀਆਂ ਨੇ ਏਬੀਵੀਪੀ ਮੈਂਬਰਾਂ ਤੇ ਕਾਵੇਰੀ ਹੋਸਟਲ ਵਿੱਚ ਮਾਸਾਹਾਰੀ ਭੋਜਨ ਪਕਾਏ ਜਾਣ ਤੇ ਪਰੋਸਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਉਧਰ ਏਬੀਵੀਪੀ ਨੇ ਖੱਬੇਪੱਖੀ ਵਿਦਿਆਰਥੀਆਂ ਤੇ ਉਸੇ ਹੋਸਟਲ ਵਿੱਚ ਰਾਮਨੌਮੀ ਲਈ ਕੀਤੇ ਗਏ ਹਵਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਕਿਹਾ, “ਜੇਐਨਯੂ ਕੈਂਪਸ ਦੇ ਅੰਦਰ ਭਗਵਾ ਤੇ ਹਿੰਦੂਤਵ ਦਾ ਲਗਾਤਾਰ ਅਪਮਾਨ ਕੀਤਾ ਜਾ ਰਿਹਾ ਹੈ। ਇਹ ਗਲਤ ਹੈ। ਅਸੀਂ ਇਹ ਰਾਮ ਨੌਮੀ ਮੌਕੇ ਵੀ ਦੇਖਿਆ ਸੀ। ਇਹ ਲੋਕ ਭਗਵੇ ਨੂੰ ਨਫ਼ਰਤ ਕਿਉਂ ਕਰਦੇ ਹਨ? ਭਗਵਾ ਸਾਡੀ ਸੰਸਕ੍ਰਿਤੀ ਹੈ, ਇਹ ਸਿਰਫ਼ ਜੇਐੱਨਯੂ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਸਾਡੀ ਸੰਸਕ੍ਰਿਤੀ ਦਾ ਪ੍ਰਤੀਕ ਹੈ। ਹਿੰਦੂਤਵ ਸਾਡਾ ਸੱਭਿਆਚਾਰ ਹੈ। ਦੇਸ਼ ਦੇ ਲੋਕਾਂ ਨੂੰ ਭਗਵੇਂ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਸ ਤੋਂ ਪ੍ਰੇਸ਼ਾਨ ਲੋਕ ਦੇਸ਼ ਵਿਰੋਧੀ ਹਨ। ਜੇਕਰ ਕਿਸੇ ਨੂੰ ਭਾਰਤ ਦੀ ਸੰਸਕ੍ਰਿਤੀ ਨਾਲ ਕੋਈ ਸਮੱਸਿਆ ਹੈ ਤਾਂ ਉਹ ਦੇਸ਼ ਛੱਡ ਸਕਦਾ ਹੈ।’’

ਪੁਲੀਸ ਦੀ ਕਾਰਵਾਈ ਤੇ ਪ੍ਰਤੀਕਿਰਿਆ ਦਿੰਦਿਆਂ ਗੁਪਤਾ ਨੇ ਕਿਹਾ ਕਿ ਝੰਡੇ ਉਤਾਰ ਕੇ ਪੁਲੀਸ ਨੇ ਸੰਵਿਧਾਨ ਦਾ ਨਿਰਾਦਰ ਕੀਤਾ ਹੈ। ਭਗਵੇਂ ਤੇ ਹਿੰਦੂਤਵ ਦੀ ਰੱਖਿਆ ਕਰਨਾ ਕਾਨੂੰਨ ਦਾ ਅਧਿਕਾਰ ਹੈ। ਇੱਕ ਵੀਡੀਓ ਕਲਿੱਪ ਵਿੱਚ ਹਿੰਦੂ ਸੈਨਾ ਦੇ ਉਪ ਪ੍ਰਧਾਨ ਸੁਰਜੀਤ ਯਾਦਵ ਨੇ ਕਿਹਾ, ‘‘ਜੇਐੱਨਯੂ ਵਿੱਚ ਭਗਵਾ ਵਿਰੋਧੀਆਂ ਵੱਲੋਂ ਨਿਯਮਿਤ ਤੌਰ ਤੇ ਭਗਵਾ ਦਾ ਅਪਮਾਨ ਕੀਤਾ ਜਾਂਦਾ ਹੈ। ਹਿੰਦੂ ਸੈਨਾ ਉਨ੍ਹਾਂ ਨੂੰ ਆਪਣੇ ਤਰੀਕੇ ਸੁਧਾਰਨ ਦੀ ਚੇਤਾਵਨੀ ਦੇ ਰਹੀ ਹੈ। ਭਗਵੇਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਨਾ ਕਰੋ।’’