ਭਾਰਤੀ ਮੂਲ ਦੀ ਅਮਰੀਕਨ ਕਾਂਗਰਸ ਮੈਂਬਰ ਨੂੰ ਨਫਰਤੀ ਸ਼ਬਦ ਕਹਿਣ ਵਾਲਾ ਹੋਇਆ ਰਿਹਾਅ

ਭਾਰਤੀ ਮੂਲ ਦੀ ਅਮਰੀਕਨ ਕਾਂਗਰਸ ਮੈਂਬਰ ਨੂੰ ਨਫਰਤੀ ਸ਼ਬਦ ਕਹਿਣ ਵਾਲਾ ਹੋਇਆ ਰਿਹਾਅ
ਕੈਪਸ਼ਨ: ਪ੍ਰਾਮਿਲਾ ਜਯਾਪਾਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 29 ਜੁਲਾਈ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੀ ਅਮਰੀਕਨ ਕਾਂਗਰਸ ਮੈਂਬਰ ਪ੍ਰਾਮਿਲਾ ਜੈਯਾਪਾਲ ਨੂੰ ਕਥਿੱਤ ਤੌਰ 'ਤੇ ਨਫਰਤੀ ਸ਼ਬਤ ਬੋਲਣ ਵਾਲੇ ਸ਼ੱਕੀ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਹੈ। ਸਿਆਟਲ ਪੁਲਿਸ ਦੇ ਇਕ ਅਫਸਰ ਨੇ ਕਿਹਾ ਹੈ ਕਿ ਉਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ 48 ਸਾਲਾ ਸ਼ੱਕੀ ਨੇ ਪ੍ਰਾਮਿਲਾ ਜੈਯਾਪਾਲ ਨੂੰ '' ਗੋ ਬੈਕ ਇੰਡੀਆ'' ਸ਼ਬਦ ਕਹੇ ਸਨ ਜਾਂ ਸ਼ੱਕੀ ਨੇ ਉਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਕਿਹਾ ਹੈ ਕਿ ਉਸ ਨੇ ਆਰਜੀ ਸੁਰੱਖਿਆ ਆਰਡਰ ਹਾਸਲ ਕੀਤੇ ਹਨ ਜਿਨਾਂ ਤਹਿਤ ਸ਼ੱਕੀ ਵਿਅਕਤੀ ਨੂੰ ਆਪਣੇ ਅਗਨ ਸ਼ਸ਼ਤਰ ਵਾਪਿਸ ਕਰਨੇ ਪੈਣਗੇ ਤੇ ਪਿਸਤੌਲ ਦਾ ਲਾਇਸੰਸ ਜਮਾਂ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਪ੍ਰਾਮਿਲਾ ਜੈਯਾਪਾਲ ਦੀ ਸਿਆਟਲ ਸਥਿੱਤ ਰਿਹਾਇਸ਼ ਦੇ ਬਾਹਰਵਾਰ ਹਾਲ ਹੀ ਵਿਚ ਵਾਪਰੀ ਘਟਨਾ ਨੂੰ ਉਹ ਗੰਭੀਰਤਾ ਨਾਲ ਲੈ ਰਹੀ ਹੈ ਤੇ ਸੁਰੱਖਿਆ ਹੋਰ ਸਖਤ ਕੀਤੀ ਜਾ ਰਹੀ ਹੈ।