ਅਮਰੀਕੀ ਕਾਂਗਰਸ ਮੈਂਬਰਾਂ ਨੇ ਅਫਗਾਨੀ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ਦਾ ਮਸਲਾ ਚੁੱਕਿਆ

ਅਮਰੀਕੀ ਕਾਂਗਰਸ ਮੈਂਬਰਾਂ ਨੇ ਅਫਗਾਨੀ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ਦਾ ਮਸਲਾ ਚੁੱਕਿਆ

ਵਾਸ਼ਿੰਗਟਨ ਡੀ.ਸੀ. (ਬਲਵਿੰਦਰਪਾਲ ਸਿੰਘ ਖਾਲਸਾ):  ਅਮਰੀਕਾ ਦੇ 26 ਕਾਂਗਰਸਮੈਨਾਂ ਨੇ ਅਫਗਾਨੀ ਸਿੱਖਾਂ ਦੇ ਕੁਝ ਮਹੀਨੇ ਪਹਿਲਾਂ ਕਾਬਲ ਵਿਚ ਹੋਏ ਵਡੇ ਕਤਲੇਆਮ ਦੀ ਰੌਸ਼ਨੀ ਵਿਚ ਫਿਕਰ ਜਾਹਰ ਕਰਦਿਆਂ ਆਪਣਾ ਫਿਕਰ ਪ੍ਰਗਟ ਕਰਦਿਆ ਸਾਂਝੇ ਤੌਰ ਤੇ ਇਹ ਫੈਸਲਾ ਕੀਤਾ ਹੈ ਕਿ ਸਿੱਖਾਂ ਸਮੇਤ ਹਿੰਦੂਆਂ ਨੂੰ ਅਫਗਾਨਿਸਤਾਨ ਵਿਚੋਂ ਕੱਢ ਕੇ ਕਿਸੇ ਦੂਜੇ ਦੇੁਸ਼ ਵਿਚ ਮੁੜ ਤੋਂ ਸੁਰਖਿਅਤ ਸਥਾਪਤ ਕੀਤਾ ਜਾਵੇ, ਕਿਉਂਕਿ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ ਕਿਸੇ ਵੀ ਰੂਪ ਵਿਚ ਸੁਰਖਿਅਤ ਨਹੀਂ ਹਨ।                                        

ਸਿੱਖ ਕਾਕਸ ਕਮੇਟੀ ਦੇ ਕੋ ਚੇਅਰ, ਕਾਂਗਰਸਮੈਨ ਜਾਹਨ ਗੈਰਾਮੰਡੀ ਸਣੇ 25 ਹੋਰ ਕਾਂਗਰਸਮੈਨਾਂ ਨੇ ਸਾਂਝੇ ਤੌਰ ਉਤੇ ਅਮਰੀਕੀ ਵਿਦੇਸ਼ ਮੰਤਰੀ ਨੂੰ ਜੋਰ ਦੇ ਕੇ ਕਿਹਾ ਹੈ ਕਿ ਸਿੱਖ ਤੇ ਹਿੰਦੂ ਬੰਗਲਾਦੇਸ਼ ਵਿਚ ਕਿਸੇ ਵੀ ਰੂਪ ਵਿਚ ਸੁਰਖਿਅਤ ਨਹੀਂ ਹਨ ਤੇ ਜੇ ਇਨ੍ਹਾਂ ਨੂੰ ਇਸੇ ਹਾਲਤ ਵਿਚ ਛੱਡ ਦਿੱਤਾ ਗਿਆ ਤਾਂ ਕਿਸੇ ਵੀ ਵੇਲੇ ਇਸਲਾਮਿਕ ਸਟੇਟ ਦੇ ਦਹਿਸ਼ਗਰਦਾਂ ਵੱਲੋਂ ਦੋਬਾਰਾ ਹਮਲਾ ਹੋ ਸਕਦਾ ਹੈ। ਇਸ ਕਰਕੇ ਦੂਸਰੇ ਕਿਸੇ ਵੀ ਦੇਸ਼ ਜਾ ਅਮਰੀਕਾ ਵਿਚ ਹੀ ਸ਼ਰਨਾਰਥੀ ਰੂਪ ਵਿਚ ਇਹਨਾਂ ਲੋਕਾਂ ਦਾ ਟਿਕਾਣਾ ਬਣਾਇਆ ਜਾਵੇ।  ਅਮਰੀਕੀ ਸੈਕਟਰੀ ਆਫ ਸਟੇਟ ਮਾਇਕ ਪੋਂਪੀਓ ਨੂੰ ਸਾਂਝੇ ਤੌਰ 'ਤੇ ਲਿਖੀ ਡਿਪਲੋਮੈਟਿਕ ਚਿੱਠੀ ਵਿਚ ਇਸ ਗੱਲ ਉਤੇ ਜੋਰ ਦਿੱਤਾ ਹੈ ਕਿ ਜੋ ਵੀ ਕਰਨਾ ਹੈ ਛੇਤੀ ਕੀਤਾ ਜਾਵੇ, ਕਿਉਂਕਿ ਅਫਾਨਿਸਤਾਨ ਵਿਚ ਸਿੱਖ ਤੇ ਹਿੰਦੂ ਲਗਾਤਾਰ ਡਰ ਤੇ ਸਹਿਮ ਵਿਚ ਰਹਿ ਰਹੇ ਹਨ। 
ਅਫਗਾਨਿਸਤਾਨ ਵਿਚ ਕਦੇ ਲਗਪਗ ਪੌਣੇ ਤਿੰਨ ਲੱਖ ਦੀ ਆਬਾਦੀ ਨਾਲ ਰਹਿਣ ਵਾਲੇ ਸਿੱਖ ਤੇ ਹਿੰਦੂ ਡਰ ਤੇ ਸਹਿਮ ਦੇ ਕਾਰਨ, ਹੁਣ ਸਿਰਫ ਇਕ ਸੌ ਦੇ ਲਗਪਗ ਪਰਵਾਰ ਰਹਿ ਗਏ ਹਨ ਤੇ ਉਹ ਵੀ ਮੌਤ ਦੇ ਸਹਿਮ ਵਿਚ ਹਨ ਤੇ ਨਹੀਂ ਜਾਣਦੇ ਕਿ ਕਿਹੜਾ ਦਿਨ ਉਨਾਂ ਵਾਸਤੇ ਆਖਰੀ ਦਿਨ ਹੋਵੇਗਾ। ਅਮਰੀਕੀ ਕਾਂਗਰਸਮੈਨਾਂ ਨੇ ਵਿਦੇਸ਼ ਮੰਤਰੀ ਨੂੰ ਸੁਝਾਅ ਦਿੱਤਾ ਕਿ ਇਨਾਂ ਸਿੱਖਾਂ ਤੇ ਹਿੰਦੂਆਂ ਨੂੰ, ਯੂ. ਐਸ ਰਫਿਊਜੀ ਐਡਮੀਸ਼ਨਜ ਪਰੋਗਰਾਮ U.S. Refugee Admissions Program (USRAP) ਅਧੀਨ ਅਮਰੀਕੀ ਅੰਬੈਸੀ ਕਾਬਲ ਵੱਲੋਂ ਪਹਿਲ ਦੇ ਅਧਾਰ ਉਤੇ ਅਮਰੀਕਾ ਭੇਜਣ ਦਾ ਪ੍ਰਬੰਧ ਕੀਤਾ ਜਾਵੇ। 
 
ਕਾਂਗਰਸਮੈਨਾਂ ਨੇ ਕਿਹਾ ਕਿ  International Religious Freedom Alliance ਵਿਚਲੇ ਦੇਸ਼ਾਂ ਨੂੰ ਵੀ ਘੱਟ ਗਿਣਤੀਆ ਦੀ ਸੁਰਖਿਆ ਦੇ ਗੰਭੀਰ ਮਾਮਲੇ ਵਿਚ ਸ਼ਾਮਲ ਕੀਤਾ ਜਾਵੇ ਤੇ ਉਨਾਂ ਦੀ ਸੁਰਖਿਅਤ ਸਥਾਪਨਾ ਦਾ ਫੌਰੀ ਪ੍ਰਬੰਧ ਕੀਤਾ ਜਾਵੇ। 
 
ਕਾਗਰਸਮੈਨਾਂ ਨੇ ਅੱਗੇ ਚੱਲ ਕੇ ਬਿਆਨ ਵਿਚ ਕਿਹਾ ਕਿ ਸਾਨੂੰ ਕਰੋਨਾ ਮਹਾਂਮਾਰੀ ਕਰਕੇ ਸ਼ਰਨਾਰਥੀਆਂ ਦੇ ਅਮਰੀਕੀ ਦਾਖਲੇ ਉਤੇ ਲੱਗੀ ਪਾਬੰਦੀ ਦਾ ਵੀ ਅਹਿਸਾਸ ਹੈ ਪਰ ਅਸੀਂ ਸੈਕਟਰੀ ਆਫ ਸਟੇਟ ਨੂੰ ਹਾਲਾਤ ਦੀ ਗੰਭੀਰਤਾ ਦਾ ਅਹਿਸਾਸ ਕਰਵਾਂਦੇ ਰਹਾਂਗੇ ਤਾਂ ਕਿ ਅਮਰੀਕੀ ਵਿਦੇਸ਼ ਮੰਤਰੀ ਮੌਕਾ ਮਿਲਦਿਆਂ ਹੀ ਅਫਗਾਨੀ ਸਿੱਖਾਂ ਤੇ ਹਿੰਦੂਆਂ ਦੀ ਸੁਰਖਿਅਤਾ ਵਾਸਤੇ ਕਾਹਲੀ ਨਾਲ ਕਾਰਜ ਕਰ ਸਕਣ। 
 
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ-ਏਜੀਪੀਸੀ ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਰਪਰੀਤ ਸਿੰਘ ਸੰਧੂ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਹਿੰਮਤ ਸਿੰਘ ਨੇ ਆਪਣੇ ਇਕ ਸਾਂਝੇ ਬਿਆਨ ਵਿਚ ਕਾਂਗਰਸਮੈਨਾਂ ਵੱਲੋਂ ਅਫਗਾਨੀ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੀ ਸੁਰਖਿਅਤ ਨਿਕਾਸੀ ਤੇ ਦੋਬਾਰਾ ਸਥਾਪਨਾ ਵਾਸਤੇ ਚੁੱਕੇ ਕਦਮਾਂ ਦੀ ਪ੍ਸ਼ੰਸਾ ਕਰਦਿਆ ਕਾਂਗਰਸਮੈਨਾਂ ਦਾ ਧੰਨਵਾਦ ਕੀਤਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।