ਅਮਰੀਕਾ ਵਿਚ ਯਹੂਦੀ ਦੇ ਘਰ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਵਿਰੁੱਧੀ ਨਫਰਤੀ ਅਪਰਾਧ ਤਹਿਤ ਕਾਰਵਾਈ, ਕੀਤਾ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਬਰੁੱਕਲਿਨ ਆਰਟ ਮਿਊਜੀਅਮ ਡਾਇਰੈਕਟਰ ਦੇ ਘਰ ਨੂੰ ਅਪਮਾਣਜਨਕ ਢੰਗ ਨਾਲ ਨੁਕਸਾਨ ਪਹੁੰਚਾਉਣ ਤੇ ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਨੂੰ ਨਫਰਤੀ ਅਪਰਾਧ ਤਹਿਤ ਗ੍ਰਿਫਤਾਰ ਕਰਨ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਨਿਊਯਾਰਕ ਪੁਲਿਸ ਵਿਭਾਗ ਨੇ ਦਿੱਤੀ ਹੈ। ਪੁਲਿਸ ਵਿਭਾਗ ਦੇ ਡੀਟੈਕਟਿਵ ਗਰੇਗੋਰੀ ਗਰੀਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜਾਂਚ ਉਪਰੰਤ ਕੁਈਨਜ ਵਾਸੀ ਟੇਰਲਰ ਪੈਲਟਨ (28) ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਵਿਰੁੱਧ ਬਰੁੱਕਲਿਨ ਮਿਊਜੀਅਮ ਡਾਇਰੈਕਟਰ ਐਨੀ ਪਾਸਟਰਨਕ ਦੇ ਘਰ ਨੂੰ ਨੁਕਸਾਨ ਪਹੁੰਚਾਉਣ ਤੇ ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਨਫਰਤੀ ਅਪਰਾਧ ਵਜੋਂ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਸ਼ੱਕੀ ਦੋਸ਼ੀ ਨੇ ਘਰ ਦੇ ਮੋਹਰਲੇ ਦਰਵਾਜ਼ੇ ਤੇ ਖਿੜਕੀਆਂ ਉਪਰ ਲਾਲ ਰੰਗ ਫੇਰ ਕੇ ਇਕ ਤਖਤੀ ਲਟਕਾ ਦਿੱਤੀ ਸੀ ਜਿਸ ਉਪਰ ਲਾਲ ਅੱਖਰਾਂ ਨਾਲ '' ਐਨੇ ਪਾਸਟਰਨਕ ਬਰੁੱਕਲਿਨ ਮਿਊਜੀਅਮ ਗੋਰਾ ਫਿਰਕੂ ਯਹੂਦੀ'' ਲਿੱਖ ਦਿੱਤਾ ਸੀ। ਇਸ ਤੋਂ ਇਲਾਵਾ ਇਕ ਲਾਲ ਤਿਕੋਨਾ ਚਿੰਨ ਵੀ ਉਕਰ ਦਿੱਤਾ ਸੀ ਜੋ ਚਿੰਨ ਹਮਾਸ ਦੇ ਫੌਜੀ ਵਿੰਗ ਵੱਲੋਂ ਵਰਤਿਆ ਜਾਂਦਾ ਹੈ।
Comments (0)