ਆਪ ਵਰਕਰਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਏ ਵਿਧਾਇਕ ਸੰਦੋਆ ਦਾ ਜਲੂਸ ਕੱਢਿਆ

ਆਪ ਵਰਕਰਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਏ ਵਿਧਾਇਕ ਸੰਦੋਆ ਦਾ ਜਲੂਸ ਕੱਢਿਆ

ਰੂਪਨਗਰ: ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੰਦੋਆ ਦੀ ਅੰਤਿਮ ਯਾਤਰਾ ਕੱਢੀ। ਸੰਦੋਆ ਦੀ ਅੰਤਿਮ ਯਾਤਰਾ ਦਾ ਜਲੂਸ ਰੂਪਨਗਰ ਤੋਂ ਉਨ੍ਹਾਂ ਦੇ ਪਿੰਡ ਸੰਦੋਆ ਵੱਲ ਰਵਾਨਾ ਕੀਤਾ ਗਿਆ। 

ਇਸ ਅੰਤਿਮ ਯਾਤਰਾ 'ਚ ਆਪ ਵਰਕਰ ਮਰਦ ਅਤੇ ਬੀਬੀਆਂ ਚਿੱਟੇ ਕੱਪੜੇ ਅਤੇ ਚੁੰਨੀਆਂ ਲੈ ਕੇ ਸ਼ਾਮਿਲ ਹੋਏ। ਉਹ ਸੰਦੋਏ ਦਾ ਪਿੱਟ ਸਿਆਪਾ ਕਰਦੇ ਹੋਏ ਸਾਰੇ ਸ਼ਹਿਰ ਵਿੱਚ ਘੁੰਮੇ। ਵਰਕਰਾਂ ਨੇ ਕਿਹਾ ਕਿ ਇਹ ਯਾਤਰਾ ਸੰਦੋਆ ਪਿੰਡ ਪਹੁੰਚੇਗੀ ਜਿੱਥੇ ਸੰਦੋਆ ਦੇ ਘਰ ਅੱਗੇ ਪਿੱਟ ਸਿਆਪਾ ਕਰਕੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ