ਮਾਇਆਵਤੀ ਨੇ ਬੀਐੱਸਪੀ ਤੇ ਐੱਸਪੀ ਦੇ ਤਲਾਕ ਦਾ ਐਲਾਨ ਕੀਤਾ

ਮਾਇਆਵਤੀ ਨੇ ਬੀਐੱਸਪੀ ਤੇ ਐੱਸਪੀ ਦੇ ਤਲਾਕ ਦਾ ਐਲਾਨ ਕੀਤਾ

ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਸਮਾਜਵਾਦੀ ਪਾਰਟੀ ਨਾਲੋਂ ਗਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਹੈ। ਮਾਇਆਵਤੀ ਨੇ ਗਠਜੋੜ ਤੋੜਦਿਆਂ ਹੀ ਸਮਾਜਵਾਦੀ ਪਾਰਟੀ ਖਿਲਾਫ ਸਖਤ ਟਿੱਪਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਤੇ ਸਮਾਜਵਾਦੀ ਪਾਰਟੀ ਨੂੰ ਦਲਿਤ ਵਿਰੋਧੀ ਅਤੇ ਮੁਸਲਿਮ ਵਿਰੋਧੀ ਪਾਰਟੀ ਦੱਸਿਆ। 

ਚੋਣਾਂ ਮੌਕੇ ਕੀਤੇ ਗਠਜੋੜ ਅਤੇ ਸਮਾਜਵਾਦੀ ਪਾਰਟੀ ਦੀਆਂ ਸਿਫਤਾਂ ਦੇ ਬੰਨ੍ਹੇ ਪੁਲਾਂ ਬਾਰੇ ਉਹਨਾਂ ਕਿਹਾ ਕਿ "ਦੇਸ਼ ਦੇ ਭਲੇ" ਲਈ ਉਹਨਾਂ ਗਠਜੋੜ ਕੀਤਾ ਸੀ। ਇਸ ਗਠਜੋੜ ਦੇ ਟੁੱਟਣ ਦਾ ਠੀਕਰਾ ਵੀ ਮਾਇਅਵਤੀ ਨੇ ਸਮਾਜਵਾਦੀ ਪਾਰਟੀ ਦੇ ਸਿਰ ਹੀ ਭੰਨ੍ਹਿਆ। 

ਮਾਇਆਵਤੀ ਨੇ ਅਖਿਲੇਸ਼ 'ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਚੋਣਾਂ ਦੌਰਾਨ ਅਖਿਲੇਸ਼ ਯਾਦਵ ਨੇ ਮੁਸਲਮਾਨਾਂ ਨੂੰ ਟਿਕਟਾਂ ਨਾ ਦੇਣ ਲਈ ਕਿਹਾ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ