ਭਾਰਤ ਦੀ ਸਭ ਤੋਂ ਤੇਜ "ਵੰਦੇ ਮਾਤਰਮ ਐਕਸਪ੍ਰੈਸ" ਦਾ ਪਹਿਲੀ ਦੋੜ ਵਿਚ ਹੀ ਦੰਮ ਟੁੱਟਿਆ
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਵੱਡੇ ਦਾਅਵਿਆਂ ਨਾਲ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ ਭਾਰਤ ਦੀ ਸਭ ਤੋਂ ਤੇਜ ਗਤੀ ਵਾਲੀ ਰੇਲ "ਵੰਦੇ ਮਾਤਰਮ ਐਕਸਪ੍ਰੈਸ" ਇਕ ਦਿਨ ਬਾਅਦ ਹੀ ਭੱਜਣੋਂ ਜਵਾਬ ਦੇ ਗਈ। ਇਸਦੇ ਇੰਜਣ ਵਿਚ ਕੋਈ ਵੱਡਾ ਨੁਕਸ ਆਉਣ ਦੀ ਖਬਰ ਸਾਹਮਣੇ ਆਈ ਹੈ। ਇਹ ਰੇਲਗੱਡੀ ਦਿੱਲੀ ਤੋਂ 200 ਕਿਲੋਮੀਟਰ ਦੂਰ ਸੀ ਜਦੋਂ ਇਸਦੇ ਇੰਜਣ ਵਿਚ ਕੋਈ ਖਰਾਬੀ ਆ ਗਈ।
ਦੱਸ ਦਈਏ ਕਿ ਇਸ ਰੇਲਗੱਡੀ ਨੇ ਆਪਣੀ ਪਹਿਲੀ ਵਪਾਰਕ ਦੌੜ ਲਾਉਣੀ ਸੀ ਜਿਸ ਲਈ ਇਸਨੂੰ ਵਾਰਾਣਸੀ ਤੋਂ ਦਿੱਲੀ ਲਿਆਂਦਾ ਜਾ ਰਿਹਾ ਸੀ। ਖਰਾਬੀ ਬਾਰੇ ਮਿਲੀ ਜਾਣਕਾਰੀ ਮੁਤਾਬਿਕ ਇਸਦੇ ਆਖਰੀ ਡੱਬੇ ਦੇ ਬ੍ਰੇਕ ਜਾਮ ਹੋ ਗਏ ਤੇ ਕਈ ਡੱਬਿਆਂ ਦੀ ਬਿਜਲੀ ਵੀ ਚਲੇ ਗਈ।
ਗੌਰਤਲਬ ਹੈ ਕਿ ਇਸ ਰੇਲ ਰਾਹੀਂ ਦਿੱਲੀ ਤੋਂ ਵਾਰਾਣਸੀ ਦਾ ਸਫਰ 9 ਘੰਟੇ 45 ਮਿੰਟ ਵਿਚ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਰੇਲ ਗੱਡੀ ਨੂੰ ਭਾਰਤ ਵਿਚ ਬਣਾਇਆ ਗਿਆ ਹੈ ਤੇ ਇਸ ਨੂੰ ਭਾਰਤ ਦੀ ਤਕਨੀਕੀ ਪੱਖ ਤੋਂ ਵੱਡੀ ਪ੍ਰਾਪਤੀ ਵਜੋਂ ਦਰਸਾਇਆ ਜਾ ਰਿਹਾ ਹੈ।
Comments (0)