ਪੰਜਾਬ ਵਿਚ ਧਰਤੀ ਹੇਠਲਾ ਪਾਣੀ ਹਰ ਸਾਲ 0.37 ਮੀਟਰ ਦੀ ਦਰ ਨਾਲ ਥੱਲੇ ਜਾ ਰਿਹਾ

ਪੰਜਾਬ ਵਿਚ ਧਰਤੀ ਹੇਠਲਾ ਪਾਣੀ ਹਰ ਸਾਲ 0.37 ਮੀਟਰ ਦੀ ਦਰ ਨਾਲ ਥੱਲੇ ਜਾ ਰਿਹਾ

ਚੰਡੀਗੜ੍ਹ: ਪੰਜਾਬ ਦਾ ਜਲ ਸੰਕਟ ਦਿਨ ਪ੍ਰਤੀ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਪੰਜਾਬ ਦਾ ਜ਼ਮੀਨੀ ਪਾਣੀ ਬੜੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਇਸ ਗੱਲ ਨੂੰ ਭਾਰਤ ਸਰਕਾਰ ਦੀਆਂ ਰਿਪੋਰਟਾਂ ਨੇ ਵੀ ਤਸਦੀਕ ਕੀਤਾ ਹੈ। ਇਸ ਰਿਪੋਰਟ ਮੁਤਾਬਕ ਪੰਜਾਬ ਦਾ ਜ਼ਮੀਨੀ ਪਾਣੀ ਹਰ ਸਾਲ 0.37 ਮੀਟਰ ਦੀ ਦਰ ਨਾਲ ਥੱਲੇ ਜਾ ਰਿਹਾ ਹੈ। ਇਹ ਅੰਕੜਾ ਬਹੁਤ ਵੱਡਾ ਅਤੇ ਪੰਜਾਬ ਲਈ ਵੱਡੇ ਖਤਰੇ ਦਾ ਸੰਕੇਤ ਹੈ।

ਭਾਰਤ ਦੇ ਕੇਂਦਰੀ ਜ਼ਮੀਨੀ ਜਲ ਬੋਰਡ ਅਤੇ ਪੰਜਾਬ ਦੇ ਜਲ ਸਰੋਤ ਅਤੇ ਵਾਤਾਵਰਣ ਡਾਇਰੈਕਟੋਰੇਟ ਵਲੋਂ ਜਾਰੀ ਰਿਪੋਰਟ "ਪੰਜਾਬ ਦੇ ਜ਼ਮੀਨੀ ਜਲ ਸਰੋਤ" ਵਿਚ ਕਿਹਾ ਗਿਆ ਹੈ ਕਿ ਬੀਤੇ ਛੇ ਸਾਲਾਂ ਦੌਰਾਨ ਪੰਜਾਬ ਦੇ ਜ਼ਮੀਨੀ ਪਾਣੀ ਦੇ ਨਿਘਾਰ ਵਿਚ 16 ਫੀਸਦੀ ਵਾਧਾ ਹੋਇਆ ਹੈ।  ਰਿਪੋਰਟ ਮੁਤਾਬਿਕ 2013 ਵਿਚ ਪੰਜਾਬ ਦੀ ਜ਼ਮੀਨ ਹੇਠੋਂ ਜਿੱਥੇ 149 ਫੀਸਦੀ ਪਾਣੀ ਕੱਢਿਆ ਗਿਆ ਸੀ ਉਹ 2016 ਵਿਚ ਵੱਧ ਕੇ 165 ਫੀਸਦੀ ਹੋ ਗਿਆ। 

ਰਿਪੋਰਟ ਮੁਤਾਬਿਕ ਪੰਜਾਬ ਦੇ ਕੁੱਲ 138 ਬਲੋਕਾਂ ਵਿਚੋਂ 110 ਬਲੋਕ ਕਾਲੀ ਸੂਚੀ ਵਿਚ ਪਾਏ ਜਾ ਚੁੱਕੇ ਹਨ ਜਿੱਥੇ ਜਾ ਪਾਣੀ ਪੀਣ ਯੋਗ ਨਹੀਂ ਰਿਹਾ ਜਾ ਫੇਰ ਖਤਮ ਹੋਣ ਦੀ ਕਗਾਰ 'ਤੇ ਹੈ। ਜਦਕਿ 4 ਬਲਾਕ "ਕ੍ਰਿਟੀਕਲ" ਤੇ 2 ਬਲਾਕ "ਸੈਮੀ ਕ੍ਰਿਟੀਕਲ" ਹਨ।