ਗ਼ਰੀਬੀ ਨਾਲ ਲਤਾੜੇ ਭਾਰਤ-ਪਾਕਿ ਦੀ ਜੰਗ ਕਿਸ ਨਾਲ?

ਗ਼ਰੀਬੀ ਨਾਲ ਲਤਾੜੇ ਭਾਰਤ-ਪਾਕਿ ਦੀ ਜੰਗ ਕਿਸ ਨਾਲ?

ਪੰਜਾਬ ਦੇ ਸਾਹਿਬਾਨ ਪਿੰਡ ਦਾ ਜਸਵੰਤ ਸਿੰਘ ਆਪਣੇ ਪੰਜ ਸਾਲ ਦੇ ਬੇਟੇ ਜਸਕਰਨ ਨੂੰ ਬਾਹਾਂ ਵਿਚ ਭਰ ਕੇ ਨਹਿਰ ਵਿਚ ਕੁੱਦ ਗਿਆ। ਮੌਕੇ ‘ਤੇ ਮੌਜੂਦ ਗਵਾਹਾਂ ਨੇ ਅਜਿਹਾ ਦੱਸਿਆ ਹੈ। ਇਨ•ਾਂ ਜੈ ਕਿਸਾਨਾਂ ਦੇ ਘਰੋਂ ਤੁਹਾਡੇ ਜੈ ਜਵਾਨ ਆਉਂਦੇ ਹਨ ਪਰ 10 ਲੱਖ ਦੇ ਕਰਜ਼ੇ ਹੇਠ ਦੱਬਿਆ ਇਹ ਕਿਸਾਨ ਆਪਣੇ ਪੁੱਤ ਨੂੰ ਛਾਤੀ ਨਾਲ ਲਾਈ ਨਹਿਰ ਵਿਚ ਕੁੱਦ ਗਿਆ। ਲੱਖਾਂ ਕਰੋੜਾਂ ਦਾ ਕਰਜ਼ਾ ਉਦਯੋਗ ਜਗਤ ਦੇ ਲੋਕਾਂ ‘ਤੇ ਹੈ, ਕੀ ਤੁਸੀਂ ਕਦੇ ਸੁਣਿਆ ਹੈ ਕਿ ਇਨ•ਾਂ ਵਿਚੋਂ ਕੋਈ ਆਪਣੇ ਪੁੱਤ ਨੂੰ ਲੈ ਕੇ ਨਹਿਰ ਵਿਚ ਕੁੱਦ ਗਿਆ ਹੋਵੇ।

ਰਵੀਸ਼ ਕੁਮਾਰ

ਸਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਭਾਸ਼ਣ ਦੀ ਤਾਰੀਫ਼ ਕੀਤੀ ਸੀ ਪਰ ਜਲਦੀ ਇਹ ਇਤਿਹਾਸਕ ਭਾਸ਼ਣ ਭੁਲਾ ਦਿੱਤਾ ਗਿਆ। ਸਰਜੀਕਲ ਸਟਰਾਈਕ ਨੂੰ ਲੈ ਕੇ ਦੋਹਾਂ ਪਾਸਿਓਂ ਦੇਸ਼ ਭਗਤੀ ਅਤੇ ਦੇਸ਼ ਭਗਤੀ ਦੇ ਨਾਂ ‘ਤੇ ਸਨਕ ਦੀ ਅਜਿਹੀ ਹਵਾ ਬੰਨ•ੀ ਗਈ ਕਿ ਸਵਾਲ ਕਰਨ ਵਾਲਿਆਂ ਨੂੰ ਸਿੱਧਾ ਗ਼ੱਦਾਰ ਐਲਾਨ ਦਿੱਤਾ ਗਿਆ।
ਕਈ ਥਾਵਾਂ ‘ਤੇ ਸਟਰਾਈਕ ਦੀ ਕਾਮਯਾਬੀ ਦੇ ਸਿਆਸੀ ਤੇਵਰਾਂ ਵਾਲੇ ਪੋਸਟਰ ਲਾਏ ਗਏ ਹਨ। ਇਨ•ਾਂ ਪੋਸਟਰਾਂ ਦੇ ਹਵਾਲੇ ਨਾਲ ਸਟਰਾਈਕ ਦੇ ਸਿਆਸੀ ਇਸਤੇਮਾਲ ‘ਤੇ ਬਹਿਸ ਹੋਣ ਲੱਗੀ ਹੈ। ਸਾਡੇ ਸਹਿਯੋਗੀ ਅਖਿਲੇਸ਼ ਸ਼ਰਮਾ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੋ ਅਧਿਕਾਰਤ ਹਨ, ਉਹੀ ਸਰਜੀਕਲ ਸਟਰਾਈਕ ਮਾਮਲੇ ‘ਤੇ ਬਿਆਨ ਦੇਣ ਅਤੇ ਫਾਲਤੂ ਬਿਆਨਬਾਜ਼ੀ ਨਾ ਹੋਵੇ। ਅਖਿਲੇਸ਼ ਦੀ ਹੀ ਖ਼ਬਰ ਹੈ ਕਿ ਸਰਜੀਕਲ ਸਟਰਾਈਕ ਦੀ ਕਾਮਯਾਬੀ ‘ਤੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਦਾ ਆਗਰਾ ਤੇ ਲਖਨਊ ਵਿਚ ਸਨਮਾਨ ਕੀਤਾ ਜਾਵੇਗਾ। ਫ਼ੈਸਲੇ ਲਈ ਪ੍ਰਧਾਨ ਮੰਤਰੀ ਤੇ ਫ਼ੌਜ ਨੂੰ ਵਧਾਈ ਦਿੱਤੀ ਜਾਵੇਗੀ। ਦੋਹਾਂ ਤਰ•ਾਂ ਦੀਆਂ ਖ਼ਬਰਾਂ ਨਾਲੋ-ਨਾਲ ਆਉਂਦੀਆਂ ਹਨ।
ਪ੍ਰਧਾਨ ਮੰਤਰੀ ਨੇ ਕੇਰਲ ਦੇ ਭਾਸ਼ਣ ਵਿਚ ਪਾਕਿਸਤਾਨ ਦੀ ਜਨਤਾ ਨੂੰ ਵੀ ਗ਼ਰੀਬੀ ਖ਼ਿਲਾਫ਼ ਜੰਗ ਵਿਚ ਅੱਗੇ ਆਉਣ ਦਾ ਸੱਦਾ ਦਿੱਤਾ ਸੀ। ਮੀਡੀਆ ਨੇ ਦੋ-ਚਾਰ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਬਹਿਸ ਪੂਰੇ ਦੇਸ਼ ‘ਤੇ ਥੋਪ ਦਿੱਤੀ। ਇਧਰੋਂ ਕਲਾਕਾਰ ਉਧਰ ਭਜਾਉਣ ਦੀ ਗੱਲ ‘ਤੇ ਹੰਗਾਮਾ ਹੋਣ ਲੱਗਾ ਤੇ ਉਧਰੋਂ ਟੀ.ਵੀ. ਦੇ ਬਕਸੇ ਵਿਚ ਪਾਕਿਸਤਾਨੀ ਫ਼ੌਜੀ ਅਧਿਕਾਰੀ ਬਹਿਸ ਲਈ ਸੱਦੇ ਜਾਂਦੇ ਰਹੇ। ਜ਼ਮਾਨੇ ਤੋਂ ਤੈਅ ਜੈ ਜਵਾਨ-ਜੈਅ ਕਿਸਾਨ ਦੀ ਜੋੜੀ ਵਿਚ ਹੀ ਅਸੀਂ ਕਿਸਾਨ ਤੇ ਫ਼ੌਜ ਨੂੰ ਦੇਖਦੇ ਰਹਿੰਦੇ ਹਾਂ।
ਪੰਜਾਬ ਦੇ ਸਾਹਿਬਾਨ ਪਿੰਡ ਦਾ ਜਸਵੰਤ ਸਿੰਘ ਆਪਣੇ ਪੰਜ ਸਾਲ ਦੇ ਬੇਟੇ ਜਸਕਰਨ ਨੂੰ ਬਾਹਾਂ ਵਿਚ ਭਰ ਕੇ ਨਹਿਰ ਵਿਚ ਕੁੱਦ ਗਿਆ। ਮੌਕੇ ‘ਤੇ ਮੌਜੂਦ ਗਵਾਹਾਂ ਨੇ ਅਜਿਹਾ ਦੱਸਿਆ ਹੈ। ਇਨ•ਾਂ ਜੈ ਕਿਸਾਨਾਂ ਦੇ ਘਰੋਂ ਤੁਹਾਡੇ ਜੈ ਜਵਾਨ ਆਉਂਦੇ ਹਨ ਪਰ 10 ਲੱਖ ਦੇ ਕਰਜ਼ੇ ਹੇਠ ਦੱਬਿਆ ਇਹ ਕਿਸਾਨ ਆਪਣੇ ਪੁੱਤ ਨੂੰ ਛਾਤੀ ਨਾਲ ਲਾਈ ਨਹਿਰ ਵਿਚ ਕੁੱਦ ਗਿਆ। ਲੱਖਾਂ ਕਰੋੜਾਂ ਦਾ ਕਰਜ਼ਾ ਉਦਯੋਗ ਜਗਤ ਦੇ ਲੋਕਾਂ ‘ਤੇ ਹੈ, ਕੀ ਤੁਸੀਂ ਕਦੇ ਸੁਣਿਆ ਹੈ ਕਿ ਇਨ•ਾਂ ਵਿਚੋਂ ਕੋਈ ਆਪਣੇ ਪੁੱਤ ਨੂੰ ਲੈ ਕੇ ਨਹਿਰ ਵਿਚ ਕੁੱਦ ਗਿਆ ਹੋਵੇ। ਉਹ ਭੱਜਦੇ ਵੀ ਹਨ ਤਾਂ ਲੰਡਨ ਚਲੇ ਜਾਂਦੇ ਹਨ। ਜਸਵੰਤ ਦੀ ਇਕ ਧੀ ਹੈ ਜੋ ਸਕੂਲ ਜਾਂਦੀ ਹੈ ਤੇ ਪਤਨੀ ਹੈ। ਡੇਢ ਏਕੜ ਜ਼ਮੀਨ ਹੈ, ਜੈ ਜਵਾਨ ਦਾ ਸਾਥੀ ਜੈ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ। ਟੀ.ਵੀ. ਦੇਸ਼ ਭਗਤੀ ਪੈਦਾ ਕਰਨ ਦੇ ਨਾਂ ‘ਤੇ ਕੁਝ ਲੋਕਾਂ ਨੂੰ ਦੁਸ਼ਮਣ ਬਣਾ ਰਿਹਾ ਹੈ ਤੇ ਕੁਝ ਲੋਕਾਂ ਨੂੰ ਦੇਸ਼ ਭਗਤ। ਇਸ ਨੂੰ ਰੋਕਣਾ ਨਾ ਤਾਂ ਮੇਰੇ ਵੱਸ ਵਿਚਹੈ ਤੇ ਨਾ ਤੁਹਾਡੇ ਵੱਸ ਵਿਚ ਹੈ। ਟੀ.ਵੀ. ਹੁਣ ਪ੍ਰਚਾਰ ਮਸ਼ੀਨ ਹੈ ਤੇ ਤੁਸੀਂ ਇਸ ਦੇ ਚਾਰਾ।
ਅਜਿਹਾ ਨਹੀਂ ਹੈ ਕਿ ਮੀਡੀਆ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਨਹੀਂ ਆਉਂਦੀਆਂ। ਆਉਂਦੀਆਂ ਰਹਿੰਦੀਆਂ ਹਨ। ਪਰ ਜਦੋਂ ਜ਼ਰੂਰਤ ਨਾਲੋਂ ਜ਼ਿਆਦਾ ਟੀ.ਵੀ. ‘ਤੇ ਗੋਲੀ ਬੰਦੂਕ ਚਲਾਉਣ ਦੀ ਪੁਰਾਣੀ ਰਿਕਾਰਡਿੰਗ ਚੱਲਣ ਲੱਗੇ ਤਾਂ ਸਮੱਸਿਆ ਹੈ। ਇਸ ਸਮੱਸਿਆ ਦਾ ਅਹਿਸਾਸ ਉਦੋਂ ਹੋਵੇਗਾ, ਜਦੋਂ ਤੁਸੀਂ ਕਿਸੇ ਸਮੱਸਿਆ ਨਾਲ ਘਿਰੇ ਹੋਵੋਗੇ, ਆਵਾਜ਼ ਮਾਰ ਰਹੇ ਹੋਵੋਗੇ ਕਿ ਮੀਡੀਆ ਆਏਗਾ, ਪਰ ਟੀ.ਵੀ. ਖੋਲ•ੋਗੇ ਤਾਂ ਉਹੀ ਗੋਲੀ ਬੰਦੂਕ ਚਲਾਉਣ ਦੀ ਪੁਰਾਣੀ ਰਿਕਾਰਡਿੰਗ ਚੱਲ ਰਹੀ ਹੋਵੇਗੀ। ਪਿੰਡ ਦੇ ਹੀ ਲੋਕ ਸ਼ਹੀਦ ਹੋ ਰਹੇ ਹਨ, ਪਿੰਡ ਦੇ ਹੀ ਲੋਕ ਖ਼ੁਦਕੁਸ਼ੀ ਕਰ ਰਹੇ ਹਨ। ਸ਼ਹਿਰ ਦੇ ਲੋਕ ਜੰਗ ਦੇ ਨਾਂ ‘ਤੇ ਵੀਡੀਓ ਗੇਮ ਖੇਡ ਰਹੇ ਹਨ। ਖ਼ੈਰ ਪ੍ਰਧਾਨ ਮੰਤਰੀ ਮੋਦੀ ਦੀ ਇਸ ਗੱਲ ਨੂੰ ਬਹਿਸ ਦੇ ਕੇਂਦਰ ਵਿਚ ਕਿਵੇਂ ਲਿਆਂਦਾ ਜਾਵੇ ਕਿ ਗ਼ਰੀਬੀ-ਕੁਪੋਸ਼ਣ ਖ਼ਿਲਾਫ਼ ਜੰਗ ਹੋਵੇ।
ਪਾਕਿਸਤਾਨ ਦੇ ਅਖ਼ਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਇਕ ਖ਼ਬਰ ਹੈ ਕਿ 21 ਜੂਨ 2016 ਦੀ। ਉਦੋਂ ਪਾਕਿਸਤਾਨ ਦੀ ਗ਼ਰੀਬ ਪਰ ਬਹੁਪੱਖੀ ਰਿਪੋਰਟ ਪ੍ਰਕਾਸ਼ਤ ਹੋਈ ਸੀ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ 2004 ਵਿਚ 55 ਫ਼ੀਸਦੀ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਸਨ ਪਰ 2015 ਵਿਚ 29.5 ਫ਼ੀਸਦੀ ਹੀ ਗ਼ਰੀਬ ਰਹਿ ਗਏ। 10 ਵਿਚੋਂ ਚਾਰ ਪਾਕਿਸਤਾਨੀ ਬੇਹੱਦ ਗ਼ਰੀਬੀ ਵਿਚ ਰਹਿੰਦੇ ਹਨ। ਭਾਵ 40 ਫ਼ੀਸਦੀ ਪਾਕਿਸਤਾਨੀ ਗ਼ਰੀਬੀ ਰੇਖਾ ਹੇਠ ਰਹਿੰਦੇ ਹਨ। ਬਲੋਚਿਸਤਾਨ ਵਿਚ ਸਭ ਤੋਂ ਵੱਧ ਲੋਕ ਗ਼ਰੀਬ ਹਨ। ਇਸ ਦਾ ਇਕ ਜ਼ਿਲ•ਾ ਹੈ ਕਿਲਾ ਅਬਦੁੱਲਾ, ਜਿੱਥੇ 97 ਫ਼ੀਸਦੀ ਲੋਕ ਗ਼ਰੀਬ ਹਨ। ਫਾਟਾ ਦੇ ਇਲਾਕੇ ਵਿਚ ਚਾਰ ਵਿਚੋਂ ਤਿੰਨ ਲੋਕ ਗ਼ਰੀਬ ਹਨ। ਸਿੰਧ ਦੀ 43 ਫ਼ੀਸਦੀ ਆਬਾਦੀ ਬੇਹੱਦ ਗ਼ਰੀਬ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਵਿਚ 60.6 ਫ਼ੀਸਦੀ ਆਬਾਦੀ ਕੋਲ ਰਸੋਈ ਗੈਸ ਨਹੀਂ ਹੈ। 48.5 ਫ਼ੀਸਦੀ ਬੱਚੇ ਸਕੂਲ ਦੀ ਸਿੱਖਿਆ ਪੂਰੀ ਨਹੀਂ ਕਰ ਪਾਉਂਦੇ। 38 ਫ਼ੀਸਦੀ ਆਬਾਦੀ ਇਕ ਕਮਰੇ ਦੇ ਮਕਾਨ ਵਿਚ ਰਹਿੰਦੀ ਹੈ।
ਪਾਕਿਸਤਾਨ ਦੀ ਆਬਾਦੀ 18-19 ਕਰੋੜ ਹੈ। ਛੇ ਕਰੋੜ ਲੋਕ ਗ਼ਰੀਬ ਹਨ। ਵਿਸ਼ਵ ਬੈਂਕ ਦੀ ਬਿਲਕੁਲ ਹਾਲ-ਫ਼ਿਲਹਾਲ ਦੀ ਰਿਪੋਰਟ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੋਹਾਂ ਲਈ ਗ਼ਰੀਬੀ ਨੂੰ ਖ਼ਤਮ ਕਰਨਾ ਚੁਣੌਤੀ ਭਰਿਆ ਕੰਮ ਹੈ। ਵਿਸ਼ਵ ਬੈਂਕ ਅਨੁਸਾਰ ਪਾਕਿਸਤਾਨ ਉਨ•ਾਂ ਦੇਸ਼ਾਂ ਵਿਚ ਹੈ, ਜਿੱਥੇ ਗ਼ੀਰਬਾਂ ਦੀ ਆਮਦਨੀ ਕਾਫ਼ੀ ਤੇਜ਼ੀ ਨਾਲ ਵੱਧ ਰਹੀ ਹੈ। ਭਾਰਤ ਉਨ•ਾਂ ਦੇਸ਼ਾਂ ਵਿਚ ਹੈ, ਜਿੱਥੇ ਗ਼ਰੀਬਾਂ ਦੀ ਆਮਦਨੀ ਔਸਤ ਨਾਲੋਂ ਘੱਟ ਰਫ਼ਤਾਰ ‘ਤੇ ਵੱਧ ਰਹੀ ਹੈ। ਜਦਕਿ ਭਾਰਤ ਦੁਨੀਆ ਦੀ ਸਭ ਤੋਂ ਵਧਦੀ ਹੋਈ ਅਰਥ ਵਿਵਸਥਾਵਾਂ ਵਿਚੋਂ ਇਕ ਹੈ। ਇਹ ਸਭ ਵਿਸ਼ਵ ਬੈਂਕ ਦੀ ਰਿਪੋਰਟ ਵਿਚ ਕਿਹਾ ਗਿਆ ਹੈ। ਇਸ ਰਿਪੋਰਟ ਅਨੁਸਾਰ ਕੁਝ ਖੇਤਰਾਂ ਵਿਚ ਭਾਰਤ ਪਾਕਿਸਤਾਨ ਨਾਲੋਂ ਅੱਗੇ ਹੈ ਤਾਂ ਕੁਝ ਵਿਚ ਪਾਕਿਸਤਾਨ ਭਾਰਤ ਨਾਲੋਂ ਅੱਗੇ ਹੈ। ਭਾਰਤ ਵਿਚ 21.9 ਫ਼ੀਸਦੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਪਾਕਿਸਤਾਨ ਦੀ 29.5 ਫ਼ੀਸਦੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ।
ਵਿਸ਼ਵ ਬੈਂਕ ਦਾ ਆਪਣਾ ਪੈਮਾਨਾ ਹੈ, ਭਾਰਤ ਦਾ ਆਪਣਾ ਪੈਮਾਨਾ ਹੈ ਫਿਰ ਵੀ ਗ਼ਰੀਬੀ ਹਕੀਕਤ ਤਾਂ ਹੈ ਹੀ। ਇਕ ਅਜੀਬ ਗੱਲ ਹੈ ਕਿ ਨੇਤਾ ਆਪਣੇ ਆਪ ਨੂੰ ਬਚਾਏ ਰੱਖਣ ਲਈ ਹਮੇਸ਼ਾ ਗ਼ਰੀਬੀ ਦੀ ਗੱਲ ਕਰਦਾ ਹੈ, ਮੀਡੀਆ ਨੇਤਾ ਨੂੰ ਬਚਾਉਣ ਲਈ ਹਮੇਸ਼ਾ ਗ਼ਰੀਬੀ ਦੀ ਗੱਲ ਨਹੀਂ ਕਰਦਾ। ਵਿਸ਼ਵ ਬੈਂਕ ਨੇ ਆਪਣੀ ਰਿਪੋਰਟ ਵਿਚ ਆਸ ਪ੍ਰਗਟਾਈ ਹੈ ਕਿ ਬੰਗਲਾਦੇਸ਼ ਜੇਕਰ ਇਸੇ ਤਰ•ਾਂ ਨਾਲ ਆਰਥਿਕ ਸੁਧਾਰ ਕਰਦਾ ਰਿਹਾ ਤਾਂ 2030 ਤਕ ਗ਼ਰੀਬੀ ਤੋਂ ਮੁਕਤ ਹੋ ਜਾਵੇਗਾ। ਵੈਸੇ ਗ਼ਰੀਬੀ ਤੋਂ ਨਾ ਤਾਂ ਅਮਰੀਕਾ ਮੁਕਤ ਹੈ ਤੇ ਨਾ ਬਰਤਾਨੀਆ।
ਭਾਰਤ ਵਿਚ ਔਸਤਨ ਲੋਕ 68 ਸਾਲ ਤੱਕ ਜਿਉਂਦੇ ਹਨ ਜਦਕਿ ਪਾਕਿਸਤਾਨ ਵਿਚ 66 ਸਾਲ ਤੱਕ। ਸਾਲ 2015 ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਪ੍ਰਤੀ ਇਕ ਹਜ਼ਾਰ ਵਿਚ 37.9 ਨਵ-ਜੰਮੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਪਾਕਿਸਤਾਨ ਵਿਚ 1000 ਵਿਚੋਂ 65.8 ਨਵ-ਜੰਮਿਆਂ ਦੀ ਮੌਤ ਹੋ ਜਾਂਦੀ ਹੈ। ਕੁਪੋਸ਼ਣ ਦੇ ਮਾਮਲੇ ਵਿਚ ਭਾਰਤ ਪਾਕਿਸਤਾਨ ਨਾਲੋਂ ਬਿਹਤਰ ਸਥਿਤੀ ਵਿਚ ਹੈ ਪਰ ਭਾਰਤ ਵਿਚ ਵੀ 15.2 ਫ਼ੀਸਦੀ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ।
ਜੇਕਰ ਤੁਸੀਂ ਕੁੱਲ ਘਰੇਲੂ ਉਤਪਾਦ ਦੇ ਆਧਾਰ ‘ਤੇ ਤੁਲਨਾ ਕਰੋਗੇ ਤਾਂ ਭਾਰਤ ਦਾ ਕੁੱਲ ਘਰੇਲੂ ਉਤਪਾਦ 2.07 ਟ੍ਰਿਲੀਅਨ ਡਾਲਰ ਹੈ ਜਦਕਿ ਪਾਕਿਸਤਾਨ ਦਾ ਕੁੱਲ ਘਰੇਲੂ ਉਤਪਾਦ 270 ਅਰਬ ਹੈ। ਅਸੀਂ ਖ਼ਰਬਾਂ ਵਿਚ ਹਾਂ ਤੇ ਉਹ ਅਰਬਾਂ ਵਿਚ ਹੈ। ਖ਼ਰੀਦ ਸ਼ਕਤੀ ਦੇ ਮਾਮਲੇ ਵਿਚ ਦੋਵੇਂ ਦੇਸ਼ ਨੇੜੇ-ਤੇੜੇ ਹਨ। ਪਾਕਿਸਤਾਨ ਦੀ ਪ੍ਰਤੀ ਵਿਅਕਤੀ ਆਮਦਨ 4450.00 ਅਮਰੀਕੀ ਡਾਲਰ ਹੈ। ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 4735.00 ਅਮਰੀਕੀ ਡਾਲਰ ਹੈ। ਭਾਰਤ ਵਿਚ ਸੌ ਵਿਚੋਂ 74 ਵਿਅਕਤੀਆਂ ਕੋਲ ਮੋਬਾਈਲ ਫੋਨ ਹੈ, ਪਾਕਿਸਤਾਨ ਵਿਚ 73 ਵਿਅਕਤੀਆਂ ਕੋਲ ਹੈ। ਕਿਸ ਆਧਾਰ ‘ਤੇ ਮੋਬਾਈਲ ਫੋਨ ਸੂਚਕਅੰਕ ਬਣਦਾ ਜਾ ਰਿਹਾ ਹੈ, ਮੈਨੂੰ ਨਹੀਂ ਪਤਾ ਪਰ ਜ਼ਿਕਰ ਕਰਨ ਵਿਚ ਕੀ ਹਰਜ਼ ਹੈ। ਭਾਰਤ ਅਤੇ ਪਾਕਿਸਤਾਨ ਜਦੋਂ ਗ਼ਰੀਬੀ ਨਾਲ ਜੰਗ ਕਰਨਗੇ ਤਾਂ ਉਨ•ਾਂ ਨੂੰ ਫ਼ੌਜ ‘ਤੇ ਖ਼ਰਚ ਹੋਣ ਵਾਲੇ ਬੱਜਟ ‘ਤੇ ਵੀ ਗੌਰ ਕਰਨਾ ਪਏਗਾ। ਭਾਰਤ ਕੁੱਲ ਘਰੇਲੂ ਉਤਪਾਦ ਦਾ 2.4 ਫ਼ੀਸਦੀ ਸੁਰੱਖਿਆ ‘ਤੇ ਖ਼ਰਚ ਕਰਦਾ ਹੈ ਤਾਂ ਪਾਕਿਸਤਾਨ ਕੁੱਲ ਘਰੇਲੂ ਉਤਪਾਦ ਦਾ 3.57 ਫ਼ੀਸਦੀ।
ਪਿਛਲੇ ਦਿਨੀਂ ਸਵਰਾਜ ਅਭਿਆਨ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਚ ਕੁਪੋਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਕਾਫ਼ੀ ਸਖ਼ਤ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਹੈ ਕਿ ਤੁਹਾਨੂੰ ਕੀ ਲਗਦਾ ਹੈ ਕਿ ਅਸੀਂ ਇੱਥੇ ਮਜ਼ੇ ਲੈਣ ਲਈ ਬੈਠੇ ਹਾਂ। ਅਦਾਲਤ ਦੀ ਇਹ ਟਿੱਪਣੀ ਦੱਸ ਰਹੀ ਹੈ ਕਿ ਹਤਾਸ਼ਾ ਕਿੰਨੀ ਡੂੰਘੀ ਹੁੰਦੀ ਜਾ ਰਹੀ ਹੈ। ਚੰਗਾ ਹੈ ਕੁਪੋਸ਼ਣ ਦੇ ਸ਼ਿਕਾਰ ਲੋਕ ਟਵਿੱਟਰ ਦੇ ਟਾਈਮ ਲਾਈਨ ‘ਤੇ ਨਹੀਂ ਹਨ ਵਰਨਾ ਰੋਜ਼ ਨਾਕਾਰਾਤਮਕ ਗੱਲਾਂ ਨਾਲ ਮੁਲਕ ਦਾ ਮਿਜਾਜ਼ ਖ਼ਰਾਬ ਹੋ ਰਿਹਾ ਹੁੰਦਾ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਮੀਡੀਆ ਰਿਪੋਰਟ ਦੇਖੀ ਹੈ ਕਿ ਮਹਾਰਾਸ਼ਟਰ ਵਿਚ 500-600 ਬੱਚਿਆਂ ਦੀ ਕੁਪੋਸ਼ਣ ਨਾਲ ਮੌਤ ਹੋਈ ਹੈ। ਤੁਹਾਨੂੰ ਲਗਦਾ ਹੈ ਕਿ ਵੱਡੀ ਜਨਸੰਖਿਆ ਵਾਲੇ ਦੇਸ਼ ਵਿਚ ਕੁਝ ਲੋਕਾਂ ਦੇ ਕੁਪੋਸ਼ਣ ਨਾਲ ਮਰਨ ‘ਤੇ ਕੋਈ ਫ਼ਰਕ ਨਹੀਂ ਪੈਂਦਾ?
ਪਾਕਿਸਤਾਨ ਦੇ ‘ਡਾਨ ਅਖ਼ਬਾਰ’ ਦੀ ਅਕਤੂਬਰ 2015 ਦੀ ਖ਼ਬਰ ਹੈ ਕਿ ਸਿੰਧ ਪ੍ਰਾਂਤ ਦੇ ਜ਼ਿਲ•ੇ ਵਿਚ 143 ਬੱਚੇ ਕੁਪੋਸ਼ਣ ਨਾਲ ਮਰ ਗਏ ਸਨ। ਇਸੇ ਅਖ਼ਬਾਰ ਦੀ ਫਰਵਰੀ 2016 ਦੀ ਇਕ ਖ਼ਬਰ ਅਨੁਸਾਰ ਇਸੇ ਜ਼ਿਲ•ੇ ਵਿਚ ਚਾਰ ਮਹੀਨਿਆਂ ਦੇ ਅੰਦਰ ਅੰਦਰ ਕੁਪੋਸ਼ਣ ਦੇ ਸ਼ਿਕਾਰ 2599 ਬੱਚੇ ਹਸਪਤਾਲਾਂ ਵਿਚ ਦਾਖ਼ਲ ਕੀਤੇ ਗਏ ਹਨ।
ਪਾਕਿਸਤਾਨ ਵਿਚ ਗ਼ਰੀਬਾਂ ਪ੍ਰਤੀ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਅਬਦੁੱਲ ਸੱਤਾ ਈਧੀ ਦਾ ਜਦੋਂ ਦੇਹਾਂਤ ਹੋਇਆ ਉਦੋਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਚ ਉਨ•ਾਂ ਦੇ ਅੰਤਿਮ ਦਰਸ਼ਨ ਲਈ ਹਜ਼ਾਰਾਂ ਲੋਕ ਆਏ। ਜਿਸ ਪਾਕਿਸਤਾਨ ਨੂੰ ਅਸੀਂ ਅੱਤਵਾਦ ਦਾ ਗੜ• ਸਮਝਦੇ ਹਾਂ, ਉਥੇ ਇਕ ਹੀਰੇ ਅਜਿਹਾ ਵੀ ਸੀ, ਜੋ ਗ਼ਰੀਬੀ ਦੇ ਖ਼ਿਲਾਫ਼ ਲੜਦਾ ਹੋਇਆ ਹੀਰੋ ਬਣਿਆ ਸੀ। ਅਲ ਜਜ਼ੀਰਾ ਨੇ ਲਿਖਿਆ ਹੈ ਕਿ ਜੁਲਾਈ ਵਿਚ ਜਦੋਂ ਈਧੀ ਸਾਹਿਬ ਦਾ ਇੰਤਕਾਲ ਹੋਇਆ ਤਾਂ ਉਨ•ਾਂ ਦੇ ਜਨਾਜ਼ੇ ਵਿਚ ਲੱਖ ਤੋਂ ਜ਼ਿਆਦਾ ਲੋਕ ਆਏ। ਉਨ•ਾਂ ਦਾ ਰਾਸ਼ਟਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਫ਼ੌਜ ਨੇ ਵੀ ਸਲਾਮੀ ਦਿੱਤੀ। ਈਧੀ ਸਾਹਿਬ ਗੁਜਰਾਤ ਦੇ ਰਹਿਣ ਵਾਲੇ ਸਨ ਤੇ 1947 ਵਿਚ ਪਾਕਿਸਤਾਨ ਗਏ।
ਜੇਕਰ ਭਾਰਤ ਤੇ ਪਾਕਿਸਤਾਨ ਨੇ ਗ਼ਰੀਬੀ ਨਾਲ ਜੰਗ ਲੜਨੀ ਹੈ ਤਾਂ ਉਸ ਦੀ ਸ਼ਕਲੋ-ਸੂਰਤ ਕੀ ਹੋ ਸਕਦੀ ਹੈ। ਉਸ ਦੇ ਨਾਇਕ ਕੌਣ ਹੋ ਸਕਦੇ ਹਨ। ਦੁਨੀਆ ਭਰ ਵਿਚ ਆਰਥਿਕ ਅੰਤਰ ਵੱਧ ਰਿਹਾ ਹੈ। ਇਕ ਫ਼ੀਸਦੀ ਲੋਕਾਂ ਦੇ ਕਬਜ਼ੇ ਵਿਚ ਅੱਧੀ ਦੁਨੀਆ ਦੇ ਬਰਾਬਰ ਦੀ ਸੰਪਤੀ ਆ ਗਈ ਹੈ। ਗ਼ਰੀਬੀ ਨਾਲ ਅਸਲੀ ਲੜਾਈ ਤਾਂ ਉਨ•ਾਂ ਇਕ ਫ਼ੀਸਦੀ ਅਮੀਰਾਂ ਨਾਲ ਹੋਣੀ ਚਾਹੀਦੀ ਹੈ ਪਰ ਫਿਰ ਵੀ ਜਦੋਂ ਗੱਲ ਹੋ ਗਈ ਹੈ ਤਾਂ ਇਸ ਹੰਗਾਮੇ ਵਿਚ ਕੀ ਖ਼ਤਰਾ ਮੁੱਲ ਲਿਆ ਜਾ ਸਕਦਾ ਹੈ ਕਿ ਭਾਰਤ ਤੇ ਪਾਕਿਸਤਾਨ ਮਿਲ ਕੇ ਗ਼ਰੀਬੀ ਨਾਲ ਜੰਗ ਦਾ ਐਲਾਨ ਕਰ ਦੇਣ।