ਵਾਰੀਅਰ ਸਿੱਖ ਨਾਈਟ

ਵਾਰੀਅਰ ਸਿੱਖ ਨਾਈਟ

warriors-2warriors-4warriors-7
ਲੰਘੇ ਸੋਮਵਾਰ ਕੈਲੀਫੋਰਨੀਆ ਦੇ ਪ੍ਰਸਿੱਧ ਸ਼ਹਿਰ ਬੇ ਏਰੀਆ ਦੀ ਸਿੱਖ ਸੰਗਤ ਅਤੇ ਗੁਰਦੁਆਰਾ ਸਾਹਿਬ ਫਰੀਮਾਂਟ, ਸੈਨਹੋਜੇ ਅਤੇ ਸੈਲਡਫ਼ ਸੰਸਥਾ ਦੇ ਵੱਡਮੁੱਲੇ ਸਹਿਯੋਗ ਸਦਕਾ ਦੁਨੀਆ ਦੀ ਪ੍ਰਸਿੱਧ ਬਾਸਕਟਬਾਲ ਵਾਰੀਅਰ ਦੀ ਟੀਮ ਨਾਲ ”ਵਾਰੀਅਰ ਸਿੱਖ ਨਾਈਟ” ਮਨਾਈ ਗਈ। ਇਸ ਵਿਚ ਸਿੱਖ ਸੰਗਤਾਂ ਨੇ ਬੜੇ ਚਾਅ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਦੂਸਰੀਆਂ ਕੌਮਾਂ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਦਾ ਯਤਨ ਕੀਤਾ। ਅਮਰੀਕਾ ਵਿਚ ਨਵੰਬਰ ਮਹੀਨਾ ਵਿਸ਼ੇਸ਼ ਤੌਰ ‘ਤੇ ਸਿੱਖ ਅਵੇਅਰਨੈਸ ਮਹੀਨੇ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸੇ ਨੂੰ ਹੀ ਮੁੱਖ ਰੱਖਦਿਆਂ ਸਿੱਖ ਸੰਗਤਾਂ ਨੇ ਵਿਸ਼ੇਸ਼ ਤੌਰ ‘ਤੇ ”ਵਾਰੀਅਰ ਸਿੱਖ ਨਾਈਟ” ‘ਚ ਸ਼ਮੂਲੀਅਤ ਕਰਕੇ ਆਪਣੀ ਵੱਖਰੀ ਪਛਾਣ ਨੂੰ ਉਜਾਗਰ ਕੀਤਾ।