ਓਮ ਪ੍ਰਕਾਸ਼ ਚੌਟਾਲਾ ਦੀ ਪੈਰੋਲ ਰੱਦ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਹਾਈ ਕੋਰਟ ਨੇ ਇਨੈਲੋ ਮੁਖੀ ਓ.ਪੀ. ਚੌਟਾਲਾ ਨੂੰ ਮੈਡੀਕਲ ਆਧਾਰ ਉਤੇ ਦਿੱਤੀ ਪੈਰੋਲ ਤੇ ਫਰਲੋ ਰੱਦ ਕਰ ਦਿੱਤੀ। ਉੱਚ ਅਦਾਲਤ ਨੇ ਉਨ੍ਹਾਂ ਨੂੰ ਸਮਰਪਣ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਹੈ ਕਿ ਉਨ੍ਹਾਂ ਬਿਮਾਰੀ ਦਾ ਬਹਾਨਾ ਘੜ ਕੇ ਅਦਾਲਤ ਨੂੰ ਗੁਮਰਾਹ ਕੀਤਾ ਹੈ। ਜਸਟਿਸ ਵਿਪਿਨ ਸੰਘਵੀ ਨੇ ਇਹ ਹਦਾਇਤ ਇਕ ਵਿਅਕਤੀ ਵੱਲੋਂ ਇਹ ਦੋਸ਼ ਲਾਏ ਜਾਣ ਕਿ ਸਾਬਕਾ ਮੁੱਖ ਮੰਤਰੀ ਜਨ ਸਭਾਵਾਂ ਨੂੰ ਸੰਬੋਧਨ ਕਰਕੇ ਮਿਲੀ ਪੈਰੋਲ ਦੀ ਦੁਰਵਰਤੋਂ ਕਰ ਰਹੇ ਹਨ, ‘ਤੇ ਦਿੱਤੀ।
ਇਸ ਦੇ ਨਾਲ ਹੀ ਜੱਜ ਨੇ ਜੇਲ੍ਹ ਅਥਾਰਟੀ ਵੱਲੋਂ ਚੌਟਾਲਾ ਨੂੰ ਦਿੱਤੀ ਤਿੰਨ ਹਫ਼ਤਿਆਂ ਦੀ ਫਰਲੋ ਵੀ ਖਤਮ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਤੇ ਸ਼ਿਕਾਇਤ ਨਾਲ ਲਾਈਆਂ ਫੋਟੋਆਂ ‘ਤੇ ਟਿੱਪਟੀ ਕਰਦਿਆਂ ਅਦਾਲਤ ਨੇ ਕਿਹਾ ਕਿ ਸਮੇਂ ਸਮੇਂ ‘ਤੇ ਜਨਸਭਾਵਾਂ ਨੂੰ ਸੰਬੋਧਨ ਕਰਨਾ ਚੌਟਾਲਾ ਦੀ ਤੰਦਰੁਸਤੀ ਨੂੰ ਦਰਸਾਉਂਦਾ ਹੈ।
Comments (0)