ਯੋਗੀ ਸਰਕਾਰ ਦਾ ਫੁਰਮਾਨ-ਆਜ਼ਾਦੀ ਦਿਹਾੜਾ ਮਨਾਉਣ ਮਦਰੱਸੇ

ਯੋਗੀ ਸਰਕਾਰ ਦਾ ਫੁਰਮਾਨ-ਆਜ਼ਾਦੀ ਦਿਹਾੜਾ ਮਨਾਉਣ ਮਦਰੱਸੇ

ਸਮਾਗਮਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਨ ਦੀ ਵੀ ਹਦਾਇਤ
ਲਖਨਊ/ਬਿਊਰੋ ਨਿਊਜ਼ :
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਰਾਜ ਵਿਚਲੇ ਸਾਰੇ ਮਦਰੱਸਿਆਂ (ਇਸਲਾਮਿਕ ਸਕੂਲਾਂ) ਨੂੰ ਆਜ਼ਾਦੀ ਦਿਹਾੜਾ ਮਨਾਉਣ ਦਾ ਫ਼ੁਰਮਾਨ ਸੁਣਾਉਂਦਿਆਂ, ਇਨ•ਾਂ ਦੀ ਵੀਡੀਓਗ੍ਰਾਫ਼ੀ ਕਰਨ ਲਈ ਵੀ ਕਿਹਾ ਹੈ। ਸਰਕਾਰੀ ਸਰਕੁਲਰ ਮੁਤਾਬਕ 15 ਅਗਸਤ ਨੂੰ ਹੋਣ ਵਾਲੇ ਇਨ•ਾਂ ਸਮਾਗਮਾਂ ਦੌਰਾਨ ਜਿੱਥੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ, ਉਥੇ ਰਾਸ਼ਟਰੀ ਗੀਤ ਗਾਉਣ ਤੋਂ ਇਲਾਵਾ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਰਾਜ ਦੇ ਘੱਟਗਿਣਤੀਆਂ ਦੀ ਭਲਾਈ ਬਾਰੇ ਮੰਤਰੀ ਲਕਸ਼ਮੀ ਨਰਾਇਣ ਚੌਧਰੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲੇਗੀ ਬਲਕਿ ਉਨ•ਾਂ ਨੂੰ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਬਾਰੇ ਵੀ ਪਤਾ ਲੱਗੇਗਾ। ਚੌਧਰੀ ਨੇ ਕਿਹਾ ਕਿ ਜਦੋਂ ਕੌਮੀ ਤਿਓਹਾਰਾਂ ਦੀ ਗੱਲ ਤੁਰਦੀ ਹੈ ਤਾਂ ਪੂਰਾ ਮੁਲਕ ਇਨ•ਾਂ ਨੂੰ ਮਨਾਉਂਦਾ ਹੈ। ਉਨ•ਾਂ ਕਿਹਾ ਕਿ ਮਦਰੱਸਿਆਂ ਨੂੰ ਕੌਮੀ ਤਿਓਹਾਰਾਂ ਵਿੱਚ ਸ਼ਿਰਕਤ ਕਰਨ ਤੋਂ ਖੁਦ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ। ਯਾਦ ਰਹੇ ਕਿ ਯੂਪੀ ਵਿੱਚ ਇਸ ਵੇਲੇ 8 ਹਜ਼ਾਰ ਦੇ ਕਰੀਬ ਮਦਰੱਸੇ ਹਨ, ਜੋ ਸਰਕਾਰੀ ਅਦਾਰੇ ਯੂਪੀ ਮਦਰੱਸਾ ਸ਼ਿਕਸ਼ਾ ਪ੍ਰੀਸ਼ਦ ਵੱਲੋਂ ਮਾਨਤਾ ਪ੍ਰਾਪਤ ਹਨ। ਚੌਧਰੀ ਨੇ ਕਿਹਾ ਆਜ਼ਾਦੀ ਦਿਹਾੜੇ ਮੌਕੇ ਮਦਰੱਸਿਆਂ ਵਿੱਚ ਹੋਣ ਵਾਲੇ ਸਮਾਗਮਾਂ ਦੀ ਵੀਡੀਓਗ੍ਰਾਫ਼ੀ ਤੇ ਫ਼ੋਟੋਗ੍ਰਾਫ਼ੀ ਦੋਵੇਂ ਕੀਤੇ ਜਾਣਗੇ ਤਾਂ ਕਿ ਚੰਗੇ ਪ੍ਰੋਗਰਾਮਾਂ ਨੂੰ  ਹੱਲਾਸ਼ੇਰੀ ਦੇ ਕੇ ਇਨ•ਾਂ ਨੂੰ ਭਵਿੱਖ ਵਿਚ ਮੁੜ ਦੁਹਰਾਇਆ ਜਾ ਸਕੇ। ਮਦਰੱਸਿਆਂ ਲਈ ਜਾਰੀ ਹੁਕਮਾਂ ਦੀ ਲੋੜ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ, ‘ਮਦਰੱਸੇ ਸਰਕਾਰ ਕੋਲੋਂ ਫ਼ੰਡ ਲੈਂਦੇ ਹਨ, ਲਿਹਾਜ਼ਾ ਉਨ•ਾਂ ਨੂੰ ਆਜ਼ਾਦੀ ਦਿਹਾੜੇ ਸਮੇਤ ਹੋਰ ਕੌਮੀ ਤਿਓਹਾਰ ਮਨਾਉਣੇ ਚਾਹੀਦੇ ਹਨ।’ ਆਪਣੇ ਸਿਆਸੀ ਵਿਰੋਧੀਆਂ ‘ਤੇ ਚੁਟਕੀ ਲੈਂਦਿਆਂ ਮੰਤਰੀ ਨੇ ਕਿਹਾ, ‘ਜਿਹੜੇ ਲੋਕਾਂ ਨੂੰ ਸਰਕਾਰ ਦੀ ਨੀਅਤ ਵਿੱਚ ਖੋਟ ਨਜ਼ਰ ਆਉਂਦਾ ਹੈ ਤੇ ਜਿਹੜੇ ਉਸ ‘ਤੇ ਤੁਹਮਤਾਂ ਲਾਉਂਦੇ ਹਨ, ਮੈਨੂੰ ਉਨ•ਾਂ ਦੇ ਭਾਰਤੀ ਹੋਣ ‘ਤੇ ਸ਼ੱਕ ਹੈ।’