ਅਮਰੀਕਾ ਦੇ ਓਹੀਓ ਰਾਜ ਵਿਚ ਹੋਈ ਗੋਲੀਬਾਰੀ ਵਿੱਚ 3 ਔਰਤਾਂ ਸਮੇਤ 4 ਜ਼ਖਮੀ
ਸ਼ੱਕੀ ਹਮਲਾਵਰ ਦੀ ਖੁਦ ਵੱਲੋਂ ਮਾਰੀ ਗੋਲੀ ਨਾਲ ਹੋਈ ਮੌਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਓਹੀਓ ਰਾਜ ਵਿਚ ਡੇਅਟਨ ਨੇੜੇ ਇਕ ਵਾਲਮਾਰਟ ਸਟੋਰ ਵਿਚ ਇਕ ਸ਼ੂੱਟਰ ਵੱਲੋਂ ਗੋਲੀਬਾਰੀ ਕਰਕੇ 4 ਵਿਅਕਤੀਆਂ ਨੂੰ ਜ਼ਖਮੀ ਕਰ ਦੇਣ ਤੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਲੈਣ ਦੀ ਖਬਰ ਹੈ ਜਿਸ ਕਾਰਨ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਬੀਵਰਕਰੀਕ ਪੁਲਿਸ ਵਿਭਾਗ ਦੇ ਕਾਰਜਕਾਰੀ ਮੁੱਖੀ ਕੈਪਟਨ ਚਾਡ ਲਿੰਡਸੇ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਦੋਸ਼ੀ ਦੀ ਪਛਾਣ ਬੈਂਜਾਮਿਨ ਚਾਰਲਸ ਜੋਨਸ (20) ਵਜੋਂ ਹੋਈ ਹੈ ਜੋ ਡੇਅਟਨ ਦਾ ਹੀ ਰਹਿਣ ਵਾਲਾ ਸੀ। ਪੁਲਿਸ ਮੁੱਖੀ ਅਨੁਸਾਰ ਜੋਨਸ ਨੇ ਡੇਅਟਨ ਤੋਂ ਤਕਰੀਬਨ 10 ਮੀਲ ਦੂਰ ਬੀਵਰਕਰੀਕ ਦੇ ਇਕ ਸਟੋਰ ਵਿਚ ਦਾਖਲ ਹੋ ਕੇ ਗੋਲੀਆਂ ਚਲਾ ਕੇ 4 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਤੇ ਇਸ ਉਪਰੰਤ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਵਿਚ ਮੌਕੇ 'ਤੇ ਪੁੱਜੇ ਕਿਸੇ ਵੀ ਪੁਲਿਸ ਅਫਸਰ ਨੇ ਗੋਲੀ ਨਹੀਂ ਚਲਾਈ। ਜ਼ਖਮੀਆਂ ਵਿਚ 3 ਔਰਤਾਂ ਤੇ 1 ਵਿਅਕਤੀ ਸ਼ਾਮਿਲ ਹੈ ਜਿਨਾਂ ਵਿਚੋਂ ਇਕ ਦੀ ਹਾਲਤ ਨਾਜ਼ਕ ਹੈ।
Comments (0)