ਅਮਰੀਕਾ ਦੇ ਮਿਸੋਰੀ ਰਾਜ ਦੇ ਸ਼ਹਿਰ ਕਨਸਾਸ ਵਿਚ ਕਾਰਬਨ ਮੋਨੋਆਕਸਾਈਡ ਗੈਸ ਚੜਣ ਨਾਲ 3 ਮੌਤਾਂ 1 ਦੀ ਹਾਲਤ ਗੰਭੀਰ

ਅਮਰੀਕਾ ਦੇ ਮਿਸੋਰੀ ਰਾਜ ਦੇ ਸ਼ਹਿਰ ਕਨਸਾਸ ਵਿਚ ਕਾਰਬਨ ਮੋਨੋਆਕਸਾਈਡ ਗੈਸ ਚੜਣ ਨਾਲ 3 ਮੌਤਾਂ 1 ਦੀ ਹਾਲਤ ਗੰਭੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸੋਰੀ ਰਾਜ ਦੇ ਕਨਸਾਸ ਸ਼ਹਿਰ ਵਿਚ ਸੁੱਤੇ ਪਿਆਂ ਸ਼ੱਕੀ ਕਾਰਬਨ ਮੋਨੋਆਕਸਾਈਡ ਗੈਸ ਚੜਣ ਨਾਲ 3 ਵਿਅਕਤੀਆਂ ਦੀ ਮੌਤ ਹੋਣ ਤੇ ਇਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਦੀ ਖਬਰ ਹੈ। ਕਨਸਾਸ ਸ਼ਹਿਰ ਦੇ ਅੱਗ  ਬੁਝਾਊ ਵਿਭਾਗ ਦੇ ਬੁਲਾਰੇ ਮਾਈਕਲ ਹੋਪਕਿਨਸ ਅਨੁਸਾਰ ਹਾਲਾਂ ਕਿ ਘਟਨਾ ਜਾਂਚ ਅਧੀਨ ਹੈ ਪਰੰਤੂ ਲੱਗਦਾ ਹੈ ਕਿ ਅੰਦਰ ਠੰਡ ਤੋਂ ੂਬਚਣ ਲਈ ਹੀਟਰ ਦੀ ਵਰਤੋਂ ਕਾਰਨ ਇਹ ਘਟਨਾ ਵਾਪਰੀ ਹੈ। ਹੋਪਕਿਨਸ ਨੇ ਕਿਹਾ ਕਿ ਸਵੇਰੇ 6.50 ਵਜੇ ਸੂਚਨਾ ਮਿਲਣ 'ਤੇ ਅਮਲਾ ਮੌਕੇ ਉਪਰ ਪੁੱਜਾ ਤਾਂ 3 ਹਿਸਪੈਨਿਕ ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲੇ ਜਿਨਾਂ ਦੀ ਉਮਰ 20 ਤੋਂ 40 ਸਾਲ ਦੇ ਦਰਮਿਆਨ ਹੈ। ਸੈਂਟਰ ਫਾਰ ਦੀ ਡਸੀਜ਼ ਕੰਟਰੋਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕਾਰਬਨ ਮੋਨੋਆਕਸਾਈਡ ਸੁੱਤੇ ਪਏ ਲੋਕਾਂ ਖਾਸ ਕਰਕੇ ਸ਼ਰਾਬ ਪੀ ਕੇ ਸਾਉਣ ਵਾਲਿਆਂ ਲਈ ਘਾਤਕ ਸਾਬਤ ਹੁੰਦੀ ਹੈ।