ਕੈਲੀਫੋਰਨੀਆ ਦੇ ਲਾਅ ਕਲਰਕ ਨੇ ਸਭ ਤੋਂ ਛੋਟੀ ਉਮਰ ਵਿੱਚ ਮੁਸ਼ਕਿਲ ਬਾਰ ਇਮਤਿਹਾਨ ਪਾਸ ਕਰਕੇ ਰਚਿਆ ਇਤਿਹਾਸ

ਕੈਲੀਫੋਰਨੀਆ ਦੇ ਲਾਅ ਕਲਰਕ ਨੇ ਸਭ ਤੋਂ ਛੋਟੀ ਉਮਰ ਵਿੱਚ ਮੁਸ਼ਕਿਲ ਬਾਰ ਇਮਤਿਹਾਨ ਪਾਸ ਕਰਕੇ ਰਚਿਆ ਇਤਿਹਾਸ
ਕੈਪਸ਼ਨ ਪੀਟਰ ਪਾਰਕ ਵਕੀਲ ਵਜੋਂ ਸਹੁੰ ਚੁੱਕਦਾ ਹੋਇਆ

* ਵਕੀਲ ਵਜੋਂ ਚੁੱਕੀ ਸਹੁੰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਇਕ 17 ਸਾਲਾ ਲਾਅ ਕਲਰਕ ਨੇ ਰਾਜ ਦਾ ਬਹੁਤ ਹੀ ਮੁਸ਼ਕਿਲ ਬਾਰ ਇਮਤਿਹਾਨ ਪਾਸ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਸਾਲ ਅਗਸਤ ਵਿਚ ਟੁਲੇਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਨਾਲ ਲਾਅ ਕਲਰਕ ਬਣਿਆ ਸੀ। ਬੀਤੇ ਦਿਨ ਪੀਟਰ ਪਾਰਕ ਨੂੰ ਵਕੀਲ ਵਜੋਂ ਸੇਵਾਵਾਂ ਨਿਭਾਉਣ ਦੀ ਸਹੁੰ ਚੁਕਾਈ ਗਈ ਜਿਸ ਨੇ ਪਹਿਲੀ ਕੋਸ਼ਿਸ਼ ਵਿਚ ਹੀ ਬਾਰ ਇਮਤਿਹਾਨ ਪਾਸ ਕਰਨ ਵਿੱਚ ਸਫਲਤਾ ਹਾਸਲ ਕੀਤੀ  ਹੈ। ਉਸ ਨੇ 13 ਸਾਲ ਦੀ ਉਮਰ ਵਿਚ ਆਪਣਾ ਲੀਗਲ ਕਰੀਅਰ ਸ਼ੁਰੂ ਕੀਤਾ ਸੀ। ਪਾਰਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੈ ਨੈਤਿਕ ਜਿੰਮੇਵਾਰੀਆਂ ਨਿਭਾਉਣ ਲਈ ਵਕੀਲ ਬਣਨਾ ਚਹੁੰਦਾ ਸੀ ਤਾਂ ਜੋ ਸਮਾਜ ਵਿਚ ਆਜ਼ਾਦੀ, ਬਰਾਬਰਤਾ ਤੇ ਨਿਆਂ ਨੂੰ ਕਾਇਮ ਰਖ ਸਕਾਂ।