ਕੋਹਿਨੂਰ ਹੀਰੇ ਦੀ ਨਿਲਾਮੀ ‘ਤੇ ਰੋਕ ਨਹੀਂ ਲਾ ਸਕਦੇ : ਸੁਪਰੀਮ ਕੋਰਟ

ਕੋਹਿਨੂਰ ਹੀਰੇ ਦੀ ਨਿਲਾਮੀ ‘ਤੇ ਰੋਕ ਨਹੀਂ ਲਾ ਸਕਦੇ : ਸੁਪਰੀਮ ਕੋਰਟ

ਨਵੀਂ ਦਿੱਲੀ/ਬਿਊਰੋ ਨਿਊਜ਼ :
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਬਰਤਾਨੀਆ ਤੋਂ ਕੋਹਿਨੂਰ ਵਾਪਸ ਲਿਆਉਣ ਜਾਂ ਉਥੇ ਇਸ ਹੀਰੇ ਦੀ ਨਿਲਾਮੀ ‘ਤੇ ਰੋਕ ਨਹੀਂ ਲਾ ਸਕਦੀ। ਚੀਫ ਜਸਟਿਸ ਜੇ.ਐੱਸ. ਖੇਹਰ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਵਿਦੇਸ਼ੀ ਸਰਕਾਰ ਨੂੰ ਕਿਸੇ ਜਾਇਦਾਦ ਨੂੰ ਨਿਲਾਮ ਕਰਨ ਤੋਂ ਨਹੀਂ ਰੋਕ ਸਕਦੇ। ਬੈਂਚ ਨੇ ਕੋਹਿਨੂਰ ਨੂੰ ਭਾਰਤ ਲਿਆਉਣ ਦੀ ਮੰਗ  ਵਾਲੀ ਪਟੀਸ਼ਨ ‘ਤੇ ਸੁਣਵਾਈ ਬੰਦ ਕਰ ਦਿੱਤੀ। ਬੈਂਚ ਨੇ ਸਪੱਸ਼ਟ ਕੀਤਾ ਕਿ ਦੂਜੇ ਮੁਲਕ ਵਿੱਚ ਪਈ ਕਿਸੇ ਚੀਜ਼ ਬਾਰੇ ਹੁਕਮ ਨਹੀਂ ਦਿੱਤੇ ਜਾ ਸਕਦੇ। ਇਸ ਲਈ ਹੀਰੇ ਨੂੰ ਵਾਪਸ ਭਾਰਤ ਲਿਆਉਣ ਲਈ ਹੋਰ ਰਾਹ ਤਲਾਸ਼ੇ ਜਾਣ ਤੇ ਸਰਕਾਰ ਦੂਤਾਵਾਸ ਪੱਧਰ ‘ਤੇ ਯੂ.ਕੇ. ਸਰਕਾਰ ਨਾਲ ਗੱਲਬਾਤ ਬਾਰੇ ਸੋਚੇ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਭਾਰਤ ਸਰਕਾਰ ਨੂੰ ਕੋਹਿਨੂਰ ਵਾਪਸ ਲਿਆਉਣ ਦਾ ਹੁਕਮ ਦਿੱਤਾ ਜਾਵੇ।