ਜਸਟਿਸ ਜਗਦੀਸ਼ ਸਿੰਘ ਖੈਹਰ ਹੋਣਗੇ ਅਗਲੇ ਚੀਫ ਜਸਟਿਸ

ਜਸਟਿਸ ਜਗਦੀਸ਼ ਸਿੰਘ ਖੈਹਰ ਹੋਣਗੇ ਅਗਲੇ ਚੀਫ ਜਸਟਿਸ

ਨਵੀਂ ਦਿੱਲੀ/ਬਿਊਰੋ ਨਿਊਜ਼ :
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਸਟਿਸ ਜਗਦੀਸ਼ ਸਿੰਘ ਖੈਹਰ ਦੇ ਨਾਂ ਨੂੰ ਮੁਲਕ ਦੇ ਅਗਲੇ ਚੀਫ ਜਸਟਿਸ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ। ਜੱਜਾਂ ਦੀ ਨਿਯੁਕਤੀ ਬਾਰੇ ਵਿਵਾਦਤ ਕੌਮੀ ਜੁਡੀਸ਼ਲ ਨਿਯੁਕਤੀ ਕਮਿਸ਼ਨ (ਐਨਜੇਏਸੀ) ਐਕਟ ਨੂੰ ਰੱਦ ਕਰਨ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਵਿੱਚ ਸ਼ਾਮਲ ਜਸਟਿਸ ਖੈਹਰ ਮੁਲਕ ਦੇ 44ਵੇਂ ਚੀਫ ਜਸਟਿਸ ਹੋਣਗੇ ਤੇ ਉਹ 4 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਜਸਟਿਸ ਖੈਹਰ ਦਾ ਚੀਫ਼ ਜਸਟਿਸ ਵਜੋਂ ਕਾਰਜਕਾਲ ਸੱਤ ਮਹੀਨੇ ਤੋਂ ਥੋੜ੍ਹਾ ਵੱਧ ਰਹੇਗਾ ਤੇ ਉਹ 27 ਅਗਸਤ ਨੂੰ ਸੇਵਾ ਮੁਕਤ ਹੋਣਗੇ।