ਪੰਥ ਰਤਨ ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਹੋਵੇਗੀ ਸਨੌਰ ਤੋਂ ‘ਆਪ’ ਦੀ ਉਮੀਦਵਾਰ

ਪੰਥ ਰਤਨ ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਹੋਵੇਗੀ ਸਨੌਰ ਤੋਂ ‘ਆਪ’ ਦੀ ਉਮੀਦਵਾਰ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਨੇ ਪੰਜਵੀਂ ਸੂਚੀ ਰਾਹੀਂ 12 ਹੋਰ ਉਮੀਦਵਾਰ ਐਲਾਨ ਦਿੱਤੇ ਹਨ। ਐਲਾਨੇ ਉਮੀਦਵਾਰਾਂ ਵਿੱਚ ਮਰਹੂਮ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕੁਲਦੀਪ ਕੌਰ ਟੌਹੜਾ ਨੂੰ ਹਲਕਾ ਸਨੌਰ ਤੋਂ ਟਿਕਟ ਦਿੱਤੀ ਗਈ ਹੈ।
ਬਾਕੀ ਉਮੀਦਵਾਰਾਂ ਵਿੱਚ ਡਾਕਟਰ ਸੰਜੀਵ ਸ਼ਰਮਾ ਨੂੰ ਜਲੰਧਰ ਕੇਂਦਰੀ, ਕੈਪਟਨ ਬਿਕਰਮਜੀਤ ਸਿੰਘ ਪਹੁਵਿੰਡੀਆ ਨੂੰ ਖੇਮਕਰਨ, ਰਾਜ ਕੁਮਾਰ ਮਹਾਜਨ ਨੂੰ ਪਠਾਨਕੋਟ, ਬਲਵਿੰਦਰ ਸਿੰਘ ਸਹੋਤਾ ਨੂੰ ਅੰਮ੍ਰਿਤਸਰ ਪੱਛਮੀ, ਨਰਿੰਦਰ ਸਿੰਘ ਸੰਧਾ ਨੂੰ ਫਿਰੋਜ਼ਪੁਰ ਸਿਟੀ, ਮਲਕੀਅਤ ਸਿੰਘ ਥਿੰਦ ਨੂੰ ਗੁਰੂਹਰਸਹਾਏ, ਕੰਵਲਪ੍ਰੀਤ ਸਿੰਘ ਕਾਕੀ ਨੂੰ ਕਾਦੀਆਂ, ਭੁਪਿੰਦਰ ਸਿੰਘ ਬਿੱਟੂ ਨੂੰ ਖਡੂਰ ਸਾਹਿਬ, ਗਿਰੀਰਾਜ ਰਜੌੜਾ ਨੂੰ ਬੱਲੂਆਣਾ, ਕੈਪਟਨ ਗੁਰਬਿੰਦਰ ਸਿੰਘ ਕੰਗ ਨੂੰ ਬਾਘਾ ਪੁਰਾਣਾ ਤੇ ਹਰਭਜਨ ਸਿੰਘ ਨੂੰ ਜੰਡਿਆਲਾ ਹਲਕਿਆਂ ਤੋਂ ਟਿਕਟ ਦਿੱਤੀ ਹੈ। ਇਨ੍ਹਾਂ ਵਿਚੋਂ ਸ੍ਰੀ ਪਹੁਵਿੰਡੀਆ ਪਾਰਟੀ ਦੇ ਸਾਬਕਾ ਫ਼ੌਜੀਆਂ ਦੇ ਵਿੰਗ ਦੇ ਸਾਬਕਾ ਕਨਵੀਨਰ ਸਨ ਅਤੇ ਸ੍ਰੀ ਕੰਗ ਕਿਸਾਨ ਤੇ ਮਜ਼ਦੂਰ ਸੈੱਲ ਦੇ ਪ੍ਰਧਾਨ ਹਨ। ਪਾਰਟੀ ਵੱਲੋਂ ‘ਆਪ’ ਨੇ 12 ਹੋਰ ਉਮੀਦਵਾਰ ਐਲਾਨੇ ਨੌਜਵਾਨਾਂ ਨੂੰ ਟਿਕਟਾਂ ਦੇਣ ਦੇ  ਦਾਅਵਿਆਂ ਦੇ ਉਲਟ ਇਸ ਸੂਚੀ ਵਿੱਚ ਦੋ ਨੂੰ ਛੱਡ ਕੇ ਬਾਕੀ ਸਾਰੇ 40 ਸਾਲ ਦੀ ਉਮਰ ਤੋਂ ਵੱਧ ਦੇ ਉਮੀਦਵਾਰ ਹਨ। ਇਨ੍ਹਾਂ ਵਿਚੋਂ 3 ਉਮੀਦਵਾਰ 50 ਸਾਲਾਂ ਅਤੇ 3 ਉਮੀਦਵਾਰ 60 ਸਾਲ ਤੋਂ ਵੱਧ ਉਮਰ ਦੇ ਹਨ। ਇਸ ਸੂਚੀ ਵਿੱਚ ਸਿਰਫ਼ ਇੱਕ ਮਹਿਲਾ ਉਮੀਦਵਾਰ ਹੈ। ਹੁਣ ‘ਆਪ’ ਵੱਲੋਂ ਸਿਰਫ਼ 26 ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਰਹਿ ਗਿਆ ਹੈ।