ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਸਮਾਗਮ ਸਫਲਤਾ ਨਾਲ ਸੰਪੂਰਨ

ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਸਮਾਗਮ ਸਫਲਤਾ ਨਾਲ ਸੰਪੂਰਨ

ਫਰੀਮਾਂਟ/ਬਿਊਰੋ ਨਿਊਜ਼ :
ਪਿਛਲੇ ਕਈ ਸਾਲਾਂ ਤੋਂ ਫਰੀਦਕੋਟ ਤੇ ਆਸ-ਪਾਸ ਇਲਾਕੇ ਦੀਆਂ ਸੰਗਤਾਂ ਫਰੀਮੌਂਟ ਗੁਰੂ ਘਰ ਵਿਖੇ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਧੂਮ-ਧਾਮ ਨਾਲ ਮਨਾਉਦੀਆਂ ਆ ਰਹੀਆਂ ਹਨ। ਇਸ ਸਾਲ ਵੀ ਉਸੇ ਉਤਸ਼ਾਹ ਨਾਲ 21 ਸਤੰਬਰ, ਦਿਨ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ ਭੋਗ 23 ਸਤੰਬਰ, ਦਿਨ ਐਤਵਾਰ ਨੂੰ ਪਾਏ ਗਏ। ਇਸ ਉਪਰੰਤ ਢਾਡੀ ਰਾਗੀ ਸਿੰਘਾਂ ਨੇ ਬਾਬਾ ਫ਼ਰੀਦ ਜੀ ਦੀ ਬਾਣੀ ਅਤੇ ਜੀਵਨ ਸਬੰਧੀ ਵਿਚਾਰਾਂ ਕੀਤੀਆਂ। ਇਸ ਮੌਕੇ ਬਾਬਾ ਫ਼ਰੀਦ ਜੀ ਦੇ ਸ਼ਬਦ ਗਾਇਨ ਕੀਤੇ ਗਏ।ਪ੍ਰਬੰਧਕਾਂ ਤੇ ਗੁਰਦੁਆਰਾ ਕਮੇਟੀ ਦੇ ਉਚੇਚੇ ਸੱਦੇ ‘ਤੇ ਭਾਈ ਨਾਇਬ ਸਿੰਘ ਨਿਮਾਣਾ ਹਜ਼ੂਰੀ ਰਾਗੀ ਟਿੱਲਾ ਬਾਬਾ ਸ਼ੇਖ ਫਰੀਦ ਰਿਵਰ ਸਾਈਡ ਦਾ ਜਥਾ ਉਚੇਚੇ ਤੌਰ ‘ਤੇ ਤਸ਼ਰੀਫ ਲਿਆਏ। ਹਰ ਵਾਰ ਦੀ ਤਰ੍ਹਾਂ ਸੰਗਤਾਂ ਦਾ ਉਤਸ਼ਾਹ ਤੇ ਹਾਜ਼ਰੀ ਭਰਪੂਰ ਰਹੀ। ਨਿਮਾਣਾ ਸਾਹਿਬ ਦੇ ਜਥੇ ਨੇ ਸ਼ੁੱਕਰਵਾਰ ਵਾਲੇ ਦਿਨ ਰੇਡੀਓ ਹੋਸਟ ਐਸਪੀ ਸਿੰਘ ਕੋਲ ‘ਰੇਡੀਓ ਪੰਜਾਬ’ ਦੇ ਸਟੂਡਿਓ ਪਹੁੰਚ ਕੇ ਸੰਗਤਾਂ ਨੂੰ ਸ਼ਿਰਕਤ ਕਰਨ ਦਾ ਸੱਦਾ ਵੀ ਦਿੱਤਾ।
ਇਹਨਾਂ ਸਮਾਗਮਾਂ ਦੀ ਵਿਲੱਖਣਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇੰਡੀਆ ਤੋਂ ਆਪਣੇ ਬੱਚੇ ਬੱਚੀਆਂ ਨਾਲ ਵਿਜ਼ਿਟ ਕਰਨ ਆਏ ਇਲਾਕਾ ਨਿਵਾਸੀ ਵੀ ਦੂਰੋਂ-ਨੇੜਿਉਂ ਸ਼ਿਰਕਤ ਕਰਨ ਪਹੁੰਚੇ। ਬਾਬਾ ਫ਼ਰੀਦ ਆਗਮਨ ਪੁਰਬ ਸੁਸਾਇਟੀ ਵੱਲੋਂ ਸਮੂਹ ਸੰਗਤ ਦਾ ਸਹਿਯੋਗ ਤੇ ਇਸ ਦੀ ਕਾਮਯਾਬੀ ਲਈ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਸਾਰੇ ਹੀ ਵਲੰਟੀਅਰ ਤੇ ਪ੍ਰਬੰਧਕ ਇਹ ਸਮਾਗਮ ਸਫਲਤਾ ਨਾਲ ਕਰਵਾਉਣ ਲਈ ਵਧਾਈ ਦੇ ਪਾਤਰ ਹਨ। ਅਗਲੇ ਸਾਲ ਇਹਨਾਂ ਹੀ ਤਰੀਕਾਂ ਵਿਚ ਫਿਰ ਮਿਲਣ ਦੇ ਵਾਅਦੇ ਨਾਲ ਇਹ ਸਮਾਗਮ ਗੂੜ੍ਹੀ ਛਾਪ ਛੱਡਦਾ ਸੰਪੂਰਨ ਹੋਇਆ।ਸੁਸਾਇਟੀ ਦੇ ਮੈਂਬਰਾਂ ਤੇ ਵਲੰਟੀਅਰਜ਼ ਨੂੰ ਸੁਝਾਅ ਦੇਣ ਲਈ ਵੈਬ ਸਈਟ ਬਾਬਾ ਫ਼ਰੀਦ ਡੌਟ ਨੈਟ ਉਤੇ ਜਾਇਆ ਜਾ ਸਕਦਾ ਹੈ।ਇਸ ਸਾਲ ਹੋਏ ਅਤੇ ਆਉਣ ਵਾਲੇ ਸਮਾਗਮਾਂ ਅਤੇ ਗਤੀਵਿਧੀਅਆਂ ਦੀ ਸਾਰੀ ਜਾਣਕਾਰੀ ਉਕਤ ਵੈਬ ਸਾਈਟ ਤੋਂ ਲਈ ਜਾ ਸਕਦੀ ਹੈ।