ਸੁਪਰੀਮ ਕੋਰਟ ਦੇ ਜੱਜ ਬਰੈਟ ਕੈਵਾਨੌਗ ਖਿਲਾਫ ਜਿਨਸੀ ਸੋਸ਼ਣ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ

ਸੁਪਰੀਮ ਕੋਰਟ ਦੇ ਜੱਜ ਬਰੈਟ ਕੈਵਾਨੌਗ ਖਿਲਾਫ ਜਿਨਸੀ ਸੋਸ਼ਣ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ

ਵਾਸ਼ਿੰਗਟਨ/ਬਿਊਰੋ ਨਿਊਜ਼ :
ਪਹਿਲਾਂ ਹੀ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕੀ ਸੁਪਰੀਮ ਕੋਰਟ ਲਈ ਨਾਮਜ਼ਦ ਜੱਜ ਬਰੈੱਟ ਕੈਵਾਨੌਗ ਕੈਵਾਨੌਗ ‘ਤੇ ਇਕ ਹੋਰ ਮਹਿਲਾ ਨੇ ਜਿਨਸੀ ਬਦਸਲੂਕੀ ਦੇ ਦੋਸ਼ ਲਾਏ ਹਨ। ਇਸ ਮਾਮਲੇ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੁਪਰੀਮ ਕੋਰਟ ਲਈ ਨਾਮਜ਼ਦ ਕੀਤੇ ਬਰੈੱਟ ਕੈਵਾਨੌਗ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਇਸ ਦੌਰਾਨ ਮੀਡੀਆ ਵਿਚ ਖਬਰ ਨਸ਼ਰ ਹੋ ਰਹੀ ਹੈ ਕਿ ਕੈਵਾਨੌਗ ਨੇ ਇਨ੍ਹਾਂ ਤਮਾਮ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਧਰ ਵ੍ਹਾਈਟ ਹਾਊਸ ਨੇ ਵੀ ਜਸਟਿਸ ਕੈਵਾਨੌਗ ‘ਤੇ ਲੱਗੇ ਤਾਜ਼ਾ ਦੋਸ਼ਾਂ ਨੂੰ ਡੈਮੋਕਰੈਟਜ਼ ਵੱਲੋਂ ਇਕ ਚੰਗੇ ਸ਼ਖ਼ਸ ਨੂੰ ਬਦਨਾਮ ਕਰਨ ਲਈ ਚਲਾਈ ਮੁਹਿੰਮ ਦਾ ਹਿੱਸਾ ਦੱਸਿਆ ਹੈ।