ਨਿਰਮਲ ਸਿੰਘ ਲਾਲੀ : ਇਨਸਾਨੀਅਤ ਦਾ ਫ਼ਿਕਰਮੰਦ

ਨਿਰਮਲ ਸਿੰਘ ਲਾਲੀ : ਇਨਸਾਨੀਅਤ ਦਾ ਫ਼ਿਕਰਮੰਦ

ਗੁਰੂਮੇਲ ਸਿੰਘ ਸਿੱਧੂ
ਮਾਸਟਰ ਨਿਰਮਲ ਸਿੰਘ ਲਾਲੀ ਇਨਸਾਨੀਅਤ ਬਾਰੇ ਫਕਿਰਮੰਦ ਹੈ। ਇਸ ਤੱਥ ਦੀ ਤਸਦੀਕ ਉਸ ਦੀਆਂ ਢੇਰ ਸਾਰੀਆਂ ਪੁਸਤਕਾਂ ਵਚੋਂ ਹੁੰਦੀ ਹੈ। ਨਵੀਂ ਪੁਸਤਕ, ‘ਸਫ਼ਲ ਜ਼ਿੰਦਗੀ’ ਵੀ ਇਸੇ ਲਡ਼ੀ ਦੀ ਕਡ਼ੀ ਹੈ। ਪੁਸਤਕਾਂ ਦੀ ਸਮਗਰੀ ਤੋਂ ਪ੍ਰਤੀਤ ਹੁੰਦਾ ਹੈ ਕ ਿਲਾਲੀ ਆਪਣੇ ਵਚਾਰਾਂ ਪ੍ਰਤੀ ਸੁਹਰਿਦ ਹੈ। ਜੀਵਨ ਪ੍ਰਤੀ ਆਪਣੇ ਵਚਾਰਾਂ ਨੂੰ ਨੇਕਨੀਤੀ ਅਤੇ ਸੁਹਰਿਦਤਾ ਨਾਲ ਪ੍ਰਸਤੁਤ ਕਰਦਾ ਹੈ। ਜੀਵਨ ਇਕ ਗੋਰਖ ਧੰਦਾ ਹੈ ਇਸ ਦੀਆਂ ਗੁੰਝਲਾਂ ਅਤੇ ਘੁੰਡੀਆਂ ਦੇ ਤੋਡ਼ ਤਕ ਪਹੁੰਚਣਾ ਅਸੰਭਵ ਹੈ। ਇਸ ਦੇ ਰਹੱਸ ਨੂੰ ਸਮਝਣ ਖਾਤਰ ਅਨੇਕ ਸਾਹਤਿਕਾਰ/ਦਾਰਸ਼ਨਕਿ ਹੋ ਬੀਤੇ ਹਨ, ਪਰ ਜੀਵਨ ਦੀ ਤਾਣੀ ਉਵੇਂ ਦੀ ਤੁਵੇਂ ਉਲਝੀ ਰਹੀ। ਤਾਣੀ ਦੇ ਉਲਝਣ ਦਾ ਕਾਰਨ ਆਪਣੇ ਆਪ ਨੂੰ ਸਮਝਣ ਦੀ ਬਜਾਏ ਦੂਜਆਿਂ ਨੂੰ ਸਮਝਣ-ਸਮਝਾਉਣਾ @ਤੇ ਜ਼ੋਰ ਦੇਣਾ ਹੈ। ਮਾਸਟਰ ਲਾਲੀ ਵੀ ਦੂਜਆਿਂ ਨੂੰ ਸਮਝਣ/ਸਮਝਾਉਣ ਦਾ ਯਤਨ ਕਰਦਾ ਹੈ। ਇਸ ਯਤਨ ਨੂੰ ਸਫਲ ਬਣਾਉਣ ਲਈ ਗੁਰੂ ਗ੍ਰੰਥ ਸਾਹਬਿ ਦੀ ਵਚਾਰਧਾਰਾ ਦਾ ਆਸਰਾ ਲੈਂਦਾ ਹੈ। ਗੁਰਬਾਣੀ @ਚੋਂ ਉਸ ਨੂੰ ਰਾਹਤ ਜਾਂ ਸੁੱਖ ਮਲਿਦਾ ਹੈ, ਇਹ ਇਕ ਸ਼ੁੱਭਕਰਮ ਹੈ, ਪਰ ਸ਼ੁਭਚੰਿਤਨ ਨਹੀਂ। ਸ਼ੁਭਕਰਮ ਤੋਂ ਭਾਵ ਹੈ ਅੱਛੇ ਕਰਮ ਕਮਾ ਕੇ ਆਪਣੇ ਆਪ ਵਚਿ ਪ੍ਰਵਾਨ ਚਡ਼੍ਹਨਾ। ਸ਼ੁਭਚੰਿਤਨ ਦਾ ਅਰਥ ਹੈ ਜੀਵਨ ਦੀ ਦਾਰਸ਼ਨਕਿਤਾ ਨੂੰ ਸਮਝ ਵਚਾਰ ਕੇ ਸਮਾਜ ਵਚਿ ਪਰਵਾਨ ਹੋਣਾ ਹੈ। ਪਹਲੀ ਕਰਿਆਿ ਆਪਣੇ ਲਈ ਅਤੇ ਦੂਜੀ ਦੂਜਆਿਂ ਲਈ ਹੈ। ਮਾਸਟਰ ਲਾਲੀ ਸ਼ੁਭਚੰਿਤਨ ਤੱਕ ਨਹੀਂ ਪਹੁੰਚਦਾ। ਇਸ ਲਈ ਉਸ ਦੀਆਂ ਲਖਿਤਾਂ ਜੀਵਨ ਪ੍ਰਤੀ ਨਰਾਸ਼ਾ ਅਤੇ ਭੈਅ ਦਾ ਆਲਮ ਪੈਦਾ ਕਰਦੀਆਂ ਹਨ। ਉਸ ਨੂੰ ਜੀਵਨ ਵਚਿ ਉਦਾਸੀ ਤੇ ਗ਼ਮਗੀਨੀ ਤੋਂ ਸਵਾਏ ਹੋਰ ਕੁਝ ਸਾਰਥਕ ਨਹੀਂ ਭਾਸਦਾ। ਜੇ ਲਾਲੀ ਨੂੰ ਜੀਵਨ ਕੇਵਲ ਦੁੱਖਾਂ ਦਾ ਘਰ ਲਗਦਾ ਹੈ ਤਾਂ ਉਸ ਦੀ ਘਾਲਣਾ ਸਫਲ ਹੈ।
ਜੀਵਨ ਨੂੰ ਦੁੱਖਾਂ ਦਾ ਘਰ ਕਆਿਸ ਕਰਕੇ ਜਉਿਣਾ, ਭਾਂਜਵਾਦ ਹੈ। ਸਾਨੂੰ ਲਾ ਪਾ ਕੇ ਇਕ ਜੀਵਨ ਹੀ ਮਲਿਆਿ ਹੈ, ਇਸ ਨੂੰ ਅਕਾਰਥ ਗੁਆਉਣ ਦੀ ਥਾਂ ਸੁਆਰਥ ਤੇ ਪੁਰਉਮੀਦ ਬਣਾਉਣਾ ਚਾਹੀਦਾ ਹੈ। ਇਸ ਕਸਬ ਲਈ ਜੀਵਨ ਨੂੰ ਸੁਜੀਵੀ ਵਕਾਸ (Organic evolutonn)  ਦੇ ਕੋਨ ਤੋਂ ਸਮਝਣਾ ਚਾਹੀਦਾ ਹੈ। ਬੰਦਾ ਡੀ.ਐਨ.ਏ./ਜੀਨਜ਼ (DNA/Genes) ਅਤੇ ਭੌਤਕ ਵਾਤਾਵਰਣ (Physical Environment)  ਦੇ ਪ੍ਰਸਪਰ ਟਕਰਾਉ ਦੀ ਭੌਤਕ ਇਕਾਈ ਹੈ। ਇਸ ਇਕਾਈ ਦਾ ਪ੍ਰਤਬਿੰਿਬ ਸਮਾਜਕਿ ਵਾਤਾਵਰਣ ਦੇ ਸਨਮੁੱਖ ਹੋਣ ਉਪਰੰਤ ਸਾਕਾਰ ਹੁੰਦਾ ਹੈ। ਜੀਨਜ਼ ਅਤੇ ਵਾਤਾਵਰਣ ਬੰਦੇ ਦੇ ਵਸ ਵਚਿ ਨਹੀਂ, ਲੇਕਨਿ ਸਮਾਜਕਿ ਵਾਤਾਵਰਣ (Social Millie)  ਉਸ ਦੇ ਅਧਕਾਰ ਵਚਿ ਹੈ। ਸਮਾਜਕਿ ਵਾਤਾਵਰਣ ਕਸਿ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਹ ਬੰਦਾ ਖੁਦ ਤਹ ਿਕਰਦਾ ਹੈ। ਫਲਸਰੂਪ, ਇਸ ਨੂੰ ਚੰਗਾ ਜਾਂ ਮੰਦਾ ਬਣਾਉਣ ਦਾ ਜ਼ੰਿਮਾ ਬੰਦੇ ਸਰਿ ਆਉਂਦਾ ਹੈ। ਚੰਗਆਿਈ ਤੇ ਬੁਰਾਈ, ਇਨਸਾਨ ਅਤੇ ਹੈਵਾਨ ਵਚਿਲੇ ਫਰਕ ਨੂੰ ਨਰਿਧਰਤ ਕਰਨ ਦਾ ਪੈਮਾਨਾ ਹਨ। ਇਨ੍ਹਾਂ ਦੀ ਨਰਿਖ ਪਰਖ ਵਚੋਂ ਇਨਸਾਨੀਅਤ ਦੇ ਤੱਤਾਂ ਦਾ ਤਕਾਜ਼ਾ ਲਾਇਆ ਜਾਂਦਾ ਹੈ।
ਮਾਸਟਰ ਲਾਲੀ ਇਨਸਾਨ ਦੀਆਂ ਨੈਤਕਿ ਕਰਦਾਂ ਕੀਮਤਾਂ ਨੂੰ ਧਆਿਨ ਵਚਿ ਰੱਖ ਕੇ ਇਨਸਾਨ ਅਤੇ ਹੈਵਾਨ ਵਚਿਲੇ ਫਰਕ ਨੂੰ ਸਮਝਣ ਦੀ ਕੋਸ਼ਸ਼ਿ ਕਰਦਾ ਹੈ। ਜਦ ਇਹ ਫਰਕ ਉਸ ਨੂੰ Àਪਰਾਮ ਕਰਦੇ ਹਨ ਤਾਂ ਗੁਰਬਾਣੀ ਦੀਆਂ ਤੁਕਾਂ ਵਚੋਂ ਧਰਵਾਸ ਭਾਲਦਾ ਹੈ। ਇਸ ਕਸਬ ਵਚੋਂ ਉਹ ਆਪਣੀ ਰਾਹਤ ਭਾਲਦਾ ਹੈ। ਸਾਹਤਿ ਦਾ ਮੰਤਵ ਮਹਜ਼ਿ ਆਪਣੇ ਆਪ ਨੂੰ ਸੰਤੁਸ਼ਟ ਕਰਨਾ ਨਹੀਂ, ਸਮਾਜ ਨੂੰ ਸੰਤੁਸ਼ਟ ਕਰਨਾ ਹੈ। ਮਾਸਟਰ ਲਾਲੀ ਸਮਾਜਕਿ ਕੁਰੀਤੀਆਂ ਨੂੰ ਪੇਸ਼ ਤਾਂ ਕਰਦਾ ਹੈ, ਪਰ ਇਨ੍ਹਾਂ ਦਾ ਨਰੀਖਣ ਕਰਕੇ ਸਮਝਣ-ਸਮਝਾਉਣ ਦੀ ਖੇਚਲ ਨਹੀਂ ਕਰਦਾ। ਉਹ ਈਰਖਾ, ਨਫ਼ਰਤ, ਹਉਮੈ, ਖ਼ੁਦਗਰਜ਼ੀ, ਕਾਮ ਕਰੋਧ ਸਮਾਜਕਿ ਕੁਰੀਤੀਆਂ ਨੂੰ ਭੰਡਦਾ ਹੈ। ਭੰਡਨ ਦੇ ਕਾਰਨ ਦਾ ਵਸ਼ਿਲੇਸ਼ਣ ਕਰਕੇ ਸਮਾਜ ਤੇ ਢੁਕਾਉਣ ਦੀ ਯੋਗਤਾ ਰੱਖਦਾ ਹੈ। ਸਮਾਜ ਵਚਿ ਅਜਹੀਆਂ ਅਲਾਮਤਾਂ ਕਦ, ਕਉਿਂ ਤੇ ਕਾਹਤੇ ਪੈਦਾ ਹੁੰਦੀਆਾਂ ਹਨ, ਇਨ੍ਹਾਂ ਸਵਾਲਾਂ ਦੇ ਉੱਤਰ ਲੱਭਣ ਲਈ ਲਾਲੀ ਨੂੰ ਬੰਦੇ ਦੀ ਮਨੋਦਸ਼ਾ ਨੂੰ ਦਾਰਸ਼ਨਕਿ ਪੱਧਰ @ਤੇ ਸਮਝਣ ਦੀ ਲੋਡ਼ ਹੈ।
ਮਾਸਟਰ ਲਾਲੀ ਨਰਿੰਤਰ ਲਖਿਣ ਵਾਲਾ ਅਣਥੱਕ ਤੇ ਵਚਨਵੱਧ ਲਖਾਰੀ ਹੈ। ੨੦੦੪ ਤੋਂ ਲੈ ਕੇ ਹੁਣ ਤਕ ਉਸ ਨੇ ੧੮ ਪੁਸਤਕਾਂ ਲਖੀਆਂ ਹਨ। ਇਨ੍ਹਾਂ ਵਚੋਂ ਕੁਝ ਨੂੰ ਕਵਤਾਵਾਂ ਤੇ ਕੁਝ ਨੂੰ ਨਬਿੰਧਾਂ ਦੀਆਂ ਪੁਸਤਕਾਂ ਗਰਦਾਨਆਿ  ਹੈ।
ਅਸਲ ਵਚਿ ਇਹ ਨਬਿੰਧ ਨਹੀਂ, ਹਲਕੇ ਫੁਲਕੇ ਲੇਖ ਹਨ। ਇਨ੍ਹਾਂ ਵਚਿ ਚੁਣੇ ਹੋਏ ਵਸ਼ਿਆਿਂ ਬਾਰੇ ਵਾਕਫੀਅਤ ਤਾਂ ਹੈ, ਪਰ ਨਰੀਖਣ ਅਤੇ ਵਸ਼ਿਲੇਸ਼ਣ ਨਹੀਂ। ਮੇਰੇ ਵਚਾਰ ਵਚਿ ਕਸੇ ਵਸ਼ੇ ਨੂੰ ਛੇਡ਼ ਕੇ ਉਸ ਬਾਰੇ ਸਰਸਰੀ ਜਹੀ ਵਾਕਫੀਅਤ ਦੇ ਕੇ ਸੰਤੁਸ਼ਟ ਹੋਣ ਨਾਲੋਂ ਉਨ੍ਹਾਂ ਦੀ ਤਹ ਿਤਕ ਜਾਣ ਦੀ ਲੋਡ਼ ਹੈ। ਇਕ ਗੱਲ ਸਲਾਹੁਣ ਯੋਗ ਹੈ ਕ ਿਮਾਸਟਰ ਲਾਲੀ ਵਚਿ ਇਨਸਾਨੀਅਤ ਦੀਆਂ ਚੰਗਆਿਈਆਂ-ਬੁਰਾਈਆਂ ਨੂੰ ਨੰਗਾ ਕਰਨ ਦੀ ਰੁਚੀ ਬਡ਼ੀ ਪ੍ਰਬਲ ਹੈ। ਉਸ ਦੀਆਂ ਲਖਿਤਾਂ ਦਾ ਇਹ ਪੱਖ ਸਲਾਹੁਣ ਯੋਗ ਹੈ ਅਤੇ ਪਾਠਕਾਂ ਦੀ ਸਵੱਲੀ ਨਜ਼ਰ ਦੀ ਮੰਗ ਕਰਦਾ ਹੈ।