ਪੰਜਾਬ ਸਰਕਾਰ ਦੀ ਸ਼ਿਕਾਇਤ ਮਗਰੋਂ ਗੂਗਲ ਨੇ "2020 ਸਿੱਖ ਰੈਫਰੈਂਡਮ" ਐਪ ਹਟਾਈ

ਪੰਜਾਬ ਸਰਕਾਰ ਦੀ ਸ਼ਿਕਾਇਤ ਮਗਰੋਂ ਗੂਗਲ ਨੇ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਮੰਗ ਮਗਰੋਂ ਗੂਗਲ ਨੇ ਆਪਣੇ ਪਲੇ ਸਟੋਰ ਤੋਂ "2020 ਸਿੱਖ ਰੈਫਰੈਂਡਮ" ਐਪਲੀਕੇਸ਼ਨ ਨੂੰ ਭਾਰਤੀ ਖੇਤਰ ਵਿੱਚ ਵਰਤੋਂ ਤੋਂ ਹਟਾ ਦਿੱਤਾ ਹੈ। ਹੁਣ ਇਹ ਐਪ ਭਾਰਤ ਵਿੱਚ ਨਹੀਂ ਵਰਤੀ ਜਾ ਸਕਦੀ। 

ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਸ ਐਪ 'ਤੇ ਲੋਕਾਂ ਨੂੰ "ਪੰਜਾਬ ਰੈਫਰੈਂਡਮ 2020 ਖਾਲਿਸਤਾਨ" ਲਈ ਵੋਟਾਂ ਪਾਉਣ ਵਾਸਤੇ ਨਾਂ ਦਰਜ ਕਰਾਉਣ ਲਈ ਕਿਹਾ ਜਾ ਰਿਹਾ ਸੀ। 

ਪੰਜਾਬ ਪੁਲਿਸ ਦੇ ਪੰਜਾਬ ਡਿਜ਼ੀਟਲ ਇਨਵੈਸਿਟੀਗੇਸ਼ਨ, ਟਰੇਨਿੰਗ ਐਂਡ ਅਨੈਲੇਸਿਸ ਸੈਂਟਰ (DITAC) ਨੇ ਇਸ ਐਪ ਸਬੰਧੀ ਗੂਗਲ ਨੂੰ ਨਬਵੰਬਰ ਮਹੀਨੇ ਦੇ ਸ਼ੁਰੂ ਵਿੱਚ ਸ਼ਿਕਾਇਤ ਕੀਤੀ ਸੀ ਕਿ ਭਾਰਤ ਸਰਕਾਰ ਵੱਲੋਂ ਬੈਨ ਕੀਤੀ ਗਈ ਸੰਸਥਾ "ਸਿੱਖਸ ਫਾਰ ਜਸਟਿਸ" ਇਸ ਐਪ ਰਾਹੀਂ ਗੈਰਕਾਨੂੰਨੀ ਅਤੇ ਦੇਸ਼ ਵਿਰੋਧੀ ਕਾਰਵਾਈਆਂ ਕਰ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।