‘ਬੰਦੀ ਛੋੜ ਦਿਵਸ’ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸਜਾਇਆ

‘ਬੰਦੀ ਛੋੜ ਦਿਵਸ’ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸਜਾਇਆ

ਫਰੀਮੌਂਟ/ਬਿਊਰੋ ਨਿਊਜ਼ :
ਪੰਜਾਬੀ ਕਵੀਆਂ ਵੱਲੋਂ ‘ਬੰਦੀ ਛੋੜ ਦਿਵਸ’ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਗੁਰਦੁਆਰਾ ਸਾਹਿਬ ਫਰੀਮੌਂਟ 300 ਗੁਰਦੁਆਰਾ ਰੋਡ ਫਰੀਮੌਂਟ ਕੈਲੀਫੋਰਨੀਆ 94536 ਵਿਖੇ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਮੰਚ ਸੰਭਾਲਿਆਂ ‘ਬੰਦੀ ਛੋੜ ਦਿਵਸ’ ਦੀ ਮਹੱਤਤਾ ‘ਤੇ ਚਾਨਣਾ ਪਾਇਆ।
ਧਾਰਮਿਕ ਕਵੀ ਦਰਬਾਰ ਵਿਚ ਠਾਕੁਰ ਸਿੰਘ, ਮਹਿੰਦਰ ਸਿੰਘ ਰਾਜਪੁਤ, ਤਰਸੇਮ ਸਿੰਘ ਸੁੰਮਨ, ਗੁਰਦਿਆਲ ਸਿੰਘ ਨੂਰਪੁਰੀ, ਜਸਦੀਪ ਸਿੰਘ ਫਰੀਮੌਂਟ, ਧਰਮਪਾਲ ਪ੍ਰਦੇਸ਼ੀ ਰੈਂਕੋ, ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਦੇਵਿੰਦਰ ਸਿੰਘ, ਕਮਲਜੀਤ ਸਿੰਘ ਅਟਵਾਲ, ਜਗਦੇਵ ਸਿੰਘ, ਕਸ਼ਮੀਰ ਸਿੰਘ ਸ਼ਾਹੀ, ਸੁਖਵੰਤ ਸਿੰਘ ਢਿੱਲੋਂ ਅਤੇ ਭੁਪਿੰਦਰ ਸਿੰਘ ਪ੍ਰਮਾਰ ਦੇ ਵਿਸ਼ੇਸ਼ ਯੋਗਦਾਨ ਰਿਹਾ। ਧਾਰਮਿਕ ਕਵੀ ਦਰਬਾਰਾਂ ਵਿਚ ਸ਼ਾਮਲ ਹੋਣ ਲਈ 510-415-9377 ਜਾਂ 408-528-4489 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।