ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦਾ ਸਨਮਾਨ

ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦਾ ਸਨਮਾਨ

ਸ਼ਿਕਾਗੋ/ਬਿਊਰੋ ਨਿਊਜ਼ :
ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਇਨ੍ਹੀਂ ਦਿਨੀਂ ਅਮਰੀਕਾ ਦੌਰੇ ‘ਤੇ ਹਨ। ਇਸ ਦੌਰਾਨ ਸ਼ਿਕਾਗੋ ਪੁੱਜਣ ‘ਤੇ ਸ਼੍ਰੋਮਣੀ ਅਕਾਲੀ ਦਲ ਮਿਡਵੈਸਟ ਨੇ ਸ. ਅਮਰੀਕ ਸਿੰਘ ਸ਼ਿਕਾਗੋ ਦੀ ਅਗਵਾਈ ਵਿਚ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਵਿਚਾਰਾਂ ਵੀ ਕੀਤੀਆਂ। ਇਸ ਮੌਕੇ ਹੈਪੀ ਸਿੰਘ ਹੀਰ, ਜਸਕਰਨ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਬਿੱਲਾ, ਨਰਿੰਦਰ ਸਿੰਘ ਸਰਾਂ, ਲਵਦੀਪ ਸਿੰਘ ਦੁੱਲਤ, ਗੁਰਮੀਤ ਸਿੰਘ ਭੋਲਾ, ਅੰਮ੍ਰਿਤਪਾਲ ਸਿੰਘ ਸੰਘਾ, ਯਾਦਵਿੰਦਰ ਸਿੰਘ ਗਰੇਵਾਲ, ਮਨਮਿੰਦਰ ਸਿੰਘ ਹੀਰ, ਸ. ਲਖਵੀਰ ਸਿੰਘ ਸਹੋਤਾ, ਮਿੱਡਾ ਮਾਹਿਲਪੁਰੀਆ, ਸਾਬੀ ਭੋਲਾ ਵੀ ਹਾਜ਼ਰ ਸਨ।