ਭਾਈ ਇਕਬਾਲ ਸਿੰਘ ਖਾਲਸਾ ਨੂੰ ਸਦਮਾ

ਭਾਈ ਇਕਬਾਲ ਸਿੰਘ ਖਾਲਸਾ ਨੂੰ ਸਦਮਾ

ਮਾਤਾ ਬੀਬੀ ਬਲਬੀਰ ਕੌਰ ਦਾ ਅਕਾਲ ਚਲਾਣਾ
ਸਸਕਾਰ ਤੇ ਅੰਤਮ ਅਰਦਾਸ 10 ਮਾਰਚ ਸ਼ੁਕਰਵਾਰ ਨੂੰ
ਫਰੀਮਾਂਟ/ਬਿਊਰੋ ਬਿਊਜ਼:
ਸਿੱਖ ਭਾਈਚਾਰੇ ਦੇ ਜਾਣੇ ਪਛਾਣੇ ਭਾਈ ਇਕਬਾਲ ਸਿੰਘ ਖਾਲਾਸਾ ਦੇ ਮਾਤਾ ਬੀਬੀ ਬਲਬੀਰ ਕੌਰ 3 ਮਾਰਚ ਨੂੰ ਅਕਾਲ ਚਲਾਣਾ ਕਰ ਗਏ।
ਮਾਤਾ ਬਲਬੀਰ ਕੌਰ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਗ੍ਰਹਿ 35173 ਕਿੰਗ ਕੋਰਟ ਫਰੀਮਾਂਟ (35173 King Court, Fremont) ਵਿਖੇ 9 ਮਾਰਚ ਵੀਰਵਾਰ ਨੂੰ ਸ਼ਾਮੀਂ ਪ੍ਰੋਫੈਸਰ ਦਲਬੀਰ ਸਿੰਘ ਜੀ ਰਹਿਰਾਸ ਸਾਹਿਬ ਦਾ ਪਾਠ ਅਤੇ ਕੀਰਤਨ ਕਰਨਗੇ।
ਬੀਬੀ ਬਲਬੀਰ ਕੌਰ ਜੀ ਦਾ ਸਸਕਾਰ 10 ਮਾਰਚ ਸ਼ੁਕਰਵਾਰ ਨੂੰ ਚੈਪਲ ਆਫ਼ ਚਾਈਮਜ ਹੇਵਰਡ ਦੇ ਰਿਫਲੈਕਸ਼ਨ ਹਾਲ (Reflection Hall, Chapel of Chimes, Hayward) ਵਿੱਚ ਬਾਅਦ ਦੁਪਹਿਰ 1:00 ਵਜੇ ਤੋਂ 3:00 ਵਜੇ ਤੱਕ ਕੀਤਾ ਜਾਵੇਗਾ। ਉਸਤੋਂ ਬਾਅਦ ਸਹਿਜ ਪਾਠ ਦਾ ਭੋਗ, ਕੀਰਤਨ ਅਤੇ ਅੰਤਮ ਅਰਦਾਸ ਸ਼ਾਮੀਂ 4:00 ਵਜੇ ਤੋਂ 6:00 ਵਜੇ ਤੱਕ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਹੋਵੇਗੀ।
ਭਾਈ ਇਕਬਾਲ ਸਿੰਘ ਖਾਲਸਾ (ਰਿਹਾਇਸ਼ 35173 King Court, Fremont) ਨਾਲ ਸ਼ੋਕ ਪ੍ਰਗਟ ਕਰਨ ਲਈ ਫੋਨ ਨੰਬਰ 510-589-3528, ਉੱਤੇ ਸੰਪਰਕ ਕੀੱਤਾ ਜਾ ਸਕਦਾ ਹੈ।