ਪ੍ਰਦੀਪ ਗੁਪਤਾ ਸਾਊਥ ਸਾਨ ਫਰਾਂਸਿਸਕੋ ਸ਼ਹਿਰ ਦੇ ਮੇਅਰ ਬਣੇ

ਪ੍ਰਦੀਪ ਗੁਪਤਾ ਸਾਊਥ ਸਾਨ ਫਰਾਂਸਿਸਕੋ ਸ਼ਹਿਰ ਦੇ ਮੇਅਰ ਬਣੇ

ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਭਾਰਤੀ ਮੂਲ ਦੇ ਅਮਰੀਕੀ ਇੰਜਨੀਅਰ ਪ੍ਰਦੀਪ ਗੁਪਤਾ ਸਾਊਥ ਸਾਨ ਫਰਾਂਸਿਸਕੋ ਸ਼ਹਿਰ ਦੇ ਮੇਅਰ ਚੁਣੇ ਗਏ ਹਨ। ਉਹ ਚੇਨਈ ਵਿਚ ਆਈ.ਟੀ. ਕਾਲਜ ਵਿਚ ਪੜ੍ਹ ਚੁੱਕੇ ਹਨ। ਗੁਪਤਾ ਅਜਿਹੇ ਦੂਜੇ ਭਾਰਤੀ-ਅਮਰੀਕੀ ਮੇਅਰ ਹਨ, ਜਿਨ੍ਹਾਂ ਨੂੰ ਕੈਲੀਫੋਰਨੀਆ ਸ਼ਹਿਰ ਦਾ ਮੇਅਰ ਚੁਣਿਆ ਗਿਆ ਹੈ। ਗੁਪਤਾ ਨੇ ਕਿਹਾ, ”ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਜੋ ਕੰਮ ਸਾਬਕਾ ਮੇਅਰ ਮਾਰਕ ਐਡਿਗੋ ਨੇ ਸ਼ੁਰੂ ਕੀਤਾ ਸੀ, ਉਸ ਨੂੰ ਅੱਗੇ ਵਧਾਇਆ ਜਾਵੇਗਾ। ਸਾਡੇ ਕੌਂਸਲ ਵਿਚ ਕਈ ਲੋਕਾਂ ਦਾ ਸ਼ਾਨਦਾਰ ਸਮੂਹ ਹੈ। ਇਸ ਵਿਚੋਂ ਕਈ ਤਾਂ ਕਈ ਸਾਲਾਂ ਤੋਂ ਸ਼ਹਿਰ ਦੀ ਸੇਵਾ ਕਰ ਰਹੇ ਹਨ। ਮੈਂ ਆਪਣੇ ਦੇਸ਼ ਦੀ ਸੇਵਾ ਕਰਨ ਲਈ ਬਹੁਤ ਉਤਸੁਕ ਹਾਂ।”
ਗੁਪਤਾ ਨੂੰ 31 ਦਸੰਬਰ 2012 ਵਿਚ ਇਕ ਸਾਲ ਦੇ ਕਾਰਜਕਾਲ ਲਈ ਸਾਊਥ ਸਾਨ ਫਰਾਂਸਿਸਕੋ ਸਿਟੀ ਕੌਂਸਲ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਨਵੰਬਰ 2013 ਵਿਚ ਉਨ੍ਹਾਂ ਨੂੰ 4 ਸਾਲ ਦੇ ਪੂਰੇ ਕਾਰਜਕਾਲ ਲਈ ਚੁਣਿਆ ਗਿਆ।