ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ

ਰਿਓਲਿੰਡਾ/ਬਿਊਰੋ ਨਿਊਜ਼ :
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸੰਗਤਾਂ ਵੱਲੋਂ ਮਨਾਇਆ ਗਿਆ। ਪ੍ਰੋਗਰਾਮ ਦੀ ਸੇਵਾ ਸ੍ਰੀ ਸੁਰਜੀਤ ਕੁਮਾਰ ਅਤੇ ਰਾਜ ਸੂਦ ਵੱਲੋਂ ਆਪਣੇ ਮਾਤਾ ਸਵਰਗਵਾਸੀ ਸ੍ਰੀਮਤੀ ਸੰਤੀ ਰਾਏ ਅਤੇ ਪਿਤਾ ਜੀ ਸਵਰਗਵਾਸੀ ਸ੍ਰੀ ਕਰਮ ਚੰਦ ਰਾਏ ਦੀ ਯਾਦ ਵਿਚ ਸੁੱਖਮਨੀ ਸਾਹਿਬ ਜੀ ਦੇ ਪਾਠ ਅਤੇ ਲੰਗਰਾਂ ਦੀ ਸੇਵਾ ਕਰਵਾਈ ਗਈ। ਅਰਦਾਸ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਭਾਈ ਸਾਹਿਬ ਭਾਈ ਜਸਪਾਲ ਸਿੰਘ, ਭਾਈ ਨਿਰਮਲ ਸਿੰਘ, ਭਾਈ ਅਮਰਜੀਤ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਸਾਹਿਤ ਦਸਿਆ।
ਗੁਰੂ ਘਰ ਦੇ ਸੇਵਾਦਾਰ ਸ੍ਰੀ ਰਮੇਸ਼ ਬੰਗੜ ਨੇ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੀ ਪੂਰੀ ਦੁਨੀਆ ਵਾਸਤੇ ਗੁਰੂ ਹੈ, ਚਾਨਣ ਮੁਨਾਰਾ ਹੈ। ਭਾਈ ਜੀਵਨ ਸਿੰਘ ਦੀ ਕੁਰਬਾਨੀ ਅਤੇ ਇਤਿਹਾਸ ਦੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ੍ਰੀ ਗੌਤਮ ਵਿਸ਼ੇਸ਼ ਤੌਰ ‘ਤੇ ਕਨਟੱਕੀ ਤੋਂ ਅਤੇ ਸ੍ਰੀ ਰਾਮ ਕ੍ਰਿਸ਼ਨ ਜੋ ਕਿ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਾਸ਼ਿੰਗਟਨ ਡੀ.ਸੀ. ਤੋਂ ਗੁਰੂ ਘਰ ਪੁੱਜੇ। ਸ੍ਰੀ ਦੀਪਕ ਸਰੋਏ ਪੀ.ਆਰ.ਓ. ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀ ਰਾਜ ਸੂਦ ਨੇ ਸਟੇਜ ਸੰਚਾਲਨ ਕਰਦਿਆਂ ਭਾਈ ਦਿਆਲਾ ਜੀ, ਭਾਈ ਸਤੀਦਾਸ, ਭਾਈ ਮਤੀਦਾਸ, ਬਾਬਾ ਜੀਵਨ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।