ਨਿੱਕੀ ‘ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ’ ਦੀ ਉਪ ਚੇਅਰਪਰਸਨ ਬਣੀ

ਨਿੱਕੀ ‘ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ’ ਦੀ ਉਪ ਚੇਅਰਪਰਸਨ ਬਣੀ
11/1/13 4:05:53 PM — Columbia, SC, U.S.A — South Carolina Gov. Nikki Haley talks about what life has been like with her husband, Lieutenant Michael Haley, deployed to Afghanistan. — Photo by Brett Flashnick, Freelance ORG XMIT: BF 130225 HALEY 11/01/2013 [Via MerlinFTP Drop]

ਵਾਸ਼ਿੰਗਟਨ/ਬਿਊਰੋ ਨਿਊਜ਼ :
ਦੱਖਣੀ ਕੈਰੋਲਾਈਨਾ ਦੀ ਭਾਰਤੀ-ਅਮਰੀਕੀ ਗਵਰਨਰ ਨਿੱਕੀ ਹੇਲੀ ਨੂੰ ਸ਼ਕਤੀਸ਼ਾਲੀ ‘ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ’ ਦੀ ਉਪ ਚੇਅਰਪਰਸਨ ਚੁਣਿਆ ਗਿਆ ਹੈ। 44 ਸਾਲਾ ਹੇਲੀ ਦੀ ਤਰੱਕੀ ਉਨ੍ਹਾਂ ਰਿਪੋਰਟਾਂ ਵਿਚਕਾਰ ਹੋਈ, ਜਿਨ੍ਹਾਂ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਚੋਣ ਜਿੱਤੇ ਡੋਨਲਡ ਟਰੰਪ ਵੱਲੋਂ ਵਿਦੇਸ਼ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਵਿਚਾਰਿਆ ਜਾ ਰਿਹਾ ਹੈ।
ਅੱਠ ਨਵੰਬਰ ਦੀਆਂ ਆਮ ਚੋਣਾਂ ਮਗਰੋਂ ਹੁਣ ਰਿਪਬਲਿਕਨ ਗਵਰਨਰਾਂ ਕੋਲ 33 ਰਾਜਾਂ ਦੀ ਅਗਵਾਈ ਹੈ। ਅਜਿਹੀ ਸਥਿਤੀ 94 ਸਾਲਾਂ ਬਾਅਦ ਬਣੀ ਹੈ। ਵਿਸਕੌਨਸਨ ਦੇ ਗਵਰਨਰ ਸਕੌਟ ਵਾਕਰ ਨੂੰ ਇਸ ਐਸੋਸੀਏਸ਼ਨ ਦਾ ਚੇਅਰਮੈਨ ਚੁਣਿਆ ਗਿਆ ਹੈ। ਇਸ ਦੌਰਾਨ ਹੇਲੀ ਨੇ 70 ਸਾਲਾ ਟਰੰਪ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ‘ਡਿਪਟੀ ਚੀਫ਼ ਆਫ ਸਟਾਫ਼’ ਰੌਬ ਗੌਡਫਰੇਅ ਨੇ ਕਿਹਾ ਕਿ ਦੋਵਾਂ ਵਿਚਾਲੇ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਅਤੇ ਨਿੱਕੀ ਪ੍ਰਸ਼ਾਸਨ ਦਾ ਹਿੱਸਾ ਬਣਨ ਬਾਰੇ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਹੇਲੀ ਦੀ ਮਜ਼ਬੂਤ ਅਗਵਾਈ ਨਾਲ ਆਗਾਮੀ ਵਰ੍ਹੇ ਵਿੱਚ ਐਸੋਸੀਏਸ਼ਨ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਦੱਖਣੀ ਕੈਰੋਲਾਈਨਾ ਦੇ ਲੋਕਾਂ ਲਈ ਅਣਥੱਕ ਮਿਹਨਤ ਕੀਤੀ ਹੈ।