ਪੰਜਾਬੀ ਰੇਡੀਓ ਯੂ ਐਸ ਏ ਵਲੋਂ ਨਨਕਾਣਾ ਸਾਹਿਬ ਤੋਂ ਤੇ ਅਮਰੀਕਾ ਦੀਆਂ ਚੋਣਾਂ ਦੀ ਕਵਰੇਜ਼ ਦੀਆਂ ਧੁੰਮਾਂ

ਪੰਜਾਬੀ ਰੇਡੀਓ ਯੂ ਐਸ ਏ ਵਲੋਂ ਨਨਕਾਣਾ ਸਾਹਿਬ ਤੋਂ ਤੇ ਅਮਰੀਕਾ ਦੀਆਂ ਚੋਣਾਂ ਦੀ ਕਵਰੇਜ਼ ਦੀਆਂ ਧੁੰਮਾਂ

ਯੂਬਾ ਸਿਟੀ ਨਗਰ ਕੀਰਤਨ ਜਸ਼ਨਾਂ ਬਾਰੇ ਤਿੰਨ ਦਿਨ ਕੀਤਾ ਸਿੱਧਾ ਪ੍ਰਸਾਰਨ
ਸੈਨ ਹੋਜ਼ੇ/ਬਿਊਰੋ ਨਿਊਜ਼:
ਪੰਜਾਬੀ ਰੇਡੀਓ ਯੂ ਐਸ ਏ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਕਵਰੇਜ਼ ਕੀਤੀ ਗਈ। ਸਾਰੇ ਹੀ ਸਰੋਤਿਆਂ ਵੱਲੋਂ ਇਸ ਕਵਰੇਜ਼ ਦੀ ਭਰਪੂਰ ਸ਼ਲਾਘਾ ਕੀਤੀ ਗਈ। ਕਈ ਸਰੋਤਿਆਂ ਨੇ ਭਾਵੁਕ ਹੋ ਕੇ ਫੋਨ ਕਰਕੇ ਧੰਨਵਾਦ ਕੀਤਾ ਕਿ ਸਾਨੂੰ ਵੀ ਉਸ ਪਵਿੱਤਰ ਧਰਤੀ ਤੋਂ ਗੁਰਬਾਣੀ ਸੁਣਨ ਨੂੰ ਮਿਲੀ। ਇਸੇ ਤਰ੍ਹਾਂ ਯੂਬਾ ਸਿਟੀ ਦੇ ਇਤਿਹਾਸਕ ਸਲਾਨਾ ਨਗਰ ਕੀਰਤਨ ਦੇ ਜਸ਼ਨਾਂ ਦਾ ਵੀ ਤਿੰਨ ਦਿਨ ਕੀਤਾ ਸਿੱਧਾ ਪ੍ਰਸਾਰਨ ਕੀਤਾ ਗਿਆ। ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਨੇ ਉੱਥੇ ਪਹੁੰਚ ਕੇ ਸੰਗਤਾਂ ਨਾਲ ਸਿੱਧਾ ਰਾਬਤਾ ਬਣਾਈ ਰੱਖਿਆ।
ਪੰਜਾਬੀ ਰੇਡੀਓ ਯੂ ਐਸ ਏ ਦਾ ਸਾਰਾ ਅਦਾਰਾ ਆਪਣੇ ਸਾਰੇ ਸਹਿਯਗੀਆਂ, ਪ੍ਰਸੰਸਕਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਇਸ ਕਵਰੇਜ਼ ਨੂੰ ਸਫ਼ਲ ਬਣਾਉਣ ਵਿੱਚ ਭਰਪੂਰ ਸਹਿਯੋਗ ਦਿੱਤਾ।
ਇਸਤੋਂ ਇਲਾਵਾ ਪੰਜਾਬੀ ਰੇਡੀਓ ਯੂ ਐਸ ਏ ਨੇ ਨਵਾਂ ਇਤਿਹਾਸ ਸਿਰਜਦਿਆ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਲਾਈਵ ਕਵਰੇਜ਼ ਕੀਤੀ। ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ ਦੀ ਸਿਆਸਤ ਦੇ ਨਾਲ ਜੁੜੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤੇ ਗਏ।
ਜਿਨ੍ਹਾਂ ਵਿਚ ਅਪਡੇਟ ਅਮਰੀਕਾ (ਰੋਜ਼ਾਨਾ ਅਮਰੀਕਾ ਤੇ ਅੰਤਰਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ 9:00 ਵਜੇ) ਅਤੇ ਪ੍ਰੋਗਰਾਮ- ਵਾਈਟ ਹਾਊਸ ਦੀ ਦੌੜ ਸ਼ਾਮਿਲ ਸਨ। ਇਨ੍ਹਾਂ ਪ੍ਰੋਗਰਾਮਾਂ ਦੇ ਜ਼ਰੀਏ ਸਾਰੇ ਸਰੋਤਿਆਂ ਨੂੰ ਅਮਰੀਕਾ ਦੀ ਸਿਆਸਤ ਦੀ ਡੂੰਘਾਈ ਨਾਲ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਸੰਚਾਲਕ ਜਗਮੋਹਨ ਸਿੰਘ ਨੇ ਦਸਿਆ ਕਿ ਬਹੁਤ ਸਾਰੇ ਸਰੋਤਿਆਂ ਨੇ ਫੋਨ ਕਰਕੇ ਧੰਨਵਾਦ ਕੀਤਾ ਕਿ ਪੰਜਾਬੀ ਰੇਡੀਓ ਯੂ ਐਸ ਏ ਨੇ ਸਾਨੂੰ ਅਮਰੀਕਾ ਦੇ ਮਸਲਿਆਂ ਨਾਲ ਜੋੜਿਆ। ਜ਼ਿਕਰਯੋਗ ਹੈ ਕਿ ਪੰਜਾਬੀ ਰੇਡੀਓ ਯੂ ਐਸ ਏ ਵੱਲੋਂ ਲੰਬੇ ਸਮੇਂ ਤੋਂ ਲੋਕਾਂ ਨੂੰ ਵੋਟ ਰਜਿਸਟਰ ਕਰਨ ਲਈ ਪ੍ਰੇਰਿਆ ਜਾ ਰਿਹਾ ਸੀ।
ਪੰਜਾਬੀ ਰੇਡੀਓ ਯੂ ਐਸ ਏ ਬੜੀ ਖੁਸ਼ੀ ਨਾਲ ਦਸਣਾ ਚਾਹੁੰਦਾ ਹੈ ਕਿ ਇਸ ਕਰਕੇ ਹਜ਼ਾਰਾਂ ਦੀ ਸੰਖਿਆ ਵਿਚ ਸਰੋਤਿਆਂ ਨੇ ਵੋਟਾਂ ਵਿਚ ਹਿੱਸਾ ਲਿਆ। ਇਸ ਵਾਰ ਦੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪੰਜਾਬੀ ਰੇਡੀਓ ਯੂ ਐਸ ਏ ਤੋਂ ਲਾਈਵ ਪ੍ਰਸਾਰਣ ਕੀਤਾ ਗਿਆ। ਸ਼ਾਮ 5.30 ਤੋਂ ਰਾਤ 11:00 ਵਜੇ ਤੱਕ ਨਤੀਜਿਆਂ ਨੂੰ ਪੇਸ਼ ਕੀਤਾ ਗਿਆ ਜੋ ਕਿ ਅੱਜ ਤੋਂ ਪਹਿਲਾਂ ਕਦੇ ਵੀ ਕਿਸੇ ਪੰਜਾਬੀ ਰੇਡੀਓ ਦੁਆਰਾ ਨਹੀਂ ਕੀਤਾ ਗਿਆ।
ਪੰਜਾਬੀ ਰੇਡੀਓ ਯੂ ਐਸ ਏ ਨੂੰ ਤੁਸੀਂ ਸੈਕਰਾਮੈਂਟੋ ਇਲਾਕੇ ‘ਚ 1470 ਏ ਐਮ ਯੂਬਾਸਿਟੀ ਇਲਾਕੇ ‘ਚ 1450 ਏ ਐਮ ਅਤੇ 965 ਐਫ਼ ਐਮ ਫਰੀਜਨੋਂ ਇਲਾਕੇ ‘ਚ 1300 ਏ ਐਮ ਅਤੇ  www.punjabiradiousa.com ‘ਤੇ ਸੁਣਿਆ ਜਾ ਸਕਦਾ ਹੈ ਵਧੇਰੇ ਜਾਣਕਾਰੀ ਲਈ 408-722-7698 ਤੇ ਕਾਲ ਕਰ ਸਕਦੇ ਹੋ।