ਪਹਿਲੇ ਬਰਤਾਨਵੀ ਸਿੱਖ ਜੱਜ ਮੋਤਾ ਸਿੰਘ ਦਾ ਦੇਹਾਂਤ

ਪਹਿਲੇ ਬਰਤਾਨਵੀ ਸਿੱਖ ਜੱਜ ਮੋਤਾ ਸਿੰਘ ਦਾ ਦੇਹਾਂਤ

ਲੰਡਨ/ਬਿਊਰੋ ਨਿਊਜ਼ :
ਪਹਿਲੇ ਬਰਤਾਨਵੀ ਸਿੱਖ ਜੱਜ ਮੋਤਾ ਸਿੰਘ ਦਾ ਦੇਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਉਹ ਪਹਿਲੇ ਸਿੱਖ ਜੱਜ ਸਨ, ਜਿਹੜੇ ਵਿਗ ਦੀ ਥਾਂ ਦਸਤਾਰ ਸਜਾ ਕੇ ਬਰਤਾਨਵੀ ਨਿਆਂ ਬੈਂਚ ‘ਤੇ ਬੈਠੇ ਸਨ। ਮੋਤਾ ਸਿੰਘ ਬੀਤੇ ਸ਼ੁੱਕਰਵਾਰ ਬੇਹੋਸ਼ ਹੋ ਗਏ ਸਨ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਉਪਰੰਤ ਵੀ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ। ਉਨ੍ਹਾਂ ਦੀ ਪਤਨੀ ਸਵਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਬਹੁਤ ਚੰਗੇ ਤੇ ਮਿਹਨਤੀ ਇਨਸਾਨ ਸਨ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਵੱਡੇ ਟੀਚੇ ਸਰ ਕੀਤੇ।