‘ਆਪ’ ਵੱਲੋਂ ਕਰਤਾਰ ਸਿੰਘ ਪਹਿਲਵਾਨ ਨੂੰ ਟਿਕਟ ਦੇਣ ਉੱਤੇ ਖੁਸ਼ੀ ਦਾ ਪ੍ਰਗਟਾਵਾ

‘ਆਪ’ ਵੱਲੋਂ ਕਰਤਾਰ ਸਿੰਘ ਪਹਿਲਵਾਨ ਨੂੰ ਟਿਕਟ ਦੇਣ ਉੱਤੇ ਖੁਸ਼ੀ ਦਾ ਪ੍ਰਗਟਾਵਾ

ਸਿਆਟਲ/ਬਿਊਰੋ ਨਿਊਜ:
ਵਿਸ਼ਵ ਚੈਂਪੀਅਨ, ਏਸੀਅਨ ਗੋਲਡ ਮੈਡਲਿਸਟ, ਰੁਸਤਮ-ਏ-ਹਿੰਦ, ਅਰਜਨਾ ਅਵਾਰਡੀ ਅਤੇ ਪਦਮ ਸ੍ਰੀ ਕਰਤਾਰ ਸਿੰਘ ਪਹਿਲਵਾਨ ਨੂੰ ਤਰਨ ਤਾਰਨ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਦੇਸ਼ ਵਿਦੇਸ਼ ਦੇ ਖੇਡ ਪ੍ਰੇਮੀਆਂ, ਦੋਸਤਾਂ ਮਿੱਤਰਾਂ ਤੇ ਸਨੇਹੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਖੇਡ ਮੈਦਾਨ ਦੀ ਤਰ੍ਹਾਂ ਸੱਚੀ ਤੇ ਸੁੱਚੀ ਰਾਜਨੀਤੀ ਕਰਕੇ ਕੌਮ ਦੀ ਸੇਵਾ ਕਰਨ ਦੀ ਆਸ ਪ੍ਰਗਟ ਕੀਤੀ।
ਇਸ ਫੈਸਲੇ ਦਾ ਸਵਾਗਤ ਕਰਦਿਆਂ ਕਰਤਾਰ ਸਿੰਘ ਪਹਿਲਵਾਨ ਦੇ ਹਮਾਇਤੀਆਂ ਨੇ ਕਿਹਾ ਕਿ ਅਜ ਲੋੜ ਹੈ, ਪੰਜਾਬ ਵਿਚ ਰਾਜਨੀਤੀ ‘ਚ ਬਦਲਾਉ ਲਿਆ ਕੇ ਸੱਚੇ ਤੇ ਇਮਾਨਦਾਰ ਲੋਕਾਂ ਨੂੰ ਜਿੱਤਾ ਕੇ ਲੋਕਾਂ ਨੂੰ ਇਨਸਾਫ਼ ਤੇ ਉਸਾਰੂ ਕੰਮ ਕਰਨੇ ਚਾਹੀਦੇ ਹਨ। ਪ੍ਰਦੇਸ਼ਾਂ ਵਿਚ ਬੈਠੇ ਪੰਜਾਬੀ ਆਪਣੀ ਧਰਤੀ ਮਾਂ ਨਾਲ ਜੁੜੇ ਹੋਏ ਹਨ ਅਤੇ ਹਮੇਸ਼ਾ ਪੰਜਾਬ ਦੀ ਸੁੱਖ ਤੇ ਤਰੱਕੀ ਮੰਗਦੇ ਹਨ।
ਗੁਰਚਰਨ ਸਿੰਘ ਢਿੱਲੋਂ ਵਲੋਂ ਲਿਖਤੀ ਤੌਰ ਉੱਤੇ ਦਿੱਤੀ ਜਾਕਣਾਰੀ ਅਨੁਸਾਰ ਪ੍ਰਵਾਸੀ ਖੇਡ ਪ੍ਰੇਮੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਤੇ ਲੀਡਰਸ਼ਿਪ ਨੇ ਕਰਤਾਰ ਸਿੰਘ ਪਹਿਲਵਾਨ ਵਰਗੇ ਖਿਡਾਰੀ ਤੇ ਇਮਾਨਦਾਰ ਸਾਉ ਇਨਸਾਨ ਨੂੰ ਉਮੀਦਵਾਰ ਬਣਾ ਕੇ ਸ਼ਲਾਘਾ ਯੋਗ ਕੰਮ ਕੀਤਾ ਹੈ।