ਭਾਰਤ ‘ਚ ਝੂਠੀਆਂ ਖਬਰਾਂ ਕਾਰਨ ਹੋ ਰਹੇ ਨੇ ਕਤਲ : ਬੀਬੀਸੀ

ਭਾਰਤ ‘ਚ ਝੂਠੀਆਂ ਖਬਰਾਂ ਕਾਰਨ ਹੋ ਰਹੇ ਨੇ ਕਤਲ : ਬੀਬੀਸੀ

ਲੰਡਨ/ਬਿਊਰੋ ਨਿਊਜ਼ :
ਭਾਰਤ ਵਿਚ ਸੋਸ਼ਲ ਮੀਡੀਆ ਦੇ ਵਟਸਐਪ ਗਰੁੱਪਾਂ ਅਤੇ ਫੇਸਬੁੱਕ ਸਮੇਤ ਹੋਰ ਪਲੇਟਫਾਰਮਾਂ ‘ਤੇ ਤੁਰਤ-ਫੁਰਤ ਵਿਚ ਫੈਲਦੀਆਂ ਫ਼ਰਜ਼ੀ ਖ਼ਬਰਾਂ ਭੜਕਾਹਟ ਪੈਦਾ ਕਰ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ ਵਜੋਂ ਜਾਨੀ  ਨੁਕਸਾਨ ਵੀ ਹੋ ਰਿਹਾ ਹੈ। ਇਹ ਚਿਤਾਵਨੀ ਆਲਮੀ ਪੱਧਰ ‘ਤੇ ਵੱਕਾਰੀ ਮੀਡੀਆ ਅਦਾਰੇ ਬੀਬੀਸੀ ਨੇ ਬੰਗਲੌਰ ਤੋਂ ਆਪਣੀ ਨਵੀਂ ਪੜਤਾਲੀਆ ਰਿਪੋਰਟ ਵਿਚ ਦਿਤੀ ਹੈ।
ਬ੍ਰਿਟਿਸ਼ ਪਬਲਿਕ ਬਰੌਡਕਾਸਟਰ ਵੱਲੋਂ ਕਾਲੂਰਾਮ ਬਚਨਰਾਮ ਦੀ ਮੌਤ ਦੇ ਦੁਆਲੇ ਘੁੰਮਦੀ ਇਕ ਰਿਪੋਰਟ ਜੋ ਬੀਬੀਸੀ ਵਰਲਡ ਨਿਊਜ਼ ‘ਤੇ ਦਿਖਾਈ ਜਾਣੀ ਹੈ, ‘ਚ ਇਹ ਮੁੱਦਾ ਉਠਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬੰਗਲੌਰ ਵਿਚ ਵੱਟਸਐਪ ‘ਤੇ ਇਹ ਅਫ਼ਵਾਹ ਫੈਲਣ ‘ਤੇ ਕਿ ਕਾਲੂਰਾਮ ਬਚਨਰਾਮ ਬੱਚਿਆਂ ਨੂੰ ਅਗਵਾ ਕਰਨ ਵਾਲਾ ਸ਼ਖ਼ਸ ਹੈ, ਤੋਂ ਬਾਅਦ ਭੀੜ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਬੀਬੀਸੀ ਦੇ ਪੱਤਰਕਾਰ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਕਾਲੂ ਭਾਰਤ ਵਿਚ ਫ਼ਰਜ਼ੀ ਖ਼ਬਰਾਂ ਕਾਰਨ ਪੈਦਾ ਹੁੰਦੀ ਭੜਕਾਹਟ ਦਾ ਸ਼ਿਕਾਰ ਹੋਇਆ ਹੈ। ਵਟਸਐਪ ਤੇ ਫੇਸਬੁੱਕ ‘ਤੇ ਚੱਲਦੀਆਂ ਫ਼ਰਜ਼ੀ ਖ਼ਬਰਾਂ ਕਾਰਨ ਦੇਸ਼ ਭਰ ਵਿੱਚ ਹੁਣ ਤਕ ਅੱਠ ਜਾਨਾਂ ਜਾ ਚੁੱਕੀਆਂ ਹਨ। ਉਸ ਨੇ ਕਿਹਾ ਕਿ ਫ਼ਰਜ਼ੀ ਖ਼ਬਰਾਂ ਨਾਲ ਅਸੀਂ ਸਾਰੇ ਜੂਝ ਰਹੇ ਹਾਂ ਪਰ ਇੱਥੇ ਇਹ ਜਾਨਲੇਵਾ ਸਾਬਿਤ ਹੋਈ ਹੈ।
ਬੀਬੀਸੀ ਦੇ ਸੀਈਓ ਜਿਮ ਐਗਨ ਨੇ ਕਿਹਾ ਕਿ ਫ਼ਰਜ਼ੀ ਖ਼ਬਰਾਂ ਇਕ ਵੱਡੀ ਸਮੱਸਿਆ ਹੈ।