ਬਾਦਲ ਪਰਿਵਾਰ ਤੋਂ ਅਮੀਰ ਡੋਡਾ; ਜਿਸ ਲਈ ਭਾਜਪਾ ਦਾ ਸਾਥ ਛੱਡ ਅਕਾਲੀਆਂ ਨੇ ਕੀਤਾ ਰੋਡ ਸ਼ੋਅ

ਬਾਦਲ ਪਰਿਵਾਰ ਤੋਂ ਅਮੀਰ ਡੋਡਾ; ਜਿਸ ਲਈ ਭਾਜਪਾ ਦਾ ਸਾਥ ਛੱਡ ਅਕਾਲੀਆਂ ਨੇ ਕੀਤਾ ਰੋਡ ਸ਼ੋਅ

ਜੇਲ•੍ਹ ‘ਚ ਸੰਗਤ ਦਰਸ਼ਨ ਦਾ ਸੱਚ : ਭੀਮ ਕਤਲ ਕਾਂਡ ਦੇ ਮੁਲਜ਼ਮ ਨੇ ਜੇਲ•੍ਹ ਤੋਂ ਬਾਹਰ ਆ ਕੇ ਕਾਗ਼ਜ ਭਰੇ
ਡੋਡਾ ਦੀ ਕੁਲ ਜਾਇਦਾਦ 142 ਕਰੋੜ, ਬਾਦਲ ਪਰਿਵਾਰ ਦੀ 116 ਕਰੋੜ ਰੁਪਏ
ਅਬੋਹਰ/ਬਿਊਰੋ ਨਿਊਜ਼ :
ਭੀਮ ਕਤਲ ਕਾਂਡ ਦੇ ਮੁਲਜ਼ਮ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਨੇ ਸ਼ੁੱਕਰਵਾਰ ਨੂੰ ਜੇਲ•੍ਹ ਤੋਂ ਬਾਹਰ ਆ ਕੇ ਨਾਮਜ਼ਦਗੀ ਭਰੀ। ਉਹ ਅਬੋਹਰ ਤੋਂ ਆਜ਼ਾਦ ਲੜੇਗਾ। ਇੱਥੋਂ ਭਾਜਪਾ ਉਮੀਦਵਾਰ ਹੋਣ ਦੇ ਬਾਵਜੂਦ ਡੋਡਾ ਦੇ ਸਮਰਥਨ ‘ਚ ਅਕਾਲੀ ਦਲ ਨੇ ਗਠਜੋੜ ਧਰਮ ਛੱਡ ਕੇ ਰੋਡ ਸ਼ੋਅ ਕੀਤਾ। ਸੇਠੀ ਪੈਲੇਸ ਤੋਂ ਕੱਢੇ ਰੋਡ ਸ਼ੋਅ ‘ਚ ਖੂਹੀਆਂ ਸਰਵਰ ਬਲਾਕ ਦੇ ਅਕਾਲੀ ਪ੍ਰਧਾਨ ਲਾਓ ਜਾਖੜ, ਜਦਕਿ ਤਹਿਸੀਲ ਬਲਾਕ ‘ਚ ਅਕਾਲੀ ਦਲ ਅਬੋਹਰ ਦੇ ਪ੍ਰਧਾਨ ਅਸ਼ੋਕ ਅਹੂਜਾ ਨਜ਼ਰ ਆਏ। 4 ਜਨਵਰੀ ਨੂੰ ਡੋਡਾ ਨੇ ਜੇਲ੍ਹ• ‘ਚ ਮੀਟਿੰਗ ਬੁਲਾਈ ਸੀ, ਉਸ ‘ਚ ਕਈ ਮੁੱਖ ਅਕਾਲੀ ਆਗੂ ਹਾਜ਼ਰ ਸਨ। ਉਸੇ ਦਿਨ ਸਾਫ ਸੀ ਕਿ ਡੋਡਾ ਅਕਾਲੀ ਦਲ ਦੇ ਸਮਰਥਨ ਤੋਂ ਭਾਜਪਾ ਉਮੀਦਵਾਰ ਅਤੇ ਕਾਂਗਰਸ ਵਿਰੁਧ ਚੋਣ ਲੜੇਗਾ। ਡੋਡਾ ਨੇ ਆਪਣੀ ਅਤੇ ਪਤਨੀ ਦੀ ਕੁਲ ਜਾਇਦਾਦ 141.86 ਕਰੋੜ ਦੱਸੀ ਹੈ, ਜਦਕਿ ਵੀਰਵਾਰ ਨੂੰ ਪੂਰੇ ਬਾਦਲ ਪਰਿਵਾਰ ਨੇ ਆਪਣੀ ਜਾਇਦਾਦ 115.5 ਕਰੋੜ ਵਿਖਾਈ ਸੀ।
ਭਾਜਪਾ ਉਮੀਦਵਾਰ ਬੋਲੇ – ਅਕਾਲੀਆਂ ਦੇ ਰੋਡ ਸ਼ੋਅ ਦੀ ਸਾਰੀ ਗੱਲ ਹਾਈਕਮਾਨ ਨੂੰ ਦੱਸੀ…
ਅਬੋਹਰ ਤੋਂ ਭਾਜਪਾ ਉਮੀਦਵਾਰ ਅਰੁਣ ਨਾਰੰਗ ਨੇ ਕਿਹਾ ਕਿ ਡੋਡਾ ਦੇ ਸਮਰਥਨ ‘ਚ ਗਏ ਅਕਾਲੀ ਆਗੂਆਂ ਦੇ ਮਾਮਲੇ ‘ਚ ਮੈਂ ਹਾਈਕਮਾਨ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਹੁਣ ਜੋ ਵੀ ਫੈਸਲਾ ਹੋਵੇਗਾ, ਉਹ ਪਾਰਟੀ ਵੱਲੋਂ ਹੀ ਲਿਆ ਜਾਵੇਗਾ।
ਅਕਾਲੀ ਜਨਰਲ ਸਕੱਤਰ ਬੋਲੇ – ਮੈਨੂੰ ਜਾਣਕਾਰੀ ਨਹੀਂ ਕਿ ਸਾਡੇ ਨੇਤਾ ਡੋਡਾ ਦੇ ਨਾਲ ਹਨ :
ਅਕਾਲੀ ਦਲ ਦੇ ਜਨਰਲ ਸਕੱਤਰ ਮਨਜਿੰਦਰ ਸਿਰਸਾ ਨੇ ਕਿਹਾ ਕਿ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਅਕਾਲੀ ਦਲ ਦੇ ਲੋਕ ਸ਼ਿਵ ਲਾਲ ਡੋਡਾ ਦਾ ਸਾਥ ਦੇ ਰਹੇ ਹਨ। ਮੈਂ ਇਸ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਅਬੋਹਰ ਇਕਾਈ ਨਾਲ ਗੱਲ ਕਰਾਂਗਾ।

ਸ਼ਰਾਬ ਕਾਰੋਬਾਰੀ, ਮੈਟ੍ਰਿਕ ਪਾਸ ਵੀ ਨਹੀਂ, ਉਸ ਦੇ ਅਤੇ ਪਤਨੀ ਤੇ 33 ਬੈਂਕ ਅਕਾਉਂਟ :
ਹਲਫਨਾਮੇ ਅਨੁਸਾਰ ਡੋਡਾ ਕੋਲ 20.25 ਕਰੋੜ ਤੋਂ ਵੱਧ ਅਤੇ ਪਤਨੀ ਦੇ ਨਾਂ ‘ਤੇ 121.60 ਕਰੋੜ ਦੀ ਜਾਇਦਾਦ ਹੈ।
2016-17 ਲਈ ਡੋਡਾ ਨੇ 4.10 ਕਰੋੜ ਤੇ ਉਸ ਦੀ ਪਤਨੀ ਨੇ 1.23 ਕਰੋੜ ਦੀ ਰਿਟਰਨ ਫਾਇਲ ਕੀਤੀ।
ਡੋਡਾ ਕੋਲ 600 ਗ੍ਰਾਮ ਸੋਨਾ (18 ਲੱਖ ਕੀਮਤ) ਅਤੇ ਪਤਨੀ ਕੋਲ 500 ਗ੍ਰਾਮ ਸੋਨਾ (15 ਲੱਖ ਕੀਮਤ) ਹੈ।
ਡੋਡਾ ਦੇ 22, ਪਤਨੀ ਦੇ 11 ਬੈਂਕ ਅਕਾਉਂਟ ਹਨ।
48 ਸਾਲ ਦਾ ਡੋਡਾ ਅੰਡਰ ਮੈਟ੍ਰਿਕ ਹੈ ਅਤੇ ਸ਼ਰਾਬ ਕਾਰੋਬਾਰੀ ਹੈ। ਦੋ ਕ੍ਰਿਮੀਨਲ ਕੇਸ ਪੈਂਡਿੰਗ ਹਨ।

ਕਵਰਿੰਗ ਕੈਂਡੀਡੇਟ ਭਤੀਜਾ ਵੀ ਅੰਡਰ ਮੈਟ੍ਰਿਕ :
ਅਮਿਤ ਡੋਡਾ ਨੇਵੀ 14.73 ਕਰੋੜ ਦੀ ਜਾਇਦਾਦ ਐਲਾਨੀ ਹੈ। 14 ਬੈਂਕ ਅਕਾਉਂਟ ਹਨ। ਇਕ ਕ੍ਰਿਮਿਨਲ ਕੇਸ ਵੀ ਦਰਜ ਹੈ।